28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਮੁੱਚੇ ਪੰਜਾਬ 'ਚ ਅੱਜ ਤੱਕ ਕਣਕ ਦਾ ਇਕ ਦਾਣਾ ਵੀ ਨਹੀਂ ਖ਼ਰੀਦਿਆ-ਜੌੜਾਮਜਾਰਾ

Ad Position 21
No active advertisement
ਅਜੀਤ ਡੈਸਕ 17-04-2026
ਸਮਾਣਾ, 16 ਅਪ੍ਰੈਲ (ਸਾਹਿਬ ਸਿੰਘ)-ਕਾਂਗਰਸ ਕਿਸਾਨ ਸੈੱਲ ਦੇ ਸੰਯੋਜਕ ਰਛਪਾਲ ਸਿੰਘ ਜੌੜਾਮਾਜਰਾ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ 'ਚ ਅਜੇ ਤੱਕ ਕਣਕ ਦਾ ਇਕ ਦਾਣਾ ਵੀ ਨਹੀਂ ਖ਼ਰੀਦਿਆ ਗਿਆ ਜਦੋਂ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਚੁੱਕੀ ਹੈ | ਸ. ਜੌੜਾਮਾਜਰਾ ਨੇ ਅਨਾਜ ਮੰਡੀ ਸਮਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੀਲ ਦਿੱਤੀ ਕਿ ਕੇਂਦਰ ਅਤੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕਣਕ ਦੀ ਗੁਣਵੱਤਾ 'ਤੇ ਸਵਾਲ ਕਰਨ ਦਾ ਹੱਕ ਨਹੀਂ ਰੱਖਦੀਆਂ ਕਿਉਂਕਿ ਕਣਕ ਚੌਲਾਂ ਤੋਂ ਵੱਖਰੀ ਗੁਣਵੱਤਾ ਰੱਖਦੀ ਹੈ | ਚੌਲਾਂ ਦੇ ਟੁੱਟੇ ਦਾਣੇ ਚੌਲਾਂ ਦੀ ਗੁਣਵੱਤਾ ਘੱਟ ਕਰ ਦਿੰਦੇ ਹਨ ਜਦੋਂ ਕਿ ਕਣਕ ਦੇ ਟੁੱਟੇ ਜਾਂ ਮਾਜੂ ਦਾਣੇ ਗੁਣਵੱਤਾ ਘੱਟ ਨਹੀਂ ਕਰ ਸਕਦੇ | ਉਨ੍ਹਾਂ ਆਖਿਆ ਕਿ ਕਣਕ ਦੇ ਟੁੱਟੇ ਦਾਣਿਆਂ ਵਿਚ ਆਟਾ ਜਾਂ ਮੈਦਾ ਪੂਰਾ ਹੁੰਦਾ ਹੈ | ਸ. ਜੌੜਾਮਾਜਰਾ ਨੇ ਆਖਿਆ ਕਿ ਕਿੱਕਲੀਆਂ ਸਟੇਜ 'ਤੇ ਚੰਗੀਆਂ ਲੱਗਦੀਆਂ ਹਨ ਪਰ ਇਹ ਕਣਕ ਦੀ ਖ਼ਰੀਦ ਵਿਚ ਸਹਾਈ ਨਹੀਂ ਹੋ ਸਕਦੀਆਂ | ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਗੱਲਾਂ ਨਾਲ ਪੰਜਾਬ ਦੀ ਜਨਤਾ ਦਾ ਢਿੱਡ ਭਰ ਰਹੀ ਹੈ | ਮੰਡੀਆਂ ਵਿਚ ਕਣਕ ਦੀ ਖ਼ਰੀਦ ਦੇ ਪ੍ਰਬੰਧ ਨਹੀਂ ਕੀਤੇ | ਬਾਰਦਾਨਾ ਵੀ ਪੂਰਾ ਨਹੀਂ ਹੈ | ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ | ਇਸ ਮੌਕੇ ਦਵਿੰਦਰ ਸਿੰਘ ਗਰਚਾ, ਮੁਖ਼ਤਿਆਰ ਸਿੰਘ ਸਰਪੰਚ, ਦਰਸ਼ਨ ਸਿੰਘ ਮੈਂਬਰ, ਸ਼ੇਰ ਸਿੰਘ ਖੇੜੀ ਮੱਲਾਂ, ਅਨਿਲ ਕੁਮਾਰ, ਸੁਖਜੀਤ ਸਿੰਘ ਢਿੱਲੋਂ ਅਤੇ ਮਹਿੰਗਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧਨੌਰਾ 'ਚ ਕਰਵਾਏ ਦਸਤਾਰਬੰਦੀ ਮੁਕਾਬਲੇ ਅਗਲੀ ਖ਼ਬਰ ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24