07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਆਪ' ਆਗੂਆਂ ਵਲੋਂ ਨਵ ਨਿਯੁਕਤ ਕੋਤਵਾਲੀ ਮੁਖੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 25-04-2026
ਨਾਭਾ, 24 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਆਪ ਆਗੂਆਂ ਵਲੋਂ ਯੂਥ ਆਗੂ ਉਧਮਦੀਪ ਸਿੰਘ ਦੀ ਅਗਵਾਈ ਹੇਠ ਕੋਤਵਾਲੀ ਦੇ ਨਵ ਨਿਯੁਕਤ ਮੁਖੀ ਗੁਰਵਿੰਦਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਕੋਤਵਾਲੀ ਮੁਖੀ ਦਾ ਸਨਮਾਨ ਕੀਤਾ ਗਿਆ¢ ਉਪਰੰਤ ਆਪ ਯੂਥ ਆਗੂ ਉਧਮ ਦੀਪ ਸਿੰਘ, ਮਨਪ੍ਰੀਤ ਸਿੰਘ ਕਾਲੀਆ ਦਫਤਰ ਇੰਚਾਰਜ ਭਾਦਸੋਂ, ਸੰਦੀਪ ਸ਼ਰਮਾ ਅਤੇ ਅਰਮਾਨ ਨਾਭਾ ਨੇ ਦੱਸਿਆ ਕਿ ਕੁਤਵਾਲੀ ਮੁਖੀ ਇਸ ਤੋਂ ਪਹਿਲਾਂ ਥਾਣਾ ਸਦਰ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਜਿਸ ਕਰਕੇ ਉਹ ਹਲਕੇ ਲਈ ਕੋਈ ਨਵੇਂ ਨਹੀਂ ਹਨ¢ ਉਨ੍ਹਾਂ ਕਿਹਾ ਕਿ ਹਲਕੇ ਦਾ ਯੂਥ ਵਰਗ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋਂ ਛੇੜੀ ਹੋਈ ਮੁਹਿੰਮ ਵਿਚ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਖੜਾ ਹੈ¢ ਉਨ੍ਹਾਂ ਕਿਹਾ ਕਿ ਕੋਤਵਾਲੀ ਮੁਖੀ ਸੰਧੂ ਵਲੋਂ ਵੀ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਹ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਕਾਬੂ ਕਰਨ ਲਈ 24 ਘੰਟੇ ਸ਼ਹਿਰ ਵਾਸੀਆਂ ਵਿਚ ਹਾਜ਼ਰ ਰਹਿਣਗੇ¢
Ad Position 22
No active advertisement
ਪਿਛਲੀ ਖ਼ਬਰ 'ਅਸੀਂ ਜਿੱਤ ਗਏ ਓਏ'-ਟਾਵਰ ਤੋਂ 18 ਮਹੀਨੇ 12 ਦਿਨਾਂ ਬਾਅਦ ਉੱਤਰੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੇ ਪਹਿਲੇ ਸ਼ਬਦ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਰਮਿਆਨ ਹੋਏ ਗਠਜੋੜ ਕਾਰਨ ਲੋਕਾਂ 'ਚ ਭਾਰੀ ਉਤਸ...
Ad Position 24
No active advertisement