ਰਾਜਪੁਰਾ, 21 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਰਿਹੰਤ ਪਬਲੀਕੇਸ਼ਨ ਵਲੋਂ ਕਰਵਾਏ ਗਏ 'ਬਲੋਮ ਸਕੂਲ ਓਲੰਪੀਆਰਡ' 'ਚ ਰਾਸ਼ਟਰੀ ਪੱਧਰ 'ਤੇ ਪੁਰਸਕਾਰ ਜਿੱਤ ਕੇ ਸ਼ਹਿਰ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਸਕੂਲ ਤੋਂ 280 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਸ ਵਿਚ 5 ਵਿਦਿਆਰਥੀਆਂ ਮਨਰੂਪ, ਸਕਸ਼ਮ, ਸਰਾਨਿਆ, ਅੰਮਿ੍ਤ ਅਤੇ ਅਰਸ਼ਦੀਪ ਕੌਰ ਨੇ ਇਕ-ਇਕ ਸੋਨੇ ਦਾ ਤਗਮਾ ਜਿੱਤਿਆ ਅਤੇ 9 ਵਿਦਿਆਰਥੀਆਂ ਦੀਵਾਸ਼ੀ ਸੂਦ, ਮਨਕੀਰਤ ਸਿੰਘ, ਰਵਨੀਤ ਸਿੰਘ, ਰੀਤ, ਗੁਰਮਨ ਸਿੰਘ, ਗੁਰੰਗ ਬਿਆਸ, ਲਾਵਿਆ, ਆਰਾਧਮ ਵਰਮਾ ਅਤੇ ਸ੍ਰੀਜੀਵਨ ਨੇ ਇਕ-ਇਕ ਚਾਂਦੀ ਦਾ ਤਗਮਾ ਹਾਸਲ ਕੀਤਾ | ਇਹਨਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਗਏ | ਇਸ ਤਰ੍ਹਾਂ ਰਾਸ਼ਟਰੀ ਪੱਧਰ 'ਤੇ 5 ਵਿਦਿਆਰਥੀ ਗੁਰਮਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਛੇਵਾਂ, ਅਭੀਜੀਤ ਰਾਵਤ ਨੂੰ ਅਠਵਾਂ, ਵਿਰਾਜ ਉਡਹੇਨ ਅਤੇ ਜਪਸਿਮਰ ਕੌਰ ਨੇ ਦਸਵਾਂ ਸਥਾਨ ਹਾਸਿਲ ਕੀਤਾ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਬਦਲੇ ਵਧਾਈਆਂ ਦਿੱਤੀਆਂ | ਸਕੂਲ ਦੀ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੀਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ |