07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਰਮਿਆਨ ਹੋਏ ਗਠਜੋੜ ਕਾਰਨ ਲੋਕਾਂ 'ਚ ਭਾਰੀ ਉਤਸ਼ਾਹ-ਜਥੇਦਾਰ ਟÏਹੜਾ • ਮਨਪ੍ਰੀਤ ਸਿੰਘ ਇਆਲੀ ਨੂੰ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ 'ਤੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 25-04-2026
ਨਾਭਾ, 24 ਅਪ੍ਰੈਲ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੋਵੇਂ ਪਾਰਟੀਆਂ ਦੇ ਹੋਏ ਸਮਝÏਤੇ ਦÏਰਾਨ ਤਾਲਮੇਲ ਕਮੇਟੀ ਬਣਨ ਨਾਲ ਪੰਥਕ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸੰਗਤਾਂ ਦੀਆਂ ਉਮੀਦਾਂ ਅਤੇ ਆਸ਼ਾਵਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਅਤੇ ਅਕਾਲੀ ਦਲ ਵਾਰਿਸ਼ ਪੰਜਾਬ ਦੇ ਸਾਂਝੇ ਯਤਨਾ ਸਦਕਾ ਦੋਵੇਂ ਜਥੇਬੰਦੀਆਂ ਦੇ ਆਗੂਆਂ ਵਲੋਂ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਖੇਰੰੂ ਖੇਰੰੂ ਹੋਈ ਪੰਥਕ ਸ਼ਕਤੀ ਨੂੰ ਇਕੱਠਿਆਂ ਕਰ ਸਿੱਖ ਮਸਲੇ ਹੱਲ ਕਰਾਉਣ ਲਈ ਅਤੇ ਪੰਜਾਬ ਨੂੰ ਬਚਾਉਣ ਲਈ ਇਕੱਠਿਆਂ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਇਸ ਤਾਲਮੇਲ ਕਮੇਟੀ ਦਾ ਸਵਾਗਤ ਕਰਦਿਆਂ ਜਥੇਦਾਰ ਸਤਵਿੰਦਰ ਸਿੰਘ ਟÏਹੜਾ ਮੈਂਬਰ ਐਸਜੀਪੀਸੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਰਾਜਨੀਤਕ ਵਤੀਰੇ ਤੋਂ ਅੱਕ ਕੇ ਲੋਕ ਨਿਰਾਸ਼ਾ ਦੇ ਆਲਮ ਵਿਚ ਚਲੇ ਗਏ ਸਨ ਹੁਣ ਦੋਵੇਂ ਪਾਰਟੀਆਂ ਦੇ ਗੱਠਜੋੜ ਹੋਣ ਨਾਲ ਲੋਕਾਂ ਵਿਚ ਇਕ ਆਸ ਦੀ ਕਿਰਨ ਬੱਝੀ ਹੈ ਹੁਣ ਪੰਜਾਬ ਨੂੰ ਰੰਗਲਾ ਬਣਾਉਣ ਲਈ ਸੁਹਿਰਦ ਆਗੂ ਇਕੱਠੇ ਹੋਏ ਹਨ ਉਨ੍ਹਾਂ ਨੇ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਨੂੰ ਤਾਲਮੇਲ ਕਮੇਟੀ ਦਾ ਕਨਵੀਨਰ ਚੁਣੇ ਜਾਣ 'ਤੇ ਜਿੱਥੇ ਵਧਾਈ ਦਿੱਤੀ ਉੱਥੇ ਨਾਲ ਹੀ ਆਸ ਪ੍ਰਗਟ ਕੀਤੀ ਪੰਥਕ ਸ਼ਕਤੀ ਨੂੰ ਇਕੱਠਾ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਨਵਾਂ ਰਾਹ ਦਿਖਾਉਣਗੇ ਇਹ ਕਮੇਟੀ ਪੰਜਾਬ ਵਸਦਾ ਗੁਰਾਂ ਦੇ ਨਾਂ ਵਾਲੇ ਸਿਧਾਂਤ 'ਤੇ ਅਖੀਰ ਤੱਕ ਪਹਿਰਾ ਦੇਵੇਗੀ ਅਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਧਾਰੋਂਕੀ ਸਾਬਕਾ ਚੇਅਰਮੈਨ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਪਟਿਆਲਾ, ਰਣਧੀਰ ਸਿੰਘ ਢੀਂਡਸਾ ਪ੍ਰਧਾਨ ਗੁਰਦੁਆਰਾ ਰੋੜ੍ਹੀ ਸਾਹਿਬ ਟਰੱਸਟ, ਗੁਰਮੀਤ ਸਿੰਘ ਕੋਟ ਜਥੇਦਾਰ ਦਿਹਾਤੀ ਨਾਭਾ, ਬਲਦੇਵ ਸਿੰਘ ਗੁਰਦਿੱਤਪੁਰਾ ਸਾਬਕਾ ਚੇਅਰਮੈਨ, ਜਗਦੀਪ ਸਿੰਘ ਗਲਵੱਟੀ ਰਿਟਾ: ਜੀਐਮ, ਅਮਰਜੀਤ ਸਿੰਘ ਟਿਵਾਣਾ ਪ੍ਰਧਾਨ ਗੁਰਦੁਆਰਾ ਸਾਹਿਬ ਭਾਦਸੋਂ, ਮਹਿੰਗਾ ਸਿੰਘ ਭੜੀ ਸਰਪੰਚ, ਚੇਅਰਮੈਨ ਮਹਿੰਦਰ ਸਿੰਘ ਝੰਬਾਲੀ ਪ੍ਰਧਾਨ ਆੜਤੀਆ ਐਸੋਸੀਏਸ਼ਨ ਭਾਦਸੋਂ, ਅਨਿਲ ਗੁਪਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਭਾ ਸ਼ਹਿਰੀ, ਧਰਮਿੰਦਰ ਸਿੰਘ ਭੋਜੋ ਮਾਜਰੀ ਹਲਕਾ ਕੋਆਰਡੀਨੇਟਰ ਨਾਭਾ, ਪਿਆਰਾ ਸਿੰਘ ਮੋਹਲਗਵਾਰਾ ਪ੍ਰਧਾਨ ਸਰਕਲ ਦੰਦਰਾਂਲਾ ਢੀਂਡਸਾ, ਰਣਜੀਤ ਸਿੰਘ ਦੰਦਰਾਲਾ ਢੀਂਡਸਾ, ਰਣਜੀਤ ਸਿੰਘ ਕਾਲਾ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਗੁਦਈਆ, ਜਰਨੈਲ ਸਿੰਘ ਸਾਬਕਾ ਸਰਪੰਚ ਗੁਦਈਆ, ਸੁਖਦੇਵ ਸਿੰਘ ਸੁੱਖਾ ਸਾਬਕਾ ਸਰਪੰਚ ਗੁਰਦਿੱਤਪੁਰਾ, ਬਹਾਦਰ ਸਿੰਘ ਸਾਬਕਾ ਸਰਪੰਚ ਟÏਹੜਾ, ਬਲਵੰਤ ਸਿੰਘ ਥਾਈਲੈਂਡ ਸਾ: ਮੈਂਬਰ ਬਲਾਕ ਸੰਮਤੀ,ਅਮਰਦੀਪ ਸਿੰਘ ਸਾਬਕਾ ਸਰਪੰਚ ਤਰਖੇੜੀ,ਬੇਅੰਤ ਸਿੰਘ ਸੁੱਖੇਵਾਲ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂਆਂ ਵਲੋਂ ਨਵ ਨਿਯੁਕਤ ਕੋਤਵਾਲੀ ਮੁਖੀ ਨਾਲ ਮੁਲਾਕਾਤ ਅਗਲੀ ਖ਼ਬਰ ਮਾਡਰਨ ਸਕੂਲ 'ਚ ਫੁੱਟਬਾਲ ਟੂਰਨਾਮੈਂਟ ਕਰਵਾਇਆ
Ad Position 24
No active advertisement