29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਸ਼ਰਨ ਕੌਰ ਰੰਧਾਵਾ ਨੇ ਡਾ. ਅੰਬੇਡਕਰ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਸਮਾਰਕ ਸਥਿਤ ਨਗਰ ਨਿਗਮ ਦਫ਼ਤਰ ਪਟਿਆਲਾ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ ਵਿਚ ਸਾਂਸਦ ਡਾ. ਧਰਮਵੀਰ ਗਾਂਧੀ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਾਬਾ ਸਾਹਿਬ ਨੂੰ ਫ਼ੁਲ ਮਿਲਾਵਾਂ ਭੇਟ ਕਰ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਗਿਆ | ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਸਾਂਸਦ ਡਾ. ਧਰਮਵੀਰ ਗਾਂਧੀ, ਬੀਬੀ ਰੰਧਾਵਾ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਤੋਂ ਲੈ ਕੇ ਰਾਘੋਮਾਜਰਾ ਚੌਂਕ ਤੱਕ 'ਵਿਸ਼ਾਲ ਸੰਵਿਧਾਨ ਬਚਾਓ ਰੈਲੀ' ਕੱਢ ਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ | ਇਸ ਸਮਾਗਮ ਵਿਚ ਡਾ. ਧਰਮਵੀਰ ਗਾਂਧੀ, ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਭੱਟੀਆਂ, ਨਛੱਤਰ ਸਿੰਘ ਰਾਈਾਮਾਜਰਾ ਸਮੇਤ ਅਨੇਕਾਂ ਸੀਨੀਅਰ ਆਗੂਆਂ ਤੇ ਕਾਂਗਰਸ ਵਰਕਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਬਾਬਾ ਸਾਹਿਬ ਵਲੋਂ ਬਣਾਏ ਸੰਵਿਧਾਨ ਨੂੰ ਬਚਾਉਣ ਲਈ ਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵਚਨਬੱਧ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸੰਘਰਸ਼ ਗਿਆਨ ਅਤੇ ਮਜ਼ਬੂਤ ਇਰਾਦੇ ਦੀ ਵਿਲੱਖਣ ਉਦਾਹਰਨ ਹੈ | ਉਨ੍ਹਾਂ ਦੇ ਵਿਚਾਰ ਸਾਨੂੰ ਇਕ ਅਜਿਹੇ ਸਮਾਜ ਦੇ ਨਿਰਮਾਣ ਲਈ ਪ੍ਰੇਰਿਤ ਕਰਦੇ ਹਨ ਜਿੱਥੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਸਤਿਕਾਰ ਤੇ ਮੌਕਾ ਪ੍ਰਦਾਨ ਹੁੰਦਾ ਹੈ | ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਸੰਵਿਧਾਨ ਨੂੰ ਤੋੜਨ 'ਤੇ ਲੱਗੀਆਂ ਹੋਈਆਂ ਹਨ ਜਦੋਂ ਕਿ ਦੇਸ ਦੇ ਯੁਵਾ ਨੇਤਾ ਸ੍ਰੀ ਰਾਹੁਲ ਗਾਂਧੀ ਸੰਵਿਧਾਨ ਨੂੰ ਬਚਾਉਣ ਲਈ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ | ਅੱਜ ਦੇ ਇਸ ਪ੍ਰਦਰਸ਼ਨ ਵਿਚ ਹਰਦੀਪ ਕੁਲਾਰਾਂ, ਬਿੱਟੂ ਸ਼ਾਹਪੁਰ, ਮੰਗਤ ਮਵੀ, ਅਸ਼ਵਨੀ ਬੱਤਾ, ਅਮਰਜੀਤ ਘੱਗਾ, ਪਰਮਜੀਤ ਚੌਹਾਨ, ਹਰਵੀਰ ਥਿੰਦ, ਕੁਲਵੰਤ ਸਿੰਘ ਨਾਰਿਕੇ, ਹਨੀ ਵੜੈਚ, ਜਗਰੂਪ ਹੈਪੀ, ਇੰਦਰਜੀਤ ਗਿਫਟੀ ਢੀਂਡਸਾ, ਨੈਬ ਭਾਨਰੀ, ਬਹਾਦੁਰ ਮੈਨ, ਟਿੰਕਾ ਗਾਜੇਵਾਸੀਆ, ਜਗਰੂਪ ਹੈਪੀ, ਸਵਰਨ ਮਠਾੜੂ, ਗੌਰਵ ਸੰਧੂ, ਰਤਨਜੀਤ ਜਾਹਲਾਂ, ਰਾਜਕੁਮਾਰ ਡਕਾਲਾ, ਸੀਲ ਬੱਬਰ, ਗੁਰਪ੍ਰੀਤ ਪੀਏ, ਪ੍ਰਭ ਭਿੰਡਰ, ਹਰਵਿੰਦਰ ਰਾਠੀਆਂ, ਦਿਲਬਰ ਖ਼ਾਨ, ਰੇਖਾ ਅਗਰਵਾਲ, ਰਾਜਾ ਸਰਾਉ, ਪੂਜਾ ਗਰਗ, ਜੱਸੀ ਸ਼ੇਰਮਾਜਰਾ, ਦੀਪਾ ਕਰਹਾਲੀ, ਰਾਮ ਜੱਸ ਸਸਾਗੁਜਰਾ, ਅੰਮਿ੍ਤ ਗੱਜੂਮਾਜਰਾ, ਤੇਜਿੰਦਰ ਗਾਜੇਵਾਸ, ਕਾਲਾ ਗਾਜੇਵਾਸ, ਲਾਡੀ ਚੌਂਹਠ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀਕਲਾ' ਦਾ ਪ੍ਰਤੀਕ ਹਨ ਸਾਡੀਆਂ ਲੋਕ ਖੇਡਾਂ-ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ... ਅਗਲੀ ਖ਼ਬਰ ਭਾਖੜਾ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦੇ ਵਿਰੋਧ ਵਜੋਂ ਪ੍ਰਦਰਸ਼ਨ
Ad Position 24