ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)-ਸਥਾਨਕ ਅਲੌਹਰਾ ਗੇਟ ਸਮਸ਼ਾਨ ਘਾਟ ਦਾ ਰੱਖ ਰਖਾਵ ਕਰਨ ਵਾਲੀ ਅਮਲ ਸੁਸਾਇਟੀ ਦਾ ਸਲਾਨਾ ਇਜਲਾਸ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੀਤ ਗਰੁੱਪ ਦੇ ਮੁਖੀ ਹਰੀ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੇਜਰ ਰਣਜੀਤ ਸਿੰਘ ਸੰਧੂ, ਮਲਕੀਤ ਗਰੁੱਪ ਦੇ ਮੁਖੀ ਮਲਕੀਤ ਸਿੰਘ ਅਤੇ ਚਰਨ ਸਿੰਘ ਸਨ | ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ | ਸੁਸਾਇਟੀ ਦੇ ਸਕੱਤਰ ਛੱਜੂ ਰਾਮ ਸਿੰਘੀ ਨੇ ਜਿੱਥੇ ਸਲਾਨਾ ਰਿਪੋਰਟ ਪੜ੍ਹੀ ਉੱਥੇ ਸੁਸਾਇਟੀ ਦੇ ਕੈਸ਼ੀਅਰ ਸੁਖਪਿੰਦਰ ਸਿੰਘ ਨੇ ਸੋਸਾਇਟੀ ਦਾ ਸਲਾਨਾ ਲੇਖਾ ਜੋਖਾ ਸਾਂਝਾ ਕੀਤਾ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਹਰੀ ਸਿੰਘ ਪ੍ਰੀਤ ਗਰੁੱਪ ਨੇ ਪ੍ਰੀਤ ਗਰੁੱਪ ਦੇ ਸਹਿਯੋਗ ਨਾਲ ਜੋ ਸਮਸ਼ਾਨ ਘਾਟ ਦਾ ਨਵੀਨੀਕਰਨ ਕੀਤਾ ਗਿਆ ਹੈ ਉਸ ਦਾ ਉਦਘਾਟਨ ਕੀਤਾ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੋਸਾਇਟੀ ਲਈ ਉਹ ਹਮੇਸ਼ਾ ਸੇਵਾ ਲਈ ਤਤਪਰ ਰਹਿਣਗੇ | ਸਮਾਗਮ 'ਚ ਨਾਭੇ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੋਸਾਇਟੀ ਦੇ ਮੀਤ ਪ੍ਰਧਾਨ ਐਸ.ਐਸ. ਬੇਦੀ, ਪ੍ਰੈੱਸ ਸਕੱਤਰ ਕਰਮਜੀਤ ਸਿੰਘ ਮਹਿਰਮ, ਰੂਪ ਸਿੰਘ ਰਲਹਨ ਵੀ ਹਾਜ਼ਰ ਰਹੇ | ਇਸ ਮੌਕੇ ਗੁਰਦਿਆਲ ਇੰਦਰ ਸਿੰਘ ਬਿੱਲੂ, ਐਡਵੋਕੇਟ ਰੀਤ ਇਕਬਾਲ ਸਿੰਘ, ਅਜੀਤ ਸਿੰਘ ਖਹਿਰਾ, ਓਮ ਪ੍ਰਕਾਸ਼ ਗਰਗ, ਡੀ.ਸੀ. ਮੁਖੇਜਾ, ਕੁਲਦੀਪ ਸਿੰਘ ਭੰਦੇਰ, ਗੁਰਿੰਦਰਪਾਲ ਸਿੰਘ ਬੱਬੂ, ਗੁਰਿੰਦਰਜੀਤ ਸਿੰਘ ਸੋਢੀ, ਬਰਿੰਦਰ ਪਾਲ ਸਿੰਘ ਨਾਭਾ, ਚਰਨਜੀਤ ਸਿੰਘ ਵਿਰਕ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ, ਨਰੇਸ਼ ਕੁਮਾਰ ਸਾਲਦੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |