ਨਾਭਾ, 18 ਅਪ੍ਰੈਲ (ਜਗਨਾਰ ਸਿੰਘ ਦੁਲੱਦੀ) ਜਿੱਤਣ ਦੀ ਇੱਛਾ, ਸਫਲ ਹੋਣ ਦੀ ਇੱਛਾ, ਤੁਹਾਡੀ ਪੂਰੀ ਸਮਰੱਥਾ ਤੱਕ ਪਹੁੰਚਣਦੀ ਇੱਛਾ...ਇਹ ਉਹ ਕੁੰਜੀਆਂ ਹਨ ਜੋ ਉੱਤਮਤਾ ਦੇ ਦਰਵਾਜ਼ੇ ਨੂੰ ਖੋਲ੍ਹਦੀਆਂ ਹਨ ¢ ਇਹ ਵਿਚਾਰ ਪਿ੍ੰਸੀਪਲ ਗੁਰਜੀਤ ਬਖਸ਼ੀ ਵਲੋਂ ਦਸਵੀਂ ਜਮਾਤ ਦੇ ਨਤੀਜੇ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ ¢ ਉਨ੍ਹਾਂ ਕਿਹਾ ਕਿ ਡੀ.ਏ.ਵੀ ਸੈਟਨਰੀ ਪਬਲਿਕ ਸਕੂਲ ਦਾ ਸੈਸ਼ਨ 2025-26 ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ ਹੈ¢ ਪਿ੍ੰਸੀਪਲ ਬਖਸ਼ੀ ਨੇ ਕਿਹਾ ਕਿ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦਸਵੀਂ ਜਮਾਤ ਦੇ ਨਤੀਜੇ ਸੈਸ਼ਨ 2025-26 ਵਿਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ 100% ਸ਼ਾਨਦਾਰ ਨਤੀਜਿਆਂ ਨਾਲ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰÏਸ਼ਨ ਕੀਤਾ ਹੈ¢ ਉਨਾਂ ਕਿਹਾ ਕਿ ਸਕੂਲ ਦੀ ਵਿਦਿਆਰਥਣ ਉਪਿੰਦਰਜੀਤ ਕੌਰ ਨੇ 97.8% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਪ੍ਰਨਿਤ ਜੈਨ ਨੇ 96.2 ਫੀਸਦੀ ਅੰਕ ਲੈ ਕੇ ਦੂਜਾ ਅਤੇ ਹਰਸ਼ਦੀਪ ਸਿੰਘ ਨੇ 95 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ¢ ਉਨਾਂ ਦੱਸਿਆ ਕਿ ਉਪਿੰਦਰਜੀਤ ਕÏਰ ਨੇ ਸਮਾਜਿਕ ਵਿਗਿਆਨ ਅਤੇ ਕੰਪਿਊਟਰ ਵਿਚ 100 ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰÏਸ਼ਨ ਕੀਤਾ ਜਦੋਂ ਕਿ ਪ੍ਰਨਿਤ ਜੈਨ ਨੇ ਸਮਾਜਿਕ ਵਿਗਿਆਨ ਵਿਚ 100 ਅੰਕ ਪ੍ਰਾਪਤ ਕੀਤੇ¢ ਉਪਿੰਦਰਜੀਤ ਨੇ ਪੰਜਾਬੀ ਵਿੱਚ 99 ਅੰਕ ਪ੍ਰਾਪਤ ਕੀਤੇ, ਰਵਜੋਤ ਸਿੰਘ ਨੇ ਸਮਾਜਿਕ ਵਿਗਿਆਨ ਵਿੱਚ 99 ਅੰਕ ਪ੍ਰਾਪਤ ਕੀਤੇ, ਕੋਮਲਪ੍ਰੀਤ ਕÏਰ ਨੇ ਪੰਜਾਬੀ ਵਿੱਚ 98 ਅੰਕ ਪ੍ਰਾਪਤ ਕੀਤੇ, ਪੰਕਜ ਕੁਮਾਰ, ਐਸ਼ਦੀਪ ਕÏਰ, ਮੁਹੰਮਦ ਸ਼ਹਿਜ਼ਾਦ ਅਤੇ ਗੁਣਰੀਤ ਕÏਰ ਨੇ ਪੰਜਾਬੀ ਵਿੱਚ 98 ਅੰਕ ਪ੍ਰਾਪਤ ਕੀਤੇ ਅਤੇ ਇਸ ਤੋਂ ਇਲਾਵਾ ਲਵਜੋਤ ਸਿੰਘ, ਗਨੀਵ ਕÏਰ, ਪਰੀਨਾ ਸਿੰਧੀ, ਰਵਨੀਤ ਕÏਰ, ਕਪਿਸ਼ ਸ਼ਰਮਾ, ਮਿਤਾਂਸੂ ਅੱਤਰੀ ਗੁਰਕਰਨ ਸਿੰਘ ,ਜਪਲੀਨ ਕÏਰ, ਜਸ਼ਨਪ੍ਰੀਤ ਕÏਰ, ਤੇਜਸਵੀ, ਕੋਮਲਪ੍ਰੀਤ, ਮਨਵੀਰ ਸਿੰਘ ਅਤੇ ਲਕਸ਼ ਵਲੋਂ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਗਿਆ ਹੈ¢ ਇਸ ਸ਼ਾਨਦਾਰ ਪਲ 'ਤੇ ਖੁਸ਼ੀ ਮਹਿਸੂਸ ਕਰਦੇ ਹੋਏ ਪਿ੍ੰਸੀਪਲ ਗੁਰਜੀਤ ਬਖਸ਼ੀ ਵਲੋਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ¢