28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪਿੰਡ ਧਨੌਰਾ 'ਚ ਕਰਵਾਏ ਦਸਤਾਰਬੰਦੀ ਮੁਕਾਬਲੇ

Ad Position 21
No active advertisement
ਅਜੀਤ ਡੈਸਕ 17-04-2026
ਭਾਦਸੋਂ, 16 ਅਪ੍ਰੈਲ (ਪ੍ਰਦੀਪ ਦੰਦਰਾਲਾ)-ਪਿੰਡ ਧਨੌਰਾ ਵਿਖੇ ਤਰਨਜੀਤ ਸਿੰਘ ਧਨੌਰਾ ਦੀ ਅਗਵਾਈ ਹੇਠ ਬੱਚਿਆਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਜਿਸ ਵਿਚ 5 ਤੋਂ 12 ਅਤੇ 13 ਤੋਂ 22 ਸਾਲ ਦੇ ਵਰਗ ਦੇ ਦਸਤਾਰਬੰਦੀ ਮੁਕਾਬਲਿਆਂ ਵਿਚ 30 ਬੱਚਿਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿੰਡ ਵਾਸੀਆਂ ਵਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਇਸ ਤਰ੍ਹਾਂ ਦੇ ਦਸਤਾਰਬੰਦੀ ਮੁਕਾਬਲੇ ਪਿੰਡ-ਪਿੰਡ ਹੋਣੇ ਬੇਹੱਦ ਜ਼ਰੂਰੀ ਹਨ | ਜਿਸ ਨਾਲ ਨਵੀਂ ਪੀੜ੍ਹੀ ਨੂੰ ਦਸਤਾਰ ਸਜਾਉਣ ਪ੍ਰਤੀ ਦਿਲਚਸਪੀ ਵਧੇਗੀ ਜੋ ਭਵਿੱਖ ਦੀ ਸਿੱਖੀ ਲਈ ਸਹੀ ਕਦਮ ਸਾਬਤ ਹੋਵੇਗੀ | ਇਨ੍ਹਾਂ ਦਸਤਾਰ ਮੁਕਾਬਲਿਆਂ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਗ੍ਰੰਥੀ ਭਾਈ ਮੱਘਰ ਸਿੰਘ, ਸਤਨਾਮ ਸਿੰਘ ਧਨੌਰਾ ਸਾ. ਸਰਪੰਚ, ਜਥੇਦਾਰ ਜੋਗਿੰਦਰ ਸਿੰਘ ਲੌਟ, ਭੀਮ ਸਿੰਘ ਲੌਟ, ਅਜੈਬ ਸਿੰਘ ਲੌਟ, ਨਾਇਬ ਸਿੰਘ ਧਨੌਰਾ, ਤਰਨਜੀਤ ਸਿੰਘ ਭੰਗੂ ਧਨੌਰਾ, ਤੇਜਾ ਸਿੰਘ, ਬਲਜਿੰਦਰ ਸਿੰਘ ਭੰਗੂ ਪਵਿੱਤਰ ਸਿੰਘ ਕੈਨੇਡਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ 'ਚ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ ਅਗਲੀ ਖ਼ਬਰ ਸਮੁੱਚੇ ਪੰਜਾਬ 'ਚ ਅੱਜ ਤੱਕ ਕਣਕ ਦਾ ਇਕ ਦਾਣਾ ਵੀ ਨਹੀਂ ਖ਼ਰੀਦਿਆ-ਜੌੜਾਮਜਾਰਾ
Ad Position 24