28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਦੇ ਇਕਾਂਗੀ ਸੰਗ੍ਰਹਿ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 17-04-2026
ਪਟਿਆਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਪ੍ਰਸਿੱਧ ਨਾਟਕਕਾਰ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਦੇ ਚਾਰ ਇਕਾਂਗੀ ਸੰਗ੍ਰਹਿਆਂ ਦਾ ਵਿਸ਼ਾਲ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ | ਇਸ ਮੌਕੇ 'ਕਰਤਾਪੁਰ ਦੇ ਰਾਹ ਤੇ', 'ਤੁਰੇ ਤੇਗ਼ ਦੀ ਧਾਰ ਤੇ', 'ਇਤਿਹਾਸ ਬੋਲਦਾ ਹੈ' ਅਤੇ 'ਬਲਦੀਆਂ ਨਜ਼ਰਾਂ ਤੇ' ਨਾਮਕ ਪੁਸਤਕਾਂ ਨੂੰ ਰਿਲੀਜ਼ ਕੀਤਾ ਗਿਆ | ਇਹ ਸਮਾਗਮ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਨੂੰ ਸਮਰਪਿਤ ਸੀ | ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਆਪਣੇ ਸਵਾਗਤੀ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਸਾਹਿਤ ਅਤੇ ਰੰਗਮੰਚ ਇਕ ਦੂਜੇ ਦੇ ਪੂਰਕ ਹਨ ਅਤੇ ਸਮਾਜਕ ਚੇਤਨਾ ਦੇ ਵਾਹਕ ਹਨ | ਉਨ੍ਹਾਂ ਕਿਹਾ ਕਿ ਪ੍ਰੋ. ਗੁਰਨਾਮ ਸਿੰਘ ਪ੍ਰਭਾਤ ਨੇ ਆਪਣੇ ਲੰਮੇ ਅਧਿਆਪਕੀ ਅਨੁਭਵ ਅਤੇ ਰੰਗਮੰਚੀ ਸਫ਼ਰ ਰਾਹੀਂ ਸਮਾਜਕ ਵਿਸ਼ਿਆਂ ਨੂੰ ਨਾਟਕੀ ਰੂਪ ਵਿਚ ਜੀਵੰਤ ਢੰਗ ਨਾਲ ਪੇਸ਼ ਕੀਤਾ ਹੈ | ਪ੍ਰੋ. ਪ੍ਰਭਾਤ ਨੇ ਆਪਣੇ ਸੰਬੋਧਨ ਵਿੱਚ ਆਪਣੇ ਨਾਟਕੀ ਸਫ਼ਰ ਦੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀ ਜੀਵਨ ਤੋਂ ਲੈ ਕੇ ਅਧਿਆਪਨ ਅਤੇ ਰੰਗਮੰਚ ਨਾਲ ਜੁੜੀਆਂ ਯਾਦਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਦੱਸਿਆ | ਡਾ. ਜਪਪ੍ਰੀਤ ਕੌਰ ਭੰਗੂ, ਪਰਮਿੰਦਰ ਸਿੰਘ ਅਤੇ ਰੰਗਕਰਮੀ ਜੋਗਾ ਸਿੰਘ ਖੀਵਾ ਨੇ ਪ੍ਰੋ. ਪ੍ਰਭਾਤ ਨੂੰ ਦੂਜੀ ਪੀੜ੍ਹੀ ਦੇ ਮਹੱਤਵਪੂਰਨ ਨਾਟਕਕਾਰ ਵਜੋਂ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸਾਹਿਤਕ ਸੇਵਾ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪ੍ਰਸਿੱਧ ਸਟੇਜੀ ਸ਼ਾਇਰ ਗੁਰਚਰਨ ਸਿੰਘ ਜੋਗੀ ਨੇ ਸਮਾਗਮ ਨੂੰ ਸਾਹਿਤਕ ਗੁਲਦਸਤੇ ਨਾਲ ਤੁਲਨਾ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਹਿਤਕ ਵਿਰਾਸਤ ਨੂੰ ਮਜ਼ਬੂਤ ਕਰਦੇ ਹਨ | ਪਿ੍ੰਸੀਪਲ ਚਰਨਜੀਤ ਕੌਰ ਅਤੇ ਗੁਰਵਿੰਦਰ ਕੌਰ ਨੇ ਕਿਹਾ ਕਿ ਲੇਖਕਾਂ ਦੇ ਅਨੁਭਵਾਂ ਦੀ ਅਭਿਵ?ਯਕਤੀ ਪਾਠਕਾਂ 'ਤੇ ਡੂੰਘਾ ਅਸਰ ਛੱਡਦੀ ਹੈ | ਸਮਾਗਮ ਦੌਰਾਨ ਡਾ. ਅਮਰ ਕੋਮਲ ਦੇ ਜੀਵਨ ਅਤੇ ਰਚਨਾ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਡਾ. ਦਰਸ਼ਨ ਸਿੰਘ ਆਸ਼ਟ, ਗੀਤਕਾਰ ਧਰਮ ਕੰਮੇਆਣਾ, ਡਾ. ਜੀ.ਐਸ. ਆਨੰਦ, ਬਾਬੂ ਸਿੰਘ ਰੈਹਲ ਅਤੇ ਕਵੀ ਤ੍ਰਲੋਕ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਇਲਾਵਾ ਸਮਾਗਮ ਵਿੱਚ ਸ਼ਰਵਣ ਕੁਮਾਰ ਵਰਮਾ, ਗੁਰਦਰਸ਼ਨ ਸਿੰਘ ਗੁਸੀਲ, ਅਮਰ ਗਰਗ ਕਲਮਦਾਨ ਧੂਰੀ, ਨਾਹਰ ਸਿੰਘ, ਵਿਜੈ ਕੁਮਾਰ, ਗੋਪਾਲ ਸ਼ਰਮਾ, ਚਰਨ ਪੁਆਧੀ, ਜੱਗਾ ਰੰਗੂਵਾਲ, ਬਜਿੰਦਰ ਠਾਕੁਰ, ਸਤੀਸ਼ ਵਿਦਰੋਹੀ, ਸ਼ਾਮ ਸਿੰਘ ਪ੍ਰੇਮ, ਹਰੀ ਦੱਤ ਹਬੀਬ, ਗੁਰਚਰਨ ਸਿੰਘ ਗੁਣੀਕੇ, ਮਹਿੰਦਰ ਸਿੰਘ ਜੱਗੀ, ਕੁਲਦੀਪ ਪਟਿਆਲਵੀ ਸਮੇਤ ਹੋਰ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਖ਼ੂਬੀ ਨਿਭਾਈ, ਜਦਕਿ ਸੁਖਦੇਵ ਸਿੰਘ ਚਹਿਲ ਨੇ ਕਾਵਿਮਈ ਅੰਦਾਜ਼ ਵਿੱਚ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਅੰਤ ਵਿੱਚ ਡਾ. ਅਮਰ ਕੋਮਲ, ਕਵਿੱਤਰੀ ਅਮਰਜੀਤ ਕੌਰ ਆਸ਼ਟਾ, ਕਵੀ ਅੰਮਿ੍ਤਪਾਲ ਸਿੰਘ ਕੌਫ਼ੀ ਦੇ ਮਾਤਾ ਜੀ ਅਤੇ ਵਿਸ਼ਵ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦਿਹਾਂਤ 'ਤੇ ਵਿੱਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਜ਼ੀਜ਼ਪੁਰ ਟੋਲ ਕਿਸਾਨ ਯੂਨੀਅਨ ਵਲੋਂ ਤਿੰਨ ਘੰਟੇ ਲਈ ਮੁਫ਼ਤ ਕਰ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਮੰਡੀਆਂ 'ਚ ਪਈ ਕਣਕ ਦੀ ਤੁਰੰਤ ਖ਼ਰੀਦ ਸ਼ੁਰੂ ਕਰ ਕਿਸਾਨਾਂ ਨੂੰ ਰਾਹਤ ਦੇਵੇ ਸਰਕਾਰ-ਸੁਰਜੀਤ ਸਿੰਘ ਰੱਖੜਾ
Ad Position 24