07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮੇਅਰ ਕੁੰਦਨ ਗੋਗੀਆ ਵਲੋਂ 'ਰਜਿੰਦਰਾ ਲੇਕ' ਪ੍ਰਾਜੈਕਟ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 25-04-2026
ਪਟਿਆਲਾ, 24 ਅਪ੍ਰੈਲ (ਅ.ਸ. ਆਹਲੂਵਾਲੀਆ)-ਸ੍ਰੀ ਕਾਲੀ ਮਾਤਾ ਮੰਦਰ ਦੇ ਬਿਲਕੁਲ ਨੇੜੇ ਸਥਿਤ ਰਜਿੰਦਰਾ ਲੇਕ ਦੀ ਨੁਹਾਰ ਬਦਲਣ ਲਈ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੇਅਰ ਕੁੰਦਨ ਗੋਗੀਆ ਦੀ ਪਹਿਲ ਸਦਕਾ ਮੁੜ ਰਫ਼ਤਾਰ ਮਿਲੀ ਹੈ | ਮੇਅਰ ਨੇ ਲੇਕ ਦਾ ਦੌਰਾ ਕੀਤਾ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੇ ਸਖ਼ਤ ਨਿਰਦੇਸ਼ ਦਿੱਤੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਰਜਿੰਦਰਾ ਲੇਕ ਸ਼ਹਿਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦਾ ਪ੍ਰਤੀਕ ਹੈ | ਇਸ ਪ੍ਰੋਜੈਕਟ ਦੇ ਤਹਿਤ ਲੇਕ ਦੀ ਮੁਕੰਮਲ ਸਫ਼ਾਈ ਕੀਤੀ ਜਾਵੇਗੀ ਅਤੇ ਪਾਣੀ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਇਸ ਤੋਂ ਇਲਾਵਾ, ਲੇਕ ਦੇ ਆਲੇ-ਦੁਆਲੇ ਹਰਿਆਲੀ ਵਧਾਉਣ ਲਈ ਨਵੀਂ ਪਲਾਨਿੰਗ ਕੀਤੀ ਗਈ ਹੈ ਅਤੇ ਲੋਕਾਂ ਦੇ ਟਹਿਲਣ ਲਈ ਵਾਕਿੰਗ ਟਰੈਕ ਅਤੇ ਬੈਠਣ ਲਈ ਆਧੁਨਿਕ ਬੈਂਚ ਲਗਾਏ ਜਾਣਗੇ | ਮੇਅਰ ਨੇ ਦੱਸਿਆ ਕਿ ਲੇਕ 'ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਰਾਤ ਦੇ ਸਮੇਂ ਲਈ ਖ਼ੂਬਸੂਰਤ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰਾ ਪ੍ਰੋਜੈਕਟ ਤੈਅ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕ ਇਸ ਦਾ ਅਨੰਦ ਮਾਣ ਸਕਣ |
Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਵਿਭਾਗ ਵਲੋਂ ਦੇਰ ਰਾਤ ਕੀਤੀ ਛਾਪੇਮਾਰੀ ਨਾਲ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਹੋਈ ਨੀਂਦ ਹਰਾਮ • ਨਾਜਾਇਜ... ਅਗਲੀ ਖ਼ਬਰ 'ਅਸੀਂ ਜਿੱਤ ਗਏ ਓਏ'-ਟਾਵਰ ਤੋਂ 18 ਮਹੀਨੇ 12 ਦਿਨਾਂ ਬਾਅਦ ਉੱਤਰੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੇ ਪਹਿਲੇ ਸ਼ਬਦ
Ad Position 24
No active advertisement