28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦੰਦਰਾਲਾ ਖਰੌੜ ਵਿਖੇ ਦਸਤਾਰਬੰਦੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 17-04-2026
ਭਾਦਸੋਂ, 16 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸਮੂਹ ਗਰਾਮ ਪੰਚਾਇਤ, ਨਗਰ ਵਾਸੀਆਂ ਅਤੇ ਐਨ.ਆਰ.ਆਈਜ. ਦੇ ਵਿਸ਼ੇਸ਼ ਯੋਗਦਾਨ ਸਦਕਾ ਗੁਰਦੁਆਰਾ ਸਾਹਿਬ ਦੰਦਰਾਲਾ ਖਰੌੜ ਵਿਖੇ ਪਹਿਲੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 120 ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ 5 ਤੋਂ 12 ਸਾਲ ਵਰਗ ਵਿਚੋਂ ਹਰਜੋਤ ਸਿੰਘ ਨੇ ਪਹਿਲਾ, ਹਰਜੋਤ ਸਿੰਘ ਸੁਰਾਜਪੁਰ ਦੂਜਾ, ਸੁਖਜੀਤ ਸਿੰਘ ਜਮਾਲਪੁਰ (ਲੁਧਿਆਣਾ) ਨੇ ਤੀਜਾ ਸਥਾਨ ਨੂੰ ਕ੍ਰਮਵਾਰ 3100, 2100 ਤੇ 1100 ਰੁਪਏ ਦੇ ਕੇ ਨਿਵਾਜਿਆ ਗਿਆ | ਇਸ ਤੋਂ ਇਲਾਵਾ 13 ਤੋਂ 22 ਸਾਲ ਦੇ ਨੌਜਵਾਨਾਂ ਵਿਚੋਂ ਤਰਨਪ੍ਰੀਤ ਸਿੰਘ ਪਟਿਆਲਾ ਫ਼ਸਟ, ਪਰਾਂਸ਼ੂ ਵਰਮਾ ਸੈਕੰਡ, ਅਰਸ਼ਦੀਪ ਸਿੰਘ ਖੋਖ ਥਰਡ ਨੂੰ ਕ੍ਰਮਵਾਰ 5100, 4100 ਤੇ 3100 ਰੁਪਏ ਦੀ ਨਕਦ ਰਾਸ਼ੀ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣਾ ਫ਼ਰਜ਼ ਸੇਵਾ ਸੋਸਾਇਟੀ ਵਲੋਂ ਪਾਲ ਸਿੰਘ ਖਰੌੜ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਇਸ ਸਮੇਂ ਲੰਮੇ ਕੇਸਾਂ ਦਾ ਮੁਕਾਬਲੇ ਵੀ ਕਰਵਾਏ ਗਏ | ਇੱਥੇ ਜ਼ਿਕਰਯੋਗ ਹੈ ਕਿ ਦਸਤਾਰਬੰਦੀ ਮੁਕਾਬਲਿਆਂ 'ਚ ਮਨਜਿੰਦਰ ਆਸਟ੍ਰੇਲੀਆ, ਸਮਨਪ੍ਰੀਤ ਕੈਨੇਡਾ, ਮਨਦੀਪ ਸਿੰਘ, ਹੁਸਨਦੀਪ ਸਿੰਘ, ਸਹਿਜਪ੍ਰੀਤ ਸਿੰਘ, ਪਰਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਸ਼ਗਨਪ੍ਰੀਤ ਸਿੰਘ, ਅਸਪਿੰਦਰ ਸਿੰਘ ਦੇ ਨਾਲ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਬੜੇ ਹੀ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸੂਬਾ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਕਾਰਨ ਕਿਸਾਨ ਮੰਡੀਆਂ 'ਚ ਰੁਲਣ ਲਈ ਮਜਬੂਰ-ਖਨੌੜਾ ਅਗਲੀ ਖ਼ਬਰ ਕਮਿਸ਼ਨਰ ਦੇ ਹੁਕਮ ਤੋਂ ਬਾਅਦ ਵੀ ਰੇੜੀ ਫੜੀ ਵਾਲੇ ਪਾ ਰਹੇ ਨੇ ਗੰਦ
Ad Position 24