ਪਟਿਆਲਾ, 21 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਗੁੜ ਮੰਡੀ ਇਲਾਕੇ ਵਿਚ ਬੀਤੇ ਦਿਨੀਂ ਹੋਈ ਸ਼ਰੇਆਮ ਗੁੰਡਾਗਰਦੀ ਅਤੇ ਕਾਨੂੰਨ ਦੀਆਂ ਉੱਡਦੀਆਂ ਧੱਜੀਆਂ ਨੂੰ ਲੈ ਕੇ ਅੱਜ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਦੁਕਾਨਦਾਰਾਂ ਅਨੀਸ ਮੰਗਲਾ, ਗੌਤਮ ਜੈਨ, ਰਾਜੀਵ ਗੋਇਲ, ਹਰਿੰਦਰ ਕੁਮਾਰ ਅਤੇ ਭਾਰਤ ਭੂਸ਼ਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਨੀਤ ਕੌਰ ਨੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਦੋਸ਼ੀਆਂ 'ਤੇ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ | ਇਸ ਦੌਰਾਨ ਪਟਿਆਲਾ ਸ਼ਹਿਰੀ ਭਾਜਪਾ ਜਨਰਲ ਸਕੱਤਰ ਸੰਦੀਪ ਮਲਹੋਤਰਾ, ਜਨਰਲ ਸਕੱਤਰ ਵਰੁਣ ਜਿੰਦਲ, ਕੌਂਸਲਰ ਅਨੁਜ ਖੋਸਲਾ, ਕੇ.ਕੇ. ਮਲਹੋਤਰਾ, ਅਤੁੱਲ ਜੋਸ਼ੀ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਨਿਖਿਲ ਕੁਮਾਰ ਕਾਕਾ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਉੱਪਲ, ਹਰੀਸ਼ ਸਿੰਗਲਾ, ਮੰਡਲ ਪ੍ਰਧਾਨ ਆਰ.ਕੇ. ਸਿੰਧੀ, ਮੰਡਲ ਪ੍ਰਧਾਨ ਰਮੇਸ਼ ਕੁਮਾਰ, ਤੇਜਿੰਦਰ ਤੇਜ਼ੀ, ਲੱਕੀ ਨਗਾਰਾ, ਸੁਰਿੰਦਰ ਸੁਲੰਕੀ ਅਤੇ ਚਿਰਾਗ਼ ਆਦਿ ਮੌਜੂਦ ਸਨ |