07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਅਸੀਂ ਜਿੱਤ ਗਏ ਓਏ'-ਟਾਵਰ ਤੋਂ 18 ਮਹੀਨੇ 12 ਦਿਨਾਂ ਬਾਅਦ ਉੱਤਰੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੇ ਪਹਿਲੇ ਸ਼ਬਦ

Ad Position 21
No active advertisement
ਅਜੀਤ ਡੈਸਕ 25-04-2026
ਸਮਾਣਾ, 24 ਅਪੈ੍ਰਲ (ਸਾਹਿਬ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਸ਼ੁੱਕਰਵਾਰ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ 18 ਮਹੀਨੇ 12 ਦਿਨ ਬਾਅਦ ਸੁਰੱਖਿਅਤ ਉਤਾਰਿਆ ਤਾਂ ਉਨ੍ਹਾਂ ਟਾਵਰ ਤੋਂ ਹੇਠਾਂ ਉੱਤਰਦੇ ਹੀ ਭਾਈ ਗੁਰਜੀਤ ਸਿੰਘ ਖ਼ਾਲਸਾ ਨੇ ਧਰਤੀ ਨੂੰ ਨਮਸਕਾਰ ਕੀਤਾ ਅਤੇ ਫਿਰ ਉੱਚੀ ਆਵਾਜ਼ ਵਿਚ ਕਿਹਾ, ''ਅਸੀਂ ਜਿੱਤ ਗਏ ਓਏ |'' ਇਸ ਉਪਰੰਤ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਗਾਉਂਦੇ ਹੋਏ ਉਨ੍ਹਾਂ ਸਮੁੱਚੇ ਪ੍ਰਸ਼ਾਸਨ ਤੇ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੀ ਸਿਹਤ ਦੀ ਮਾਹਿਰ ਡਾਕਟਰਾਂ ਜਾਂਚ ਕੀਤੀ | ਬਾਅਦ ਵਿਚ ਉਨ੍ਹਾਂ ਨੂੰ ਮੁਹੱਲਾ ਅਮਾਮਗੜ੍ਹ ਸਥਿਤ ਉਨ੍ਹਾਂ ਦੀ ਮਾਸੀ ਦੇ ਘਰ ਲਿਜਾਇਆ ਗਿਆ | ਮਾਸੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਖ਼ਾਲਸਾ ਨੇ ਕਿਹਾ ਕਿ ਸੰਘਰਸ਼ ਨੂੰ ਭਾਵੇਂ 18 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗ ਗਿਆ ਪਰ ਉਨ੍ਹਾਂ ਦੇ ਸੰਘਰਸ਼ ਨੂੰ ਸਫਲਤਾ 24 ਫਰਵਰੀ 2026 ਤੋਂ ਬਾਅਦ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਧਰਮ ਯੁੱਧ ਮੋਰਚਾ ਲੱਗਣ ਨਾਲ ਮਿਲੀ | ਉਨ੍ਹਾਂ ਕਿਹਾ ਕਿ ਵਾਹਿਗੁਰੂ ਦੇ ਓਟ-ਆਸਰੇ ਨਾਲ ਹੀ ਇਹ ਸਫਲਤਾ ਪ੍ਰਾਪਤ ਹੋਈ ਹੈ | ਉਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਨਤਮਸਤਕ ਹੋਏ | ਇਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਪਹੁੰਚੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਵਲੋਂ 'ਰਜਿੰਦਰਾ ਲੇਕ' ਪ੍ਰਾਜੈਕਟ ਦਾ ਜਾਇਜ਼ਾ ਅਗਲੀ ਖ਼ਬਰ 'ਆਪ' ਆਗੂਆਂ ਵਲੋਂ ਨਵ ਨਿਯੁਕਤ ਕੋਤਵਾਲੀ ਮੁਖੀ ਨਾਲ ਮੁਲਾਕਾਤ
Ad Position 24
No active advertisement