07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੁਲਵਿੰਦਰ ਸਿੰਘ ਲਵਲੀ ਨੂੰ ਰਣਧੀਰ ਸਿੰਘ ਰੱਖੜਾ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 25-04-2026
ਪਟਿਆਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕੁਲਵਿੰਦਰ ਸਿੰਘ ਲਵਲੀ ਨੂੰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦਾ ਮੁੱਖ ਬੁਲਾਰਾ ਅਤੇ ਜਰਨਲ ਸਕੱਤਰ ਬਣਨ 'ਤੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਸਨਮਾਨਿਤ ਕੀਤਾ | ਇਸ ਸਮੇਂ ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਐਲਾਨਨਾਮਾ ਤਿਆਰ ਕੀਤਾ ਹੈ ਉਹ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਨੁਹਾਰ ਬਦਲੇਗਾ ਅਤੇ ਪੰਥ ਵਿਚ ਇਕ ਨਵੀਂ ਰੂਹ ਫੂਕੀ ਜਾਵੇਗੀ | ਉਨ੍ਹਾਂ ਕਿਹਾ ਭਾਈ ਅੰਮਿ੍ਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਨਾਲ ਸਮਝੌਤਾ ਕਰਨਾ ਸ਼ਲਾਘਾਯੋਗ ਉੱਦਮ ਹੈ ਜਿਸ ਵਿਚ ਪ੍ਰਧਾਨ ਦੀ ਦੂਰਅੰਦੇਸ਼ੀ ਹੈ ਅਤੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਜਦੋਂ ਗੁਰੂ ਦੀ ਵਿਚਾਰਧਾਰਾ ਨਾਲ ਚੱਲਣ ਵਾਲੇ ਲੋਕ ਇਕੱਠੇ ਹੋਣਗੇ ਤਾਂ ਪੰਥ ਇਕ ਨਵਾਂ ਰੂਪ ਧਾਰਨ ਕਰੇਗਾ | ਉਨ੍ਹਾਂ ਨੇ ਇਸ ਸਮਝੌਤੇ ਨੂੰ ਨੇਪਰੇ ਚਾੜ•ਨ ਵਿਚ ਇਆਲ਼ੀ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਸੁਰਜੀਤ ਸਿੰਘ ਰੱਖੜਾ ਨੇ ਭਾਈ ਗੁਰਜੀਤ ਸਿੰਘ ਖ਼ਾਲਸਾ ਜੋ ਟਾਵਰ 'ਤੇ ਲੰਮਾ ਸਮਾਂ ਬੈਠੇ ਸੀ ਉਨ੍ਹਾਂ ਦੀ ਪੰਥਕ ਸੋਚ ਨੂੰ ਸਮਝਦੇ ਹੋਏ ਉਨ•ਾਂ ਦਾ ਤਹਿ ਦਿਲੋਂ ਸਾਥ ਦਿੱਤਾ ਅਤੇ ਉਨ•ਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਬਾਹਰ ਇਕੱਠ ਕਰਕੇ ਹਾਅ ਦਾ ਨਾਰਾ ਮਾਰਿਆ ਸੀ | ਉਨ੍ਹਾਂ ਕਿਹਾ ਅੱਜ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਲੱਗਿਆ ਜਦੋਂ ਉਨ•ਾਂ ਦੇ 10 ਵਿਚੋਂ 7 ਸੰਸਦ ਮੈਂਬਰ ਬੀ.ਜੇ.ਪੀ. ਵਿਚ ਚਲੇ ਗਏ ਅਤੇ ਆਉਣ ਵਾਲਾ ਸਮਾਂ ਪੁਨਰ ਸੁਰਜੀਤ ਅਕਾਲੀ ਦਲ ਅਤੇ ਹਮਿਖ਼ਆਲੀ ਪਾਰਟੀਆਂ ਦਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਲਈ ਤਰੱਕੀ ਦਾ ਰਾਹ ਸਾਬਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ 'ਚਿੱਟੇ ਹਾਥੀ' ਬਣੇ ਮੰਡੀ ਬੋਰਡ ਦੇ ਨੀਂਹ ਪੱਥਰ, ਹਲਕਾ ਸਨੌਰ 'ਚ ਪੰਜ ਮਹੀਨੇ ਬਾਅਦ ਵੀ ਕੰਮ ਠੱਪ • ਹਡਾਣਾ ਵਲੋਂ ਸ਼ੁਰ... ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ ਟਾਵਰ ਮੋਰਚੇ ਦੇ ਸੁੱਖ-ਸ਼ਾਂਤੀ ਨਾਲ ਸਮਾਪਤ ਹੋਣ 'ਤੇ ਪ੍ਰਗਟਾਈ ਖ਼ੁਸ਼ੀ <br/>
Ad Position 24
No active advertisement