03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬੇਅਦਬੀ ਬਿੱਲ ਦਾ ਕਾਨੂੰਨ ਬਣਨਾ ਮੁੱਖ ਮੰਤਰੀ ਦੀ ਵੱਡੀ ਪ੍ਰਾਪਤੀ <br/>

Ad Position 21
No active advertisement
ਅਜੀਤ ਡੈਸਕ 20-04-2026
ਸਮਾਣਾ, 19 ਅਪ੍ਰੈਲ (ਸਾਹਿਬ ਸਿੰਘ)-ਸੁਤੰਤਰਤਾ ਸੈਨਾਨੀ ਦੇ ਵਾਰਿਸ ਅਤੇ ਸਿੱਖ ਚਿੰਤਕ ਭਾਈ ਭੁਪਿੰਦਰ ਸਿੰਘ ਖ਼ਾਲਸਾ ਪਾਤੜਾਂ ਅਤੇ ਨਿਰਲੇਪ ਕੌਰ ਐਡਵੋਕੇਟ ਨੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ ਦੇ ਕਾਨੂੰਨ ਬਣਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ | ਉਨ੍ਹਾਂ ਆਖਿਆ ਬਿੱਲ ਦੇ ਕਾਨੂੰਨ ਬਣਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵਧੇਗਾ | ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਬਾਦਲ ਸਰਕਾਰ ਤੇ ਕੈਪਟਨ ਸਰਕਾਰ ਅਜਿਹਾ ਬਿੱਲ ਬਣਾਉਣ ਦਾ ਦਾਅਵਾ ਕਰਦੀਆਂ ਰਹੀਆਂ ਹਨ ਪਰ ਉਨ੍ਹਾਂ ਦੇ ਇਰਾਦੇ ਵਿਚ ਖੋਟ ਕਾਰਨ ਸੰਭਵ ਨਹੀਂ ਹੋ ਸਕਿਆ | ਬਿੱਲ ਦੇ ਕਾਨੂੰਨ ਬਣਨ ਨਾਲ ਇਹ ਸਾਬਤ ਹੋ ਗਿਆ ਕਿ ਮੁੱਖ ਮੰਤਰੀ ਜੋ ਕਹਿੰਦੇ ਹਨ, ਕਰ ਕੇ ਰਹਿੰਦੇ ਹਨ | ਇਸ ਬਿੱਲ ਤੋਂ ਬਾਅਦ ਪੰਜਾਬ ਵਿਚ ਧਾਰਮਿਕ ਭਾਵਨਾਵਾਂ ਦੀ ਰੱਖਿਆ ਹੋਰ ਮਜ਼ਬੂਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ-ਵਿਧਾਇਕ ਰਾਏ <br/> ਅਗਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਸਾਹਿਤਕ ਸਮਾਗਮਾਂ ਨੂੰ ਨਿਵੇਕਲਾ ਰੂਪ ਦੇਣ ਦਾ ਐਲਾਨ <br/>
Ad Position 24