28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਰਕਾਰੀ ਮੈਡੀਕਲ ਕਾਲਜ ਵਲੋਂ ਅੰਬੇਡਕਰ ਜੈਅੰਤੀ ਮੌਕੇ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 17-04-2026
ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੌੜ)-ਡਾ. ਬੀ.ਆਰ. ਅੰਬੇਡਕਰ ਜਯੰਤੀ ਮੌਕੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਫੈਕਲਟੀ ਮੈਂਬਰਾਂ, ਡਾਕਟਰਾਂ, ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਹੈਲਥ ਆਊਟਲੈਟ ਫ਼ਾਰ ਪ੍ਰਮੋਸ਼ਨ ਆਫ਼ ਐਜੂਕੇਸ਼ਨ (ਹੋਪ), ਪਟਿਆਲਾ ਦੀ ਅਗਵਾਈ ਰਾਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 70 ਤੋਂ ਵੱਧ ਸਵੈ-ਇੱਛੁਕ ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ | ਕੈਂਪ ਦਾ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਆਰ.ਪੀ.ਐੱਸ. ਸਿਬੀਆ ਨੇ ਕੀਤਾ | ਇਸ ਮੌਕੇ ਸਾਬਕਾ ਡਾਇਰੈਕਟਰ ਖੋਜ ਡਾ. ਜੈ ਕਿਸ਼ਨ ਅਤੇ ਡਾਕਟਰੀ ਸਿੱਖਿਆ ਅਤੇ ਸਾਬਕਾ ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਵੀ ਮੌਜੂਦ ਰਹੇ | ਡਾ. ਸਿਬੀਆ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਖ਼ੂਨਦਾਨ ਇਕ ਮਹਾਨ ਅਤੇ ਮਨੁੱਖਤਾ ਭਰਿਆ ਕਾਰਜ ਹੈ ਜੋ ਅਨੇਕਾਂ ਕੀਮਤੀ ਜ਼ਿੰਦਗੀਆਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਕੈਂਪ ਵਿਚ ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ, ਵਿਦਿਆਰਥੀਆਂ, ਪੈਰਾ-ਮੈਡੀਕਲ ਸਟਾਫ਼ ਅਤੇ ਸਥਾਨਕ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਖ਼ੂਨਦਾਨ ਕਰਨ ਵਾਲੇ ਮੁੱਖ ਫੈਕਲਟੀ ਮੈਂਬਰਾਂ ਵਿਚ ਡਾ. ਵਿਸ਼ਾਲ ਚੋਪੜਾ, ਮੈਡੀਕਲ ਸੁਪਰਡੈਂਟ, ਡਾ. ਲਵਲੀਨ ਭਾਟੀਆ, ਡਾ. ਅਸੀਸ ਭਗਤ, ਡਾ. ਰਾਜੇਸ਼ ਕੁਮਾਰ ਬੱਧਨ, ਡਾ. ਮਲਕੀਤ ਸਿੰਘ, ਡਾ. ਜਸਬੀਰ, ਡਾ. ਸੁਨੀਲ ਪਵਾਰ, ਡਾ. ਦਿਨੇਸ਼ ਕੁਮਾਰ ਪਾਸੀ, ਡਾ. ਕੁਲਦੀਪ ਸਿੰਘ, ਡਾ. ਸੁਦੇਸ਼ ਪ੍ਰਤਾਪ ਸਿੰਘ ਅਤੇ ਡਾ. ਪਰਮਿੰਦਰਪਾਲ ਸਿੰਘ ਸ਼ਾਮਲ ਸਨ | ਹੋਪ ਸੰਸਥਾ ਦੇ ਪ੍ਰਧਾਨ ਡਾ. ਹਰਪਾਲ ਸਿੰਘ ਨੇ ਸਾਰੇ ਖ਼ੂਨਦਾਨੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਸਵੈ-ਇੱਛੁਕ ਖ਼ੂਨਦਾਨ ਨੂੰ ਹੋਰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਜਤਾਈ | ਇਸ ਮੌਕੇ ਪ੍ਰੋਫ਼ੈਸਰ ਅਤੇ ਮੁਖੀ, ਸਰਜਰੀ ਡਾ. ਅਸ਼ਵਨੀ ਕੁਮਾਰ ਦੀ ਦੇਖ-ਰੇਖ ਹੇਠ ਪੋਸਟਰ-ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਡਾ. ਬੀ.ਆਰ. ਅੰਬੇਡਕਰ ਦੇ ਸਮਾਜਿਕ ਸਮਾਨਤਾ ਅਤੇ ਨਿਆਂ ਲਈ ਜੀਵਨ ਭਰ ਦੇ ਯੋਗਦਾਨ ਨੂੰ ਦਰਸਾਇਆ ਗਿਆ | ਵੱਖ-ਵੱਖ ਵਿਭਾਗਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ | ਨਿਰਧਾਰਿਤ ਕਮੇਟੀ ਵਲੋਂ ਕੀਤੇ ਗਏ ਮੁਲਾਂਕਣ ਅਨੁਸਾਰ ਡਾ. ਸੌਮਿਆ ਨੇ ਪਹਿਲਾ, ਡਾ. ਯੋਗਤਾ ਨੇ ਦੂਜਾ ਅਤੇ ਡਾ. ਬ੍ਰਹਮਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਨੂੰ ਕ੍ਰਮਵਾਰ 5000, 3000 ਅਤੇ 2000 ਦੇ ਨਕਦ ਇਨਾਮ ਦਿੱਤੇ ਗਏ | ਹੌਸਲਾ ਅਫਜਾਈ ਪੁਰਸਕਾਰ ਡਾ. ਅਸੀਮ ਅਨੰਦ ਨੂੰ ਦਿੱਤਾ ਗਿਆ | ਇਸ ਮੌਕੇ ਡਾ. ਪ੍ਰਮੋਦ ਕੁਮਾਰ, ਡਾ. ਸੰਜੀਵ ਭਗਤ, ਡਾ. ਬਲਵਿੰਦਰ ਕੌਰ ਰੇਖੀ, ਡਾ. ਮਨਜੀਤ ਕੌਰ (ਐੱਸ.ਐਮ.ਓ.), ਡਾ. ਨਿੰਦਰ ਕੁਮਾਰ, ਡਾ. ਜਸਵਿੰਦਰ ਸਿੰਘ, ਡਾ. ਲਵਕੇਸ ਕੁਮਾਰ (ਐੱਸ.ਐਮ.ਓ.), ਡਾ. ਜਸਪ੍ਰੀਤ ਭੱਟੀ, ਡਾ. ਮੋਨਿਕਾ ਗਰਗ, ਡਾ. ਅਰਾਧਨਾ ਸ਼ਰਮਾ, ਡਾ. ਦਲਜਿੰਦਰ ਸਿੰਘ ਅਤੇ ਡਾ. ਰਿੱਪਲ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਬਲਿਹਾਰ ਸਿੰਘ ਸ਼ਮਸ਼ਪੁਰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ 'ਚ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ
Ad Position 24