ਸਮਾਣਾ, 21 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਹਲਕਾ ਸਮਾਣਾ ਦੀ ਗਰੀਨ ਸਿਟੀ ਕਾਲੋਨੀ ਵਿਖੇ ਕੁਲਦੀਪ ਸਿੰਘ ਵਿਰਕ ਹਲਕਾ ਸਮਾਣਾ ਪ੍ਰਧਾਨ ਯੁੱਧ ਨਸ਼ਿਆਂ ਵਿਰੁੱਧ ਅਤੇ ਹਰਸ਼ਵੀਰ ਸਿੰਘ ਵਿਰਕ ਬਲਾਕ ਪ੍ਰਧਾਨ ਵਲੋਂ ਆਯੋਜਿਤ ਵੱਖ-ਵੱਖ ਮੀਟਿੰਗਾਂ ਵਿਚ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਮੀਟਿੰਗ ਵਿਚ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਰਹੇ, ਜਿਨ੍ਹਾਂ ਨਾਲ ਸ. ਬਰਸਟ ਨੇ ਪਾਰਟੀ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਪਾਰਟੀ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ | ਇਸ ਮੌਕੇ ਬਲਜਿੰਦਰ ਸਿੰਘ ਯੁੱਧ ਨਸ਼ਿਆਂ ਵਿਰੁੱਧ ਜ਼ਿਲ੍ਹਾ ਪ੍ਰਧਾਨ, ਰਾਮ ਸਿੰਘ, ਜਰਨੈਲ ਕੋਟਲਾ, ਗਿੰਨੀ ਖੰਗੂੜਾ, ਰਵਿੰਦਰ ਬਾਲੀ, ਅੰਗਰੇਜ਼ ਭੁੱਲਰ, ਦਵਿੰਦਰ ਗਿੱਲ, ਬਿੰਦਰ ਨਾਗਰ, ਡਾ. ਹਰਬੰਸ ਵਿਰਕ, ਬਲਵਿੰਦਰ ਗਾਜੀਪੁਰ, ਸੰਦੀਪ ਸ਼ਰਮਾ ਸੋਸ਼ਲ ਮੀਡੀਆ ਇੰਚਾਰਜ ਸਮਾਣਾ, ਹਰਜੀਤ ਕਕਰਾਲਾ, ਵਿਸ਼ਾਲ ਕੰਬਾਈਨ ਐਮ.ਡੀ. ਜਗਤਾਰ ਮੰਕੂ, ਸੁਖਵੀਰ ਵਿਰਕ, ਸੁਖਵਿੰਦਰ ਫ਼ੌਜੀ, ਸੁਖਾ ਮੱਲ੍ਹੀ, ਸੰਜੂ ਗਰਗ ਸਮੇਤ ਹੋਰ ਵੀ ਮੌਜੂਦ ਰਹੇ |