ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ 'ਚ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ
ਅਜੀਤ ਡੈਸਕ
17-04-2026
ਇਸ ਮੌਕੇ ਮੰਡੀ ਦੇ ਆੜ੍ਹਤੀਆ ਅਤੇ ਸਾਬਕਾ ਪ੍ਰਧਾਨ ਇਛਿਆਮਾਨ ਸਿੰਘ ਭੋਜੋ ਮਾਜਰੀ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਕੱਲਰ ਮਾਜਰੀ, ਸੰਤੋਖ ਸਿੰਘ ਬੁੱਗਾ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਭੇਪੁਰ, ਚਰਨਜੀਤ ਬਾਤਿਸ਼, ਸਵਰਨ ਸਿੰਘ ਰਾਮਗੜ੍ਹ ਕਿਸਾਨ, ਕੁਲਵੀਰ ਸਿੰਘ ਠੇਕੇਦਾਰ, ਅਮਨ ਗੋਇਲ ਅਤੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕਿ ਦਾਣਾ ਮੰਡੀ 'ਚ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨ, ਆੜ੍ਹਤੀਏ, ਮਜ਼ਦੂਰ ਸਭ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਦੇ ਵੱਡੇ ਦਾਅਵੇ ਸਨ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ, ਦੇ ਬਾਵਜੂਦ ਅੱਜ ਤੱਕ ਮੰਡੀ 'ਚ ਨਾਮਾਤਰ ਹੀ ਕਣਕ ਦੀ ਖ਼ਰੀਦ ਹੋਈ ਹੈ |