29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਡਾਕਟਰ ਬੇਖ਼ੌਫ਼ ਸਮਾਂ ਬਦਲਣ ਦੇ ਪਹਿਲੇ ਦਿਨ ਹੀ ਹਸਪਤਾਲ ਖਾਲੀ

Ad Position 21
No active advertisement
ਅਜੀਤ ਡੈਸਕ 17-04-2026
ਮਨਦੀਪ ਸਿੰਘ ਖਰੌੜ
ਪਟਿਆਲਾ, 16 ਅਪ੍ਰੈਲ-'ਆਪ' ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰਦਿਆਂ ਵੱਖ-ਵੱਖ ਸਹੂਲਤਾਂ ਹਸਪਤਾਲਾਂ 'ਚ ਲਾਗੂ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਕਈ ਡਾਕਟਰਾਂ ਵਲੋਂ ਓ.ਪੀ.ਡੀ. ਦੇ ਸਮੇਂ ਅਨੁਸਾਰ ਨਾ ਪਹੁੰਚਣ ਦਾ ਮਾਮਲਾ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਆਇਆ ਹੈ | ਦੂਜੇ ਪਾਸੇ ਸੂਤਰਾਂ ਵਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਸਿਵਲ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਵੀ ਕਈ ਡਾਕਟਰ ਸਮੇਂ ਸਿਰ ਨਹੀਂ ਪਹੁੰਚਦੇ | ਮੌਸਮ ਬਦਲਣ ਤੋਂ ਬਾਅਦ ਅੱਜ 16 ਅਪ੍ਰੈਲ ਤੋਂ ਸਰਕਾਰੀ ਹਸਪਤਾਲਾਂ 'ਚ ਓ.ਪੀ.ਡੀ. ਦਾ ਸਮਾਂ 9 ਵਜੇ ਤੋਂ ਬਦਲ ਕੇ 8 ਵਜੇ ਹੋਇਆ ਸੀ | ਜਿਸ ਤਹਿਤ ਅੱਜ 'ਅਜੀਤ' ਦੀ ਟੀਮ ਵਲੋਂ ਸਿਵਲ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਕਾਫ਼ੀ ਡਾਕਟਰ ਸਮੇਂ ਸਿਰ ਹਸਪਤਾਲਾਂ 'ਚ ਨਹੀਂ ਪਹੁੰਚੇ ਸਨ ਤੇ ਕਈਆਂ ਦੇ ਕੈਬਿਨ ਬੰਦ ਪਏ ਸੀ | ਇਸ ਸੰਬੰਧੀ ਜਦੋਂ ਮੌਕੇ 'ਤੇ ਮੌਜੂਦ ਮਰੀਜ਼ਾਂ ਦਾ ਕਹਿਣਾ ਸੀ ਕਿ ਉਹ ਸਮੇਂ ਸਿਰ ਦਵਾਈ ਲੈਣ ਲਈ ਹਸਪਤਾਲ ਪੁੱਜ ਜਾਂਦੇ ਹਨ ਪਰ ਜੇਕਰ ਡਾਕਟਰ ਉੱਥੇ ਨਹੀਂ ਹੁੰਦਾ ਉਦੋਂ ਤੱਕ ਮਰੀਜ਼ਾਂ ਦੀ ਬਹੁਤ ਭੀੜ ਹੋ ਜਾਂਦੀ ਹੈ | ਜਿਸ ਕਾਰਨ ਉਨ੍ਹਾਂ ਨੂੰ ਦਵਾਈ ਲੈਣ 'ਚ ਹੀ ਅੱਧੀ ਦਿਹਾੜੀ ਫੁੱਟ ਜਾਂਦੀ ਹੈ | ਇੰਜ ਹੀ ਜ਼ਿਲ੍ਹੇ ਦੀਆਂ ਡਿਸਪੈਂਸਰੀਆਂ ਤੇ ਹੋਰ ਸਿਵਲ ਹਸਪਤਾਲਾਂ 'ਚ ਮਰੀਜ਼ਾਂ ਨੇ ਓ.ਪੀ.ਡੀ. ਦੇ ਸਮੇਂ ਅਨੁਸਾਰ ਡਾਕਟਰਾਂ ਦੇ ਨਾ ਪਹੁੰਚਣ ਸੰਬੰਧੀ ਦੱਸਿਆ | ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਹੀ ਸਿਵਲ ਸਰਜਨ ਦਾ ਦਫ਼ਤਰ ਹੈ ਅਤੇ ਕੱਲ੍ਹ ਹੀ ਨਵੇਂ ਸਿਵਲ ਸਰਜਨ ਨੇ ਆਪਣਾ ਅਹੁਦਾ ਸੰਭਾਲਿਆ ਹੈ ਪਰ ਇਸ ਦੇ ਬਾਵਜੂਦ ਵੀ ਡਾਕਟਰਾਂ ਦਾ ਸਮੇਂ ਸਿਰ ਨਾ ਪਹੁੰਚਣਾ ਉਨ੍ਹਾਂ ਦੀ ਡਿਊਟੀ ਪ੍ਰਤੀ ਕਿੰਨੀ ਕੁ ਸੁਹਿਰਦਤਾ ਹੈ ਦਰਸਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਵਲੋਂ ਦੁੱਧਣਸਾਧਾਂ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ 33 ਫ਼ੀਸਦੀ ਰਾਖਵੇਂਕਰਨ ਰਾਹੀਂ ਮਹਿਲਾ ਸਸ਼ਕਤੀਕਰਨ ਵੱਲ ਇਕ ਇਤਿਹਾਸਕ ਕਦਮ-ਪ੍ਰਨੀਤ ਕੌਰ, ਮਨੀਸ਼ਾ ਗੁਲ੍ਹਾਟੀ
Ad Position 24