07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਿਜਲੀ ਦੇ ਲੰਮੇ ਕੱਟਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾਈ • ਕਣਕ ਦੀਆਂ ਬੋਰੀਆਂ ਚੋਰੀ ਹੋਣ ਦੇ ਡਰੋਂ ਆੜ੍ਹਤੀ ਅਤੇ ਕਿਸਾਨ ਚਿੰਤਤ

Ad Position 21
No active advertisement
ਅਜੀਤ ਡੈਸਕ 25-04-2026
ਦੇਵੀਗੜ੍ਹ, 24 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਪੰਜਾਬ ਵਿਚ ਪੈ ਰਹੀ ਅਸਹਿ ਗਰਮੀ ਦੇ ਵਿਚਕਾਰ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਆਮ ਜਨਤਾ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ | ਬੀਤੀ ਰਾਤ ਇਲਾਕਾ ਰੌਹੜ ਜਗੀਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਬਿਜਲੀ ਵਿਭਾਗ ਵਲੋਂ ਮਾਰੇ ਗਏ ਲੰਮੇ ਕੱਟਾਂ ਕਾਰਨ ਲੋਕ ਸਾਰੀ ਰਾਤ ਸੜਕਾਂ ਅਤੇ ਕੋਠਿਆਂ 'ਤੇ ਟਹਿਲਦੇ ਨਜ਼ਰ ਆਏ | ਬਿਜਲੀ ਨਿਗਮ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਦਿੱਤੇ ਗਏ ਲਾਰਿਆਂ ਨੇ ਜਨਤਾ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ | ਸਥਾਨਕ ਲੋਕਾਂ ਅਨੁਸਾਰ ਬਿਜਲੀ ਗੁੱਲ ਹੋਣ ਤੋਂ ਬਾਅਦ ਜਦੋਂ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਰਾਤ 9 ਵਜੇ ਬਿਜਲੀ ਆਉਣ ਦਾ ਭਰੋਸਾ ਦਿੱਤਾ ਗਿਆ, ਜਦੋਂ 9 ਵਜੇ ਬਿਜਲੀ ਨਾ ਆਈ ਤਾਂ ਸਮਾਂ ਵਧਾ ਕੇ 10 ਵਜੇ ਅਤੇ ਫਿਰ 12 ਵਜੇ ਕਰ ਦਿੱਤਾ ਗਿਆ | ਅਧਿਕਾਰੀਆਂ ਦੇ ਇਨ੍ਹਾਂ ਲਾਰਿਆਂ ਨੇ ਲੋਕਾਂ ਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਅਤੇ ਅੰਤ ਬਿਜਲੀ ਰਾਤ ਦੇ 2 ਵਜੇ ਬਹਾਲ ਹੋਈ | ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਰਾਤ ਕਿਸੇ ਕਹਿਰ ਤੋਂ ਘੱਟ ਨਹੀਂ ਸੀ | ਜਦੋਂ ਇਸ ਸੰਬੰਧੀ ਬਿਜਲੀ ਵਿਭਾਗ ਦੇ ਐੱਸ.ਡੀ.ਓ. ਰੌਹੜ ਜਗੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਰ ਕਰਦਿਆਂ ਗੇਂਦ ਮੁੱਖ ਦਫ਼ਤਰ ਦੇ ਪਾਲੇ ਵਿਚ ਸੁੱਟ ਦਿੱਤੀ | ਉਨ੍ਹਾਂ ਦੱਸਿਆ ਕਿ ਸਥਾਨਕ ਪੱਧਰ 'ਤੇ ਕੋਈ ਨੁਕਸ ਨਹੀਂ ਹੈ, ਸਗੋਂ ਉਨ੍ਹਾਂ ਨੂੰ ਪਟਿਆਲਾ (ਮੁੱਖ ਦਫ਼ਤਰ) ਤੋਂ ਜੋ ਹੁਕਮ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਉਸੇ ਹਿਸਾਬ ਨਾਲ ਪਿੱਛੋਂ ਹੀ ਕੱਟ ਲਗਾਉਣੇ ਪੈਂਦੇ ਹਨ | ਅਧਿਕਾਰੀ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਵਿਚ ਬਿਜਲੀ ਦਾ ਸੰਕਟ ਡੂੰਘਾ ਹੈ | ਇਲਾਕੇ ਦੇ ਮੋਹਤਬਰ ਵਿਅਕਤੀਆਂ ਨੰਬਰਦਾਰ ਪ੍ਰਕਾਸ਼ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਦੇਵੀਨਗਰ, ਚੇਅਰਮੈਨ ਮਹਿਮਾ ਸਿੰਘ ਕਰਤਾਰਪੁਰ,ਤਰਲੋਚਨ ਸਿੰਘ ਭੋਲਾ ਅਤੇ ਗੁਰਬਾਜ਼ ਸਿੰਘ ਮੋਹਲਗੜ੍ਹ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀ ਪਹਿਲਾਂ ਹੀ ਪ੍ਰੇਸ਼ਾਨ ਹਨ, ਉੱਪਰੋਂ ਰਾਤ ਵੇਲੇ ਲੱਗ ਰਹੇ ਬਿਜਲੀ ਕੱਟਾਂ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਮੰਡੀਆਂ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਹੋਣ ਦਾ ਖ਼ਤਰਾ ਆੜ੍ਹਤੀਆਂ ਦੇ ਸਿਰ 'ਤੇ ਮੰਡਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵੇਲੇ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ, ਪਰ ਅੱਜ ਹਾਲਾਤ ਇਹ ਹਨ ਕਿ ਰਾਤਾਂ ਨੂੰ ਕੱਟ ਲਗਾ ਕੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਅਣਐਲਾਨੇ ਕੱਟ ਤੁਰੰਤ ਬੰਦ ਕੀਤੇ ਜਾਣ ਅਤੇ ਮੰਡੀਆਂ ਵਿੱਚ ਲਿਫਟਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ | ਉਨ੍ਹਾਂ ਇਹ ਵੀ ਦੱਸਿਆ ਕਿ ਰਾਤ ਨੂੰ ਖੇਤਾਂ ਵਾਲੀ ਸਪਲਾਈ ਵੀ ਨਾ ਦੇਣ ਕਰਕੇ ਬਰਸੀਨ ਦੀ ਫ਼ਸਲ ਤਬਾਹ ਹੋ ਗਈ ਹੈ, ਕਿਉਂਕਿ ਟਾਂਗਰੀ ਪਾਰ ਦੇ ਵੱਡੀ ਗਿਣਤੀ ਵਿਚ ਪਿੰਡ ਬਰਸੀਨ ਦੀ ਖੇਤੀ ਕਰਦੇ ਹਨ | ਉਨ੍ਹਾਂ ਦੱਸਿਆ ਕਿ ਲੋਕ ਬਿਜਲੀ ਦੀ ਉਡੀਕ ਵਿਚ ਰਾਤ ਸਮੇਂ ਆਪਣੇ ਖੇਤਾਂ ਵਿਚ ਬੈਠੇ ਰਹੇ ਲੇਕਿਨ ਬਿਜਲੀ ਸਪਲਾਈ ਗੁੱਲ ਰਹੀ | ਉਨ੍ਹਾਂ ਦੱਸਿਆ ਕਿ ਜਦੋਂ ਲੋਕ ਆਪਣੇ ਘਰਾਂ ਨੂੰ ਆ ਗਏ | ਤਾਂ ਸਵੇਰੇ ਛੇ ਵਜੇ ਬਿਜਲੀ ਸਪਲਾਈ ਬਹਾਲ ਹੋ ਗਈ, ਜਿਸ ਦਾ ਫਿਰ ਨੌਂ ਵਜੇ ਕੱਟ ਲਗਾ ਦਿੱਤਾ ਗਿਆ ਜਿਸ ਤੋਂ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਸਹੀ ਢੰਗ ਨਾਲ ਚਲਾਈ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਮਾਡਰਨ ਸਕੂਲ 'ਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ 'ਚਿੱਟੇ ਹਾਥੀ' ਬਣੇ ਮੰਡੀ ਬੋਰਡ ਦੇ ਨੀਂਹ ਪੱਥਰ, ਹਲਕਾ ਸਨੌਰ 'ਚ ਪੰਜ ਮਹੀਨੇ ਬਾਅਦ ਵੀ ਕੰਮ ਠੱਪ • ਹਡਾਣਾ ਵਲੋਂ ਸ਼ੁਰ...
Ad Position 24
No active advertisement