29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਗੁਰੂ ਰਵਿਦਾਸ ਕਲੱਬ ਪਾਤੜਾਂ ਵਲੋਂ ਡਾ. ਭੀਮ ਰਾਓ ਅੰਬੇਦਕਰ ਦਾ ਮਨਾਇਆ ਜਨਮ ਦਿਨ

Ad Position 21
No active advertisement
ਅਜੀਤ ਡੈਸਕ 17-04-2026
ਪਾਤੜਾਂ, 16 ਅਪ੍ਰੈਲ (ਗੁਰਇਕਬਾਲ ਸਿੰਘ ਖਾਲਸਾ)-ਸ੍ਰੀ ਗੁਰੂ ਰਵਿਦਾਸ ਕਲੱਬ ਪਤੜਾਂ ਵਲੋਂ ਅੱਜ ਭਗਤ ਰਵਿਦਾਸ ਮੰਦਰ ਪਾਤੜਾਂ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ, ਜਿਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਭਗਤ ਰਵਿਦਾਸ ਮੰਦਰ ਪਾਤੜਾਂ ਦੇ ਮੇਨ ਗੇਟ ਉੱਤੇ ਦੋ ਪੌਦੇ ਵੀ ਲਗਾਏ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪਲਵਿੰਦਰ ਕੌਰ ਹਰਿਆਊ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਭਗਤ ਰਵਿਦਾਸ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਕਲੱਬ ਪਾਤੜਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਿਆਉਣ ਅਤੇ ਲਿਜਾਣ ਲਈ ਲਿਆਂਦੀ ਗਈ ਵੈਨ ਨੂੰ ਆਮ ਆਦਮੀ ਪਾਟੀ ਦੀ ਸੀਨੀਅਰ ਆਗੂ ਬਲਵਿੰਦਰ ਕੌਰ ਹਰਿਆਊ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਬੀਬੀ ਬਲਵਿੰਦਰ ਕੌਰ ਹਰਿਆਊ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਿੱਥੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦਾ ਪਵਿੱਤਰ ਦਿਹਾੜਾ ਹੈ ,ਉੱਥੇ ਹੀ ਹਿੰਦੂਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਵੀ ਹੈ ਅਤੇ ਇਸ ਮੌਕੇ ਅੱਜ ਗੁਰੂ ਰਵਿਦਾਸ ਕਲੱਬ ਪਾਤੜਾਂ ਅਤੇ ਭਗਤ ਰਵਿਦਾਸ ਮੰਦਰ ਕਮੇਟੀ ਪਾਤੜਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਹਨ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਮੰਦਿਰ ਕਮੇਟੀ ਪਾਤੜਾਂ ਅਤੇ ਸ਼੍ਰੀ ਗੁਰੂ ਰਵਿਦਾਸ ਕਲੱਬ ਪਾਤੜਾਂ ਦੇ ਮੈਂਬਰ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਅੱਜ ਇਸ ਸ਼ੁਭ ਦਿਹਾੜੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਿਆਉਣ ਅਤੇ ਲਿਜਾਣ ਲਈ ਵੈਨ ਭਗਤ ਰਵਿਦਾਸ ਮੰਦਿਰ ਪਾਤੜਾਂ ਵਿਖੇ ਲਿਆਂਦੀ ਗਈ ਹੈ | ਇਸ ਮੌਕੇ ਇੱਥੇ ਮਦਨ ਲਾਲ ਸ਼ਹਿਰੀ, ਪ੍ਰਧਾਨ ਰੂਪ ਸਿੰਘ ਸੇਵਾ ਮੁਕਤ ਜੇਈ, ਭਗਤ ਰਵਿਦਾਸ ਮੰਦਰ ਕਮੇਟੀ ਦੇ ਪ੍ਰਧਾਨ ਮੇਹਰ ਸਿੰਘ, ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਖਾਲਸਾ, ਮੀਤ ਪ੍ਰਧਾਨ ਗੁਰਬਖਸ਼ ਸਿੰਘ, ਭੋਲਾ ਸਿੰਘ, ਬਲਦੇਵ ਸਿੰਘ ਖਜਾਨਚੀ, ਬਘੇਲ ਸਿੰਘ, ਹਰਪਾਲ ਸਿੰਘ, ਜਗਸੀਰ ਸਿੰਘ ਜੱਗੀ, ਪਿਆਰਾ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ ਖਾਲਸਾ, ਅਮਨਦੀਪ ਸਿੰਘ ਕੰਬੋਜ ਮੌਲਵੀਵਾਲਾ, ਦੇਸ ਰਾਜ ਦੇਸਾ, ਦਲਬੀਰ ਸਿੰਘ, ਦਰਬਾਰਾ ਸਿੰਘ ਪੱਲੇਦਾਰ, ਸਤਨਾਮ ਸਿੰਘ ਪਲੰਬਰ, ਗੁਰਮੀਤ ਸਿੰਘ ਫੌਜੀ, ਕੁਲਦੀਪ ਸਿੰਘ ਰਾਠੀ, ਗੁਰਬਖਸ਼ ਸਿੰਘ, ਲਾਭ ਸਿੰਘ, ਸੁਖਵਿੰਦਰ ਸਿੰਘ, ਰਵੇਲ ਸਿੰਘ, ਸੁਖਦੇਵ ਸਿੰਘ ਖਿੰਡਾ ਸਮੇਤ ਵੱਖ ਵੱਖ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਬਲਿਕ ਸਿੱਖਿਆ ਕਾਲਜ ਸਮਾਣਾ ਦੇ ਬੀ.ਐੱਡ. ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਸਨੌਰ ਦੇ ਟਾਂਗਰੀ ਪਾਰ ਇਲਾਕਾ 'ਬਰਸੀਮ ਦੇ ਬੀਜ ਉਤਪਾਦਨ 'ਚ ਮੋਹਰੀ' ਪਰ ਬਿਜਲੀ ਦੀ ਘਾਟ ਬਣੀ ਵੱਡੀ ਸਮੱਸਿਆ
Ad Position 24