01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਮੋਟਾਪੇ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਟਾਕ-ਸ਼ੋਅ ਐਤਵਾਰ ਨੂੰ

Ad Position 21
No active advertisement
ਅਜੀਤ ਡੈਸਕ 23-04-2026
ਆਲਮਗੀਰ, 22 ਅਪ੍ਰੈਲ (ਜਰਨੈਲ ਸਿੰਘ ਪੱਟੀ)-ਆਧੁਨਿਕ ਜੀਵਨ ਸ਼ੈਲੀ, ਗ਼ਲਤ ਖਾਣ-ਪੀਣ ਦੀਆਂ ਆਦਤਾਂ ਤੇ ਘੱਟ ਸਰੀਰਕ ਸਰਗਰਮੀ ਕਾਰਨ ਮੋਟਾਪਾ ਅੱਜ ਇਕ ਵੱਡੀ ਸਿਹਤ ਸਮੱਸਿਆ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ¢ ਪੰਜਾਬ ਸਮੇਤ ਪੂਰੇ ਦੇਸ਼ ਵਿਚ ਮੋਟਾਪੇ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ, ਜੋ ਕਿ ਨਾ ਸਿਰਫ਼ ਵੱਡਿਆਂ ਬਲਕਿ ਨÏਜਵਾਨਾਂ ਅਤੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ¢ ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਲੋਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਟਾਕ-ਸ਼ੋਅ 26 ਅਪ੍ਰੈਲ ਦਿਨ ਐਤਵਾਰ ਨੂੰ ਪਟਿਆਲਾ ਕਲੱਬ ਪਟਿਆਲਾ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ¢ ਇਸ ਪ੍ਰੋਗਰਾਮ ਵਿਚ ਮੋਟਾਪੇ ਨਾਲ ਸੰਬੰਧਿਤ ਹਰ ਪੱਖ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕ ਸਮੇਂ ਰਹਿੰਦੇ ਇਸ ਸਮੱਸਿਆ ਨੂੰ ਸਮਝ ਸਕਣ ਅਤੇ ਇਸ ਤੋਂ ਬਚਾਅ ਲਈ ਸਹੀ ਕਦਮ ਚੁੱਕ ਸਕਣ¢ ਇਸ ਟਾਕ-ਸ਼ੋਅ ਨੂੰ ਮੈਸ਼-ਪ੍ਰੋਲਾਈਫ ਹਸਪਤਾਲ ਦੇ ਡਾਇਰੈਕਟਰ ਅਤੇ ਪ੍ਰਸਿੱਧ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਸੰਬੋਧਨ ਕਰਨਗੇ¢
ਡਾ. ਜੌਲੀ ਆਪਣੇ ਵਿਸ਼ਾਲ ਤਜਰਬੇ ਅਤੇ ਮੁਹਾਰਤ ਦੇ ਆਧਾਰ 'ਤੇ ਮੋਟਾਪੇ ਦੇ ਕਾਰਨਾਂ, ਇਸ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਅਤੇ ਆਧੁਨਿਕ ਇਲਾਜ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ¢ ਉਹ ਖ਼ਾਸ ਤÏਰ 'ਤੇ ਬੈਰੀਆਟਿ੍ਕ ਸਰਜਰੀ ਵਜ਼ਨ ਘਟਾਉਣ ਦੀ ਸਰਜਰੀ ਸਬੰਧੀ ਵੀ ਜਾਣਕਾਰੀ ਸਾਂਝੀ ਕਰਨਗੇ¢ ਮੋਟਾਪਾ ਸਿਰਫ਼ ਸਰੀਰਕ ਦਿਖਾਵੇ ਨਾਲ ਜੁੜੀ ਸਮੱਸਿਆ ਨਹੀਂ ਹੈ, ਸਗੋਂ ਇਹ ਕਈ ਗੰਭੀਰ ਬਿਮਾਰੀਆਂ ਦਾ ਮੁੱਖ ਕਾਰਨ ਬਣ ਸਕਦਾ ਹੈ¢ਇਸ ਟਾਕ-ਸ਼ੋਅ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਮਾਹਿਰ ਡਾਕਟਰ ਨਾਲ ਸਿੱਧੀ ਗੱਲਬਾਤ ਕਰਨ ਦਾ ਮÏਕਾ ਮਿਲੇਗਾ¢ ਉਹ ਆਪਣੇ ਸਵਾਲ ਪੁੱਛ ਸਕਣਗੇ ਅਤੇ ਆਪਣੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਈ ਮਾਹਿਰ ਸਲਾਹ ਲੈ ਸਕਣਗੇ¢ ਇਸ ਨਾਲ ਲੋਕਾਂ ਨੂੰ ਸਹੀ ਜਾਣਕਾਰੀ ਮਿਲੇਗੀ ਅਤੇ ਉਹ ਆਪਣੇ ਲਈ ਬਿਹਤਰ ਫ਼ੈਸਲੇ ਕਰ ਸਕਣਗੇ¢ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਮੁਫ਼ਤ ਹੈ, ਪਰ ਸੀਟਾਂ ਸੀਮਤ ਹਨ, ਇਸ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ¢ ਰੁਚੀ ਰੱਖਣ ਵਾਲੇ ਵਿਅਕਤੀ ਹੈਲਪ ਲਾਈਨ ਨੰਬਰ 70096-72300 'ਤੇ ਕਾਲ ਕਰਕੇ ਆਪਣੀ ਸੀਟ ਬੁੱਕ ਕਰ ਸਕਦੇ ਹਨ¢
Ad Position 22
No active advertisement
ਪਿਛਲੀ ਖ਼ਬਰ 2027 ਵਿਧਾਨ ਸਭਾ ਚੋਣਾਂ 'ਚ ਪੰਥਕ ਸਰਕਾਰ ਬਣੇਗੀ-ਵਿੰਦਾ ਗਰੋਵਰ ਅਗਲੀ ਖ਼ਬਰ ਕੌਂਸਲਰ ਰੋਜ਼ੀ ਨਾਗਪਾਲ ਦੇ ਪਤੀ ਸਮਾਜ ਸੇਵੀ ਦੀਪਕ ਨਾਗਪਾਲ ਨੇ ਕੀਤੀ ਵਿਧਾਇਕ ਦੇਵ ਮਾਨ ਨਾਲ ਮੁਲਾਕਾਤ
Ad Position 24