07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਚਿੱਟੇ ਹਾਥੀ' ਬਣੇ ਮੰਡੀ ਬੋਰਡ ਦੇ ਨੀਂਹ ਪੱਥਰ, ਹਲਕਾ ਸਨੌਰ 'ਚ ਪੰਜ ਮਹੀਨੇ ਬਾਅਦ ਵੀ ਕੰਮ ਠੱਪ • ਹਡਾਣਾ ਵਲੋਂ ਸ਼ੁਰੂ ਕਰਵਾਏ ਪ੍ਰੋਜੈਕਟ 'ਵਿਭਾਗ 'ਤੇ ਉਠੇ ਸਵਾਲ'

Ad Position 21
No active advertisement
ਅਜੀਤ ਡੈਸਕ 25-04-2026
ਭੁੱਨਰਹੇੜੀ, 24 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਪੰਜਾਬ ਮੰਡੀ ਬੋਰਡ ਵਲੋਂ ਸੜਕਾਂ ਦੇ ਨਵੀਕਰਨ ਲਈ ਰੱਖੇ ਗਏ ਨੀਂਹ ਪੱਥਰ ਹੁਣ Tਚਿੱਟੇ ਹਾਥੀU ਸਾਬਤ ਹੋ ਰਹੇ ਹਨ, 3 ਨਵੰਬਰ 2025 ਨੂੰ ਪਿੰਡ ਭੱਟੀਆਂ ਵਿਖੇ ਪੂੰਨੀਆਂ-ਤੇਜਾਂ ਸੰਪਰਕ ਸੜਕ ਦੇ ਨਵੀਕਰਨ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਪਰ ਪੰਜ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮੌਕੇ 'ਤੇ ਕਿਸੇ ਵੀ ਤਰ੍ਹਾਂ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਇਹ ਸੰਪਰਕ ਸੜਕ ਤੇਜਾਂ, ਪੂੰਨੀਆਂ ਅਤੇ ਆਸ-ਪਾਸ ਦੇ ਪਿੰਡਾਂ ਲਈ ਅਹਿਮ ਮੰਨੀ ਜਾਂਦੀ ਹੈ | ਪਰ ਟੁੱਟੀ ਹਾਲਤ ਕਾਰਨ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਵਰਗ ਨੂੰ ਝੱਲਣਾ ਪਿਆ, ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਮੰਡੀਆਂ ਤੱਕ ਲਿਜਾਣ ਵਿਚ ਭਾਰੀ ਦਿੱਕਤਾਂ ਆਈਆਂ | ਖੱਡਿਆਂ ਨਾਲ ਭਰੀ ਸੜਕਾਂ ਕਾਰਨ ਵਾਹਨਾਂ ਦੀ ਰਫ਼ਤਾਰ ਘੱਟ ਹੋ ਗਈ, ਆਵਾਜਾਈ ਵਿਚ ਦੇਰੀ ਹੋਈ ਅਤੇ ਕਿਸਾਨਾਂ ਦੇ ਖਰਚੇ ਵੀ ਵਧ ਗਏ | ਇਹ ਸਮੱਸਿਆ ਸਿਰਫ਼ ਕਿਸਾਨਾਂ ਤੱਕ ਸੀਮਿਤ ਨਹੀਂ ਸਗੋਂ ਆਮ ਜਨਤਾ ਲਈ ਵੀ ਵੱਡੀ ਔਖ ਬਣ ਚੁੱਕੀ ਹੈ | ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕ ਖ਼ਰਾਬ ਸੜਕਾਂ ਕਾਰਨ ਪਰੇਸ਼ਾਨ ਹਨ | ਹਰ ਵੇਲੇ ਮਸ਼ੀਨਰੀ ਲਈ ਖ਼ਤਰਾ ਬਣਿਆ ਰਹਿੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਵਿਕਾਸ ਦੀ ਆਸ ਜਗੀ ਸੀ, ਉੱਥੇ ਨਤੀਜਾ ਸਿਰਫ਼ ਨੀਂਹ ਪੱਥਰਾਂ ਤੱਕ ਹੀ ਸੀਮਿਤ ਰਹਿ ਗਿਆ | ਗੰਭੀਰ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੌਕੇ ਦਾ ਦੁਬਾਰਾ ਜਾਇਜ਼ਾ ਲੈਣ ਦੀ ਵੀ ਜ਼ਰੂਰਤ ਨਹੀਂ ਸਮਝੀ | ਸਮਾਗਮ ਕਰਕੇ ਸਿਰਫ਼ ਐਲਾਨ ਕੀਤੇ ਗਏ, ਜਦਕਿ ਅਸਲ ਕੰਮ ਸ਼ੁਰੂ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਇਹ ਹਾਲਾਤ ਵਿਭਾਗ ਦੀ ਲਾਪਰਵਾਹੀ ਲੋਕ ਲਈ ਮੁਸ਼ਕਲਾਂ ਦਾ ਸਬੱਬ ਹੈ |ਸਥਾਨਕ ਲੋਕਾਂ ਨੇ ਦੱਸਿਆ ਕਿ ਉਸ ਵੇਲੇ ਦੇ ਪੀ.ਆਰ.ਟੀ.ਸੀ. ਚੇਅਰਮੈਨ ਅਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਹਲਕੇ ਅੰਦਰ ਕਈ ਥਾਵਾਂ 'ਤੇ ਨੀਂਹ ਪੱਥਰ ਰੱਖੇ ਗਏ ਸਨ ਅਤੇ ਇਲਾਕੇ ਦੀ ਤਸਵੀਰ ਬਦਲਣ ਦੇ ਵੱਡੇ ਦਾਅਵੇ ਕੀਤੇ ਗਏ ਸਨ | ਪਰ ਅੱਜ ਹਕੀਕਤ ਇਹ ਹੈ ਕਿ ਨੀਂਹ ਤਾਂ ਨਹੀਂ ਬਣੀ, ਸਿਰਫ ਪੱਥਰ ਹੀ ਨਜ਼ਰ ਆ ਰਹੇ ਹਨ, ਜਿਹੜੇ ਸਰਕਾਰੀ ਦਾਅਵਿਆਂ ਪੋਲ ਖੋਲ ਹੇ ਹਨ | ਸਮਾਜ ਸੇਵੀਆਂ ਅਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸੜਕਾਂ ਦਾ ਨਿਰਮਾਣ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾਈ • ਕਣਕ ਦੀਆਂ ਬੋਰੀਆਂ ਚੋਰੀ ਹੋਣ ਦੇ ਡਰੋਂ ਆੜ੍ਹਤੀ ਅਤੇ... ਅਗਲੀ ਖ਼ਬਰ ਕੁਲਵਿੰਦਰ ਸਿੰਘ ਲਵਲੀ ਨੂੰ ਰਣਧੀਰ ਸਿੰਘ ਰੱਖੜਾ ਨੇ ਕੀਤਾ ਸਨਮਾਨਿਤ <br/>
Ad Position 24
No active advertisement