29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

33 ਫ਼ੀਸਦੀ ਰਾਖਵੇਂਕਰਨ ਰਾਹੀਂ ਮਹਿਲਾ ਸਸ਼ਕਤੀਕਰਨ ਵੱਲ ਇਕ ਇਤਿਹਾਸਕ ਕਦਮ-ਪ੍ਰਨੀਤ ਕੌਰ, ਮਨੀਸ਼ਾ ਗੁਲ੍ਹਾਟੀ

Ad Position 21
No active advertisement
ਅਜੀਤ ਡੈਸਕ 17-04-2026
ਪਟਿਆਲਾ, 16 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਮਹਿਲਾ ਸਸ਼ਕਤੀਕਰਨ ਅਤੇ ਇਤਿਹਾਸਕ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਸਮਰਥਨ ਵਿਚ ਅੱਜ ਪਟਿਆਲਾ ਵਿਖੇ ਇਕ 'ਨਾਰੀ ਸ਼ਕਤੀ ਵੰਦਨ ਮਾਰਚ' ਕੱਢਿਆ ਗਿਆ | ਇਸ ਮਾਰਚ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਔਰਤਾਂ, ਜਿਨ੍ਹਾਂ ਵਿਚ ਐਨ.ਜੀ.ਓ. ਪ੍ਰਤੀਨਿਧੀ, ਅਧਿਆਪਕਾਂ, ਸਮਾਜਿਕ ਕਾਰਜਕਰਤਾ ਅਤੇ ਮਹਿਲਾ ਆਗੂ ਸ਼ਾਮਿਲ ਸਨ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮਾਰਚ ਦੀ ਅਗਵਾਈ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ਾ ਗੁਲ੍ਹਾਟੀ ਨੇ ਕੀਤੀ |
ਆਗੂਆਂ ਮੁਤਾਬਿਕ ਸੰਸਦ ਵਿਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲਿਆਉਣ ਅਤੇ ਔਰਤਾਂ ਦੀ ਮਜ਼ਬੂਤ ਸਿਆਸੀ ਨੁਮਾਇੰਦਗੀ ਨੂੰ ਹਕੀਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਯੋਗਦਾਨ ਹੈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਡਾਕਟਰ ਬੇਖ਼ੌਫ਼ ਸਮਾਂ ਬਦਲਣ ਦੇ ਪਹਿਲੇ ਦਿਨ ਹੀ ਹਸਪਤਾਲ ਖਾਲੀ ਅਗਲੀ ਖ਼ਬਰ -ਮਾਮਲਾ ਦੁਕਾਨ ਦੀ ਤੋੜ ਭੰਨ ਦਾ- ਤਿੰਨ ਦਿਨਾਂ ਤੋਂ ਪੁਲਿਸ ਨਹੀਂ ਫੜ ਰਹੀ ਮੁਲਜ਼ਮਾਂ ਨੂੰ
Ad Position 24