26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ 'ਚ ਸ਼ਾਮਿਲ ਹੋਣ ਵਾਲਿਆਂ ਦੇ ਪੁਤਲੇ ਸਾੜੇ

Ad Position 21
No active advertisement
ਅਜੀਤ ਡੈਸਕ 27-04-2026
ਪਟਿਆਲਾ, 26 ਅਪ੍ਰੈਲ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਭਾਜਪਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵਲੋਂ ਅੱਜ ਪੰਜਾਬ ਭਰ 'ਚ ਉਕਤ ਮੈਂਬਰਾਂ ਦੇ ਪੁਤਲੇ ਸਾੜ ਕੇ ਰੋਸ ਜ਼ਾਹਿਰ ਕੀਤਾ ਗਿਆ | ਇਸ ਦੌਰਾਨ 'ਆਪ' ਵਿਧਾਇਕਾਂ ਦਾ ਕਹਿਣਾ ਸੀ ਕਿ ਪਾਰਟੀ ਵਲੋਂ ਬਿਨਾਂ ਚੋਣ ਲੜਨ ਤੋਂ ਰਾਜ ਸਭਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਪਰ ਫੇਰ ਵੀ ਇਨ੍ਹਾਂ ਮੈਂਬਰਾਂ ਨੇ ਪੰਜਾਬ ਦੇ ਮੁੱਦੇ ਉਠਾਉਣ ਦੀ ਬਜਾਏ ਆਪਣੇ ਨਿੱਜੀ ਫ਼ਾਇਦਿਆਂ ਨੂੰ ਦੇਖਦੇ ਹੋਏ ਭਾਜਪਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਇਸ ਤੋਂ ਵੱਡੀ ਗ਼ੱਦਾਰੀ ਹੋਰ ਕੀ ਹੋ ਸਕਦੀ ਹੈ | ਇਨ੍ਹਾਂ ਮੈਂਬਰਾਂ ਦੀ ਇਸ ਜਾਅਲਸਾਜ਼ੀ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ | ਇਸ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ 'ਚ 'ਆਪ' ਦੇ ਆਗੂ ਅਤੇ ਵਰਕਰ ਹੱਥਾਂ 'ਚ ਪੰਜਾਬ ਦੇ ਗ਼ੱਦਾਰ ਮੁਰਦਾਬਾਦ ਦੇ ਪੋਸਟਰ ਲੈ ਕੇ ਮੇਨ ਬਾਜ਼ਾਰਾਂ 'ਚ ਪ੍ਰਦਰਸ਼ਨ ਕਰਦੇ ਰਹੇ ਅਤੇ ਇਸ ਦੌਰਾਨ ਕਈ ਥਾਵਾਂ 'ਤੇ ਤਾਂ ਰਾਜ ਸਭਾ ਮੈਂਬਰਾਂ ਦੇ ਪੁਤਲੇ ਵੀ ਫੂਕੇ ਗਏ | ਇਸ ਸੰਬੰਧੀ ਪਟਿਆਲਾ ਦੇ ਅਨਾਰਦਾਨਾਂ ਚੌਂਕ ਵਿਚ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲੇ ਫੂਕੇ ਗਏ |
ਨਾਭਾ ਵਿਖੇ 'ਆਪ' ਪਾਰਟੀ ਛੱਡ ਕੇ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ ਗ਼ੱਦਾਰ ਸ਼ਬਦ ਦੇ ਕੇ ਪੁਤਲਾ ਫ਼ੂਕਿਆ
ਨਾਭਾ, (ਜਗਨਾਰ ਸਿੰਘ ਦੁਲੱਦੀ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਬੀਜੇਪੀ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਹੋਰ ਆਗੂਆਂ ਦੇ ਨਾਲ-ਨਾਲ ਵਰਕਰਾਂ ਵਲੋਂ ਵੱਖ-ਵੱਖ ਹਲਕਿਆਂ ਵਿਚ 'ਆਪ' ਛੱਡ ਕੇ ਗਏ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ ਗ਼ੱਦਾਰ ਸ਼ਬਦ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸੇ ਤਹਿਤ ਅੱਜ ਦੁਪਹਿਰ ਕਰੀਬ ਇਕ ਵਜੇ ਸਥਾਨਕ ਪਟਿਆਲਾ ਗੇਟ ਸਥਿਤ ਚੌਂਕ ਵਿਚ ਵੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਹੇਠ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦੇਵ ਮਾਨ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਰਾਜ ਸਭਾ ਮੈਂਬਰਾਂ ਨੇ ਗ਼ੱਦਾਰੀ ਕੀਤੀ ਹੈ, ਕਿਉਂਜੋ ਆਮ ਆਦਮੀ ਪਾਰਟੀ ਨੇ ਲੋਕ ਸੇਵਾ ਲਈ ਇਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ ਦੇ ਬਾਵਜੂਦ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਬੀਜੇਪੀ ਵਿਚ ਸ਼ਾਮਿਲ ਹੋ ਗਏ | ਵਿਧਾਇਕ ਦੇਵ ਮਾਨ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਪਸ਼ਟ ਕੀਤਾ ਕਿ ਉਹ ਖ਼ੁਦ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਨ | ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਉੱਧਮ ਦੀਪ ਸਿੰਘ, ਦੀਪਾ ਰਾਮਗੜ੍ਹ, ਯਾਦਵਿੰਦਰ ਯਾਦੂ, ਸਰਪੰਚ ਦਵਿੰਦਰ ਸਿੰਘ ਕੁਲਾਰਾਂ, ਪ੍ਰਧਾਨ ਟਰੱਕ ਯੂਨੀਅਨ ਮਨਪ੍ਰੀਤ ਸਿੰਘ ਧਾਰੋਂਕੀ, ਕਮਲ ਕੁਮਾਰ ਰਾਜੂ, ਅਮਨ ਗਰਗ, ਸਮਾਜ ਸੇਵੀ ਦੀਪਕ ਨਾਗਪਾਲ, ਅਰਮਾਨ ਨਾਭਾ, ਸਰਪੰਚ ਰਣਜੀਤ ਸਿੰਘ ਜੱਜ, ਕਸ਼ਮੀਰ ਸਿੰਘ ਲਾਲਕਾ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਕੌਸ਼ਲ, ਕਿ੍ਸ਼ਨ ਕੁਮਾਰ, ਸਿਮਰਨ ਅੜਕ ਚੌਹਾਨ, ਗੋਪੀ ਫੈਜਗੜ੍ਹ, ਸੁਖਜਿੰਦਰ ਸਿੰਘ ਟੌਹੜਾ, ਸਤਨਾਮ ਸਿੰਘ ਸੱਤੀ, ਅਵਤਾਰ ਸਿੰਘ ਟੌਹੜਾ, ਬਿੱਲਾ ਖੋਖ, ਨਿਰਭੈ ਸਿੰਘ ਘੁੰਡਰ, ਗੁਰਵਿੰਦਰ ਸਿੰਘ ਮਨੀ, ਸੋਨੰੂ ਸੂਦ, ਸ਼ੈਂਕੀ ਸਿੰਗਲਾ, ਹਰਸਿਮਰਨ ਸਿੰਘ ਸਾਹਨੀ, ਰਕਿੰਦਰ ਸਿੰਘ, ਰਾਜੀ ਪਾਠਕ ਸਰਪੰਚ ਆਦਿ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
ਵਿਧਾਇਕ ਜੌੜਾਮਾਜਰਾ ਦੀ ਅਗਵਾਈ ਵਿਚ 'ਗ਼ੱਦਾਰਾਂ­' ਦਾ ਪੁਤਲਾ ਸਾੜਿਆ-
ਕਿਹਾ ਪੰਜਾਬ ਨਾਲ ਕੀਤਾ ਧੋਖਾ ਉਨ੍ਹਾਂ ਦਾ ਭਵਿੱਖ ਖ਼ਤਮ ਕਰ ਦੇਵੇਗਾ
ਸਮਾਣਾ, (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸਮਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਵਿਚ 'ਆਪ' ਵਰਕਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਰਾਰ ਦਿੰਦਿਆਂ ਉਨ੍ਹਾਂ ਦਾ ਪੁਤਲਾ ਸਾੜਿਆ | ਉਨ੍ਹਾਂ ਨਾਲ 'ਆਪ' ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਮਨਜੀਤ ਕੌਰ, ਸੰਮਤੀ ਮੈਂਬਰ ਮਨਜੀਤ ਸਿੰਘ ਦਾਨੀਪੁਰ, ਐਮ.ਸੀ. ਧਰਮਪਾਲ ਨਾਹਰ, ਗੋਪਾਲ ਕ੍ਰਿਸ਼ਨ ਬਿੱਟੂ ਅਤੇ ਅਸ਼ੋਕ ਵਧਵਾ ਵੀ ਹਾਜ਼ਰ ਸਨ | ਭਾਜਪਾ ਵਿਚ ਸ਼ਾਮਲ ਹੋਏ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਸਵਾਤੀ ਮਾਲੀਵਾਲ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਬਿਕਰਮਜੀਤ ਸਿੰਘ ਸਾਹਨੀ ਅਤੇ ਅਸ਼ੋਕ ਮਿੱਤਲ ਨੂੰ ਸ. ਜੌੜਾਮਾਜਰਾ ਨੇ ਚੈਲੰਜ ਕੀਤਾ ਹੈ ਕਿ ਜੇਕਰ ਉਨ੍ਹਾਂ ਵਿਚ ਜ਼ਮੀਰ ਦਾ ਕਿਣਕਾ ਮਾਤਰ ਵੀ ਹੈ, ਤਾਂ ਉਹ ਆਪਣੀ ਸੀਟ ਤੋਂ ਅਸਤੀਫ਼ਾ ਦੇ ਕੇ ਇਹ ਸੀਟਾਂ ਭਾਜਪਾ ਤੋਂ ਲੈ ਕੇ ਵਿਖਾਉਣ | ਉਨ੍ਹਾਂ ਇਸ ਬਗ਼ਾਵਤ ਨੂੰ ਪੰਜਾਬ ਨਾਲ ਗ਼ੱਦਾਰੀ ਤੋਂ ਵੀ ਵੱਧ ਗੰਭੀਰ ਮੰਨਦਿਆਂ ਇਸ ਨੂੰ ਭਾਜਪਾ ਵਲੋਂ ਚਲਾਈ ਗਈ 'ਆਪ੍ਰੇਸ਼ਨ ਲੋਟਸ' ਮੁਹਿੰਮ ਦਾ ਹਿੱਸਾ ਦੱਸਿਆ | ਸ. ਜੌੜਾਮਾਜਰਾ ਨੇ ਇਸ ਘਟਨਾ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਮੈਂਬਰ ਪੰਜਾਬ ਦੇ ਲੋਕਾਂ ਦੇ ਭਰੋਸੇ ਨਾਲ ਖਿਲਵਾੜ ਕਰ ਰਹੇ ਹਨ | ਵਿਧਾਇਕ ਨੇ ਕਿਹਾ ਕਿ 'ਆਪ' ਪਾਰਟੀ ਪੰਜਾਬ ਵਿਚ ਲੋਕਾਂ ਲਈ ਕੰਮ ਕਰ ਰਹੀ ਹੈ, ਪਰ ਇਹ ਲੋਕ ਨਿੱਜੀ ਲਾਭ ਲਈ ਪਾਰਟੀ ਅਤੇ ਰਾਜ ਨਾਲ ਧੋਖਾ ਕਰ ਰਹੇ ਹਨ | ਉਨ੍ਹਾਂ ਇਸ ਨੂੰ ਪੰਜਾਬੀਆਂ ਦੀ ਭਾਵਨਾਵਾਂ ਵਿਰੁੱਧ ਦੱਸਿਆ ਅਤੇ ਭਾਜਪਾ ਉੱਤੇ ਇਸ ਬਗ਼ਾਵਤ ਨੂੰ ਉਕਸਾਉਣ ਦਾ ਇਲਜ਼ਾਮ ਲਾਇਆ | ਇਸ ਮੌਕੇ ਇਕੱਠੇ ਹੋਏ 'ਆਪ' ਵਰਕਰਾਂ ਨੇ ਭਾਜਪਾ ਵਿਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਆਖਦਿਆਂ ਇਸ ਨੂੰ ਲੋਕਾਂ ਨਾਲ ਧੋਖਾ ਦੱਸਿਆ | 'ਆਪ' ਵਰਕਰਾਂ ਵਿਚ ਉਕਤ ਮੈਂਬਰਾਂ ਵਿਰੁੱਧ ਭਾਰੀ ਗ਼ੁੱਸਾ ਵੇਖਣ ਨੂੰ ਮਿਲਿਆ | ਉਨ੍ਹਾਂ ਭਾਰੀ ਨਾਅਰੇਬਾਜ਼ੀ ਕਰਦਿਆਂ 'ਗ਼ੱਦਾਰਾਂ' ਦੇ ਪੁਤਲੇ ਨੂੰ ਸਾੜਿਆ | ਇਸ ਮੌਕੇ ਕ੍ਰਿਸ਼ਨ ਮੰਤਰੀ, ਮਦਨ ਲਾਲ, ਰਵਿੰਦਰ ਸੋਹਲ, ਪਾਰਸ ਸ਼ਰਮਾ, ਕੁਲਬੀਰ ਸਿੰਗਲਾ, ਤਰੁਨ ਗਰਗ, ਸੰਜੇ ਸਾਹਨੀ, ਸੰਜੇ ਸਿੰਗਲਾ ਅਤੇ ਸੁਨੈਨਾ ਮਿੱਤਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਕੀਤੇ 1600 ਤੋਂ ਵੱਧ ਕੇਸ ਦਰਜ ਅਗਲੀ ਖ਼ਬਰ ਜਸਤਰਵਾਲ ਵਿਖੇ ਸ਼ਾਟ ਸਰਕਟ ਕਾਰਨ ਨਾੜ ਨੂੰ ਲੱਗੀ ਅੱਗ <br/>
Ad Position 24