03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਵ. ਬਾਪੂ ਬਸੰਤ ਸਿੰਘ ਖ਼ਾਲਸਾ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 20-04-2026
ਨਾਭਾ, 19 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਨਾਭਾ ਦੇ ਜੰਡੂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਬਾਪੂ ਬਸੰਤ ਸਿੰਘ ਖ਼ਾਲਸਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਅੱਜ ਜੰਡੂ ਪਰਿਵਾਰ ਵਲੋਂ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਜਗਜੀਤ ਸਿੰਘ ਸੰਗਤਪੁਰਾ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਸਵ. ਬਾਪੂ ਬਸੰਤ ਸਿੰਘ ਖ਼ਾਲਸਾ ਨੂੰ ਸ਼ਰਧਾ ਸਹਿਤ ਸਤਿਕਾਰ ਭੇਟ ਕਰਦੇ ਹੋਏ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਹਰੀ ਸਿੰਘ ਪ੍ਰੀਤ, ਚਰਨ ਸਿੰਘ ਰਲਹਨ, ਮੱਖਣ ਸਿੰਘ ਲਾਲਕਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਬਾਪੂ ਬਸੰਤ ਸਿੰਘ ਖ਼ਾਲਸਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਗੁਰਸਿੱਖੀ ਵਾਲਾ ਸੀ | ਉਨ੍ਹਾਂ ਕਿਹਾ ਕਿ ਅੱਜ ਸਵ. ਬਾਪੂ ਬਸੰਤ ਸਿੰਘ ਖ਼ਾਲਸਾ ਦਾ ਪਰਿਵਾਰ ਵੀ ਉਨ੍ਹਾਂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲ ਕੇ ਆਪਣਾ ਸਫਲ ਜੀਵਨ ਜਿਉਂ ਰਿਹਾ ਹੈ | ਅੰਤਿਮ ਸ਼ਰਧਾਂਜਲੀ ਮੌਕੇ ਜੰਡੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਮਲਕੀਤ ਕੰਬਾਈਨ ਦੇ ਚੇਅਰਮੈਨ ਮਲਕੀਤ ਸਿੰਘ, ਮੋਹਨ ਸਿੰਘ ਮਲੇਰਕੋਟਲਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼ੋ੍ਰਮਣੀ, ਜਸਪਾਲ ਸਿੰਘ ਕਲਿਆਣ, ਜਥੇਦਾਰ ਬਲਤੇਜ ਸਿੰਘ ਖੋਖ, ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਟਰੈਕਟਰ, ਮਨਦੀਪ ਸਿੰਘ ਰਲਹਨ ਮੋਨੂੰ ਡਾਇਰੈਕਟਰ ਮਲਕੀਤ ਕੰਬਾਈਨ, ਭਗਵੰਤ ਸਿੰਘ ਰਾਮਗੜ੍ਹੀਆ ਚੇਅਰਮੈਨ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਨਾਭਾ, ਚੇਅਰਮੈਨ ਜੱਸੀ ਸੋਹੀਆਂਵਾਲਾ, ਅਮਰਦੀਪ ਸਿੰਘ ਖੰਨਾ ਸਾਬਕਾ ਚੇਅਰਮੈਨ, ਸੰਦੀਪ ਸਿੰਘ ਹਿੰਦ ਕੰਬਾਈਨ, ਅਵਤਾਰ ਸਿੰਘ ਨੰਨੜੇ, ਸੁਨੀਲ ਕੁਮਾਰ ਲੇਲੈਂਡ, ਕੁਲਦੀਪ ਸਿੰਘ ਸਿਆਣ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ ਪੰਜਾਬ, ਪ੍ਰਗਟ ਸਿੰਘ ਅਗੇਤੀ ਸਮਾਜ ਸੇਵੀ, ਹਰਮੀਤ ਸਿੰਘ ਰੋਹਟੀ, ਮੈਨੇਜਰ ਅਮਰੀਕ ਸਿੰਘ, ਤੇਜਿੰਦਰ ਸਿੰਘ ਤੇਜੀ ਰੋਹਟਾ, ਹਰਬੰਸ ਸਿੰਘ ਖੱਟੜਾ, ਜ਼ੋਰਾ ਸਿੰਘ ਸਾਬਕਾ ਪ੍ਰਧਾਨ , ਜਰਨੈਲ ਸਿੰਘ ਬੌੜਾਂ, ਲਖਵਿੰਦਰ ਸਿੰਘ ਲੱਖੀ ਗਹੀਰ ਕੰਬਾਈਨ, ਐਡਵੋਕੇਟ ਗੁਰਮੀਤ ਸਿੰਘ, ਹਰਦਿਆਲ ਸਿੰਘ, ਗੁਰਬਖਸ਼ੀਸ਼ ਸਿੰਘ ਭੱਟੀ ਸਾਬਕਾ ਪ੍ਰਧਾਨ, ਮਾਨਟੁ ਪਾਹੂਜਾ, ਗੁਰਮੁਖ ਸਿੰਘ ਭੋਜੋਮਾਜਰੀ, ਪਾਖਰ ਸਿੰਘ ਸਹੌਲੀ, ਧਨੰਜੇ ਵਾਲੀਆ, ਸੰਤੋਖ ਸਿੰਘ ਸੇਠ ਹੀਰਾ ਕੰਬਾਈਨ, ਸੁਖਵਿੰਦਰ ਸਿੰਘ ਵਿਸ਼ਾਲ ਕੰਬਾਈਨ ਸਮਾਣਾ, ਸਵਰਨਜੀਤ ਸਿੰਘ ਅਮਰਗੜ੍ਹ, ਹਰਿੰਦਰ ਸਿੰਘ ਐਮ.ਡੀ. ਸੁਰਿੰਦਰਾ ਕੰਬਾਈਨ, ਜਰਨੈਲ ਸਿੰਘ ਸਰਾਓ, ਗੁਰਦੀਪ ਸਿੰਘ ਖ਼ਾਲਸਾ, ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਰਣਧੀਰ ਸਿੰਘ ਖੰਗੂੜਾ, ਗੁਰਦੀਪ ਸਿੰਘ ਖ਼ਾਲਸਾ, ਸਰਬਜੀਤ ਸਿੰਘ ਭਾਰਤ ਕੰਬਾਈਨ ਪਟਿਆਲਾ, ਈਸ਼ਰ ਸਿੰਘ ਪ੍ਰਧਾਨ ਬਿਲਡਿੰਗ ਠੇਕੇਦਾਰ ਵੈੱਲਫੇਅਰ ਯੂਨੀਅਨ ਆਦਿ ਮੌਜੂਦ ਸਨ | ਅਖੀਰ ਵਿਚ ਮਲਕੀਤ ਕੰਬਾਈਨ ਇੰਡਸਟਰੀ ਦੇ ਐਮ.ਡੀ. ਚਰਨ ਸਿੰਘ ਰਲਹਨ ਨੇ ਸਮੂਹ ਜੰਡੂ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਵ. ਬਾਪੂ ਬਸੰਤ ਸਿੰਘ ਖ਼ਾਲਸਾ ਨੂੰ ਰੱਬੀ ਰੂਹ ਦੱਸਿਆ | ਇਸ ਮੌਕੇ ਤੇ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨਾਭਾ ਦੇ ਪ੍ਰਧਾਨ ਚਰਨ ਸਿੰਘ ਅਤੇ ਗੁਰਦੁਆਰਾ ਟਿੱਬੀ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਵ. ਬਾਪੂ ਬਸੰਤ ਸਿੰਘ ਖ਼ਾਲਸਾ ਦੇ ਸਪੁੱਤਰਾਂ ਸੁਖਚੈਨ ਸਿੰਘ ਤੇ ਅਮਰੀਕ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਬੀਬੀ ਪਲਵਿੰਦਰ ਕੌਰ ਹਰਿਆਊ, ਬਰਾਸ ਸਮੇਤ ਵੱਖ-ਵੱਖ ਆਗੂਆਂ ਵਲੋਂ ਬਲਵਿੰਦਰ ਕੌਰ ਬ... ਅਗਲੀ ਖ਼ਬਰ ਪੰਜਾਬ ਦੇ ਸਿਹਤ ਯੋਜਨਾ ਕਾਰਡ ਨੇ ਮਰੀਜ਼ਾਂ ਨੂੰ ਪਾਇਆ ਭੰਬਲਭੂਸੇ 'ਚ <br/>
Ad Position 24