ਭਾਦਸੋਂ, 22 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸਥਾਨਕ ਸ਼ਹਿਰ ਦੇ ਪਟਿਆਲਾ ਭਾਦਸੋਂ ਰੋਡ ਤੇ ਅਨਾਜ ਮੰਡੀ ਲੌਟ 'ਚੋਂ ਬੀਤੀ ਰਾਤ ਕਣਕ ਦੇ 22 ਕੱਟੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਪਵਨ ਘਈ ਤੇ ਹਰਫੂਲ ਸਿੰਘ ਭੰਗੂ ਨੇ ਦੱਸਿਆ ਕਿ ਭੰਗੂ ਦੇ 17 ਕੱਟੇ ਤੇ ਪ੍ਰਧਾਨ ਘਈ ਦੇ 5 ਕੱਟੇ ਚੋਰੀ ਹੋ ਗਏ ਹਨ | ਜਿਨ੍ਹਾਂ ਦੇ ਇੱਕ ਕੱਟੇ ਦੀ ਭਰਤੀ 50 ਕਿਲੋਗ੍ਰਾਮ ਦੀ ਹੈ, ਜਿਸ ਨਾਲ ਹਜ਼ਾਰਾਂ ਦਾ ਘਾਟਾ ਪੈ ਰਿਹਾ, ਇਹ ਕੋਈ ਪਹਿਲੀ ਵਾਰ ਦੀ ਘਟਨਾ ਨਹੀਂ ਹੈ, ਬਲਕਿ ਹਰ ਸੀਜ਼ਨ ਹੋਣ ਦੇ ਨਾਲ ਵਧਦੀ ਜਾ ਰਹੀ ਹੈ, ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੱਸਿਆ ਹਰ ਵਾਰ ਪੀ.ਸੀ.ਆਰ. ਦੀ ਮੰਗ ਕੀਤੀ ਜਾਂਦੀ ਹੈ ਪਰ ਹੁਣ ਤੱਕ ਇਸ ਮੰਗ ਨੂੰ ਬੂਰ ਨਹੀਂ ਪਿਆ ਤੇ ਪਰਨਾਲਾ ਉੱਥੇ ਦਾ ਉੱਥੇ ਹੈ | ਇਸ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਨੁਮਾਇੰਦਿਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ | ਇਸ ਤੋਂ ਇਲਾਵਾ ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਸੁਰਜੀਤ ਸਿੰਘ ਲੌਟ, ਹਰਪ੍ਰੀਤ ਸਿੰਘ ਭੰਗੂ, ਮਹਿੰਦਰ ਸਿੰਘ ਮਟੋਰੜਾ, ਕਰਨੈਲ ਸਿੰਘ ਆਲੋਵਾਲ, ਸਤਨਾਮ ਸਿੰਘ ਧਨੌਰਾ, ਗੁਲਸ਼ਨ ਕੁਮਾਰ, ਕੁਲਵੰਤ ਸਿੰਘ, ਤੀਰਥ ਰਾਮ ਬਾਂਸਲ, ਮਨਜੀਤ ਸਿੰਘ, ਨਰਿੰਦਰ ਕੁਮਾਰ, ਸੁਭਾਸ਼ ਬਾਂਸਲ ਆਦਿ ਨੇ ਇਨਸਾਫ਼ ਦੀ ਮੰਗ ਕੀਤੀ ਹੈ |