12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗਿਆਨ ਭਾਰਤਮ ਮਿਸ਼ਨ ਤਹਿਤ ਕੌਮੀ ਮੈਨੁਸਕਰਿਪਟ ਸਰਵੇ ਰਾਹੀਂ ਅਮੀਰ ਬੌਧਿਕ ਵਿਰਾਸਤ ਤੋਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਵੇਗਾ-ਏ.ਡੀ.ਸੀ.

Ad Position 21
No active advertisement
ਅਜੀਤ ਡੈਸਕ 22-04-2026
ਪਟਿਆਲਾ, 21 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ ਗਿਆਨ ਭਾਰਤਮ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਪੁਰਾਤਨ ਗ੍ਰੰਥ, ਹੱਥ ਲਿਖ਼ਤ ਜਾਂ ਕੋਈ ਹੋਰ ਦਸਤਾਵੇਜ ਹੋਵੇ ਤਾਂ ਉਹ ਕੌਮੀ ਮੈਨੁਸਕਰਿਪਟ ਸਰਵੇ 'ਚ ਹਿੱਸਾ ਲੈਕੇ ਇਸ ਨੂੰ ਸੁਰੱਖਿਅਤ ਕਰਵਾਉਣ ਲਈ ਅੱਗੇ ਆਉਣ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਪੁਰਾਤਨ ਤੇ ਅਮੀਰ ਬੌਧਿਕ ਵਿਰਾਸਤ ਦੀ ਸੰਭਾਲ ਲਈ ਜਰੂਰ ਗਿਆਨ ਭਾਰਤਮ ਮਿਸ਼ਨ ਦੇ ਸਰਵੇ ਵਿੱਚ ਲਾਜਮੀ ਹਿੱਸਾ ਲੈਣ | ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਏ.ਡੀ.ਸੀ. ਨਵਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਹੱਥ ਲਿਖ਼ਤਾਂ, ਜਿਨ੍ਹਾਂ 'ਚ ਧਾਰਮਿਕ, ਸਾਹਿਤਕ, ਸਮਾਜਿਕ ਜਾਂ ਕਿਸੇ ਹੋਰ ਵਿਧਾ ਨਾਲ ਸਬੰਧਤ ਕੋਈ ਪੁਰਾਤਨ ਸਮੱਗਰੀ ਹੋਵੇ, ਇਸ ਦੇ ਸਰਵੇ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕਮਰਾ ਨੰਬਰ 303, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਜ਼ਿਲ੍ਹੇ ਅੰਦਰ ਕਿਸੇ ਵਿਅਕਤੀ, ਸੰਸਥਾ ਕੋਲ ਅਜਿਹੀ ਸਮੱਗਰੀ ਹੋਵੇ ਤਾਂ ਉਹ ਜਰੂਰ ਗਿਆਨ ਭਾਰਤਮ ਡਾਟ ਕਾਮ ਪੋਰਟਲ ਉਪਰ ਜਾ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕਰੇ ਅਤੇ ਇਸ ਸਰਵੇ ਵਿਚ ਹਿੱਸਾ ਲਵੈ | ਇਸ ਤੋਂ ਬਿਨ੍ਹਾਂ ਗਿਆਨ ਭਾਰਤਮ ਮੋਬਾਇਲ ਐਪ ਵੀ ਆਪਣੇ ਫੋਨਾਂ ਉਪਰ ਡਾਊਨਲੋਡ ਕਰਕੇ ਇਸ ਸਰਵੇ ਵਿੱਚ ਹਿੱਸਾ ਲਿਆ ਜਾ ਸਕਦਾ ਹੈ | ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਅਜਿਹੀ ਪੁਰਾਤਨ ਹੱਥ ਲਿਖਤ ਸਮੱਗਰੀ, ਧਾਰਮਿਕ ਤੇ ਸਾਹਿਤਕ ਗ੍ਰੰਥਾਂ ਤੇ ਲਿਖ਼ਤਾਂ ਨੂੰ ਸਾਡੀਆਂ ਅਗਲੀਆਂ ਪੀੜ੍ਹੀਆਂ ਅਤੇ ਖੋਜ਼ ਕਾਰਜਾਂ ਲਈ ਸੁਰੱਖਿਅਤ ਕਰਨ ਲਈ ਕੇਂਦਰ ਸਰਕਾਰ ਨੇ ਭਾਰਤ ਗਿਆਨ ਮਿਸ਼ਨ ਚਲਾਇਆ ਹੈ | ਉਨ੍ਹਾਂ ਦੱਸਿਆ ਕਿ ਇਸ ਤਹਿਤ ਨੈਸ਼ਨਲ ਮੈਨੁਸਕਰਿਪਟ ਸਰਵੇ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਤਹਿਤ ਅਜਿਹੀ ਦੁਰਲੱਭ ਖ਼ਜ਼ਾਨੇ ਨੂੰ ਅਗਲੀਆਂ ਪੀੜ੍ਹੀਆਂ ਲਈ ਅਤੇ ਖੋਜ ਕਾਰਜਾਂ ਲਈ ਸਰੱਖਿਅਤ ਕਰਨ ਲਈ ਅਤਿਆਧੁਨਿਕ ਢੰਗ ਤਰੀਕਿਆਂ ਤੇ ਤਕਨੀਕਾਂ ਨਾਲ ਸੁਰੱਖਿਅਤ ਕਰਨ ਲਈ ਇਨ੍ਹਾਂ ਪੁਰਾਤਨ ਲਿਖ਼ਤਾਂ ਦੀ ਪਛਾਣ, ਡਾਕੂਮੈਂਟੇਸ਼ਨ, ਡਿਜ਼ੀਟਾਈੇਸ਼ਨ ਤੇ ਵਿਗਿਆਨਕ ਤਰੀਕੇ ਨਾਲ ਸੰਭਾਲ ਕੀਤੀ ਜਾਣੀ ਹੈ | ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਇਸ ਸਬੰਧੀ ਰਾਜ ਪੱਧਰ 'ਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਰਾਜ ਪੱਧਰੀ ਕਮੇਟੀ ਅਤੇ ਜ਼ਿਲ੍ਹਾ ਪੱਧਰ ਉਤੇ ਵੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਹੋ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਾਂਸਦ ਨੇ ਗੁੜ ਮੰਡੀ ਦੇ ਦੁਕਾਨਦਾਰਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਰਮਿਆਨ ਹੋਏ ਗੱਠਜੋੜ ਦਾ ਸਵਾਗਤ-ਆਗੂ
Ad Position 24