26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜਸਤਰਵਾਲ ਵਿਖੇ ਸ਼ਾਟ ਸਰਕਟ ਕਾਰਨ ਨਾੜ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 27-04-2026
ਓਠੀਆਂ, 26 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਵਿਖੇ ਬਾਹਰ ਛੰਬ ਵਿਚ ਬਿਜਲੀ ਸ਼ਾਟ ਸਰਕਟ ਕਾਰਨ ਅੱਗ ਲੱਗਣ ਦਾ ਸਮਾਚਾਰ ਹੈ | ਪੀੜਤ ਕਿਸਾਨ ਸਾਬਕਾ ਸਰਪੰਚ ਲੱਖਾ ਸਿੰਘ ਜਸਤਰਵਾਲ, ਸਾਬਕਾ ਸਰਪੰਚ ਪਰਮਜੀਤ ਸਿੰਘ ਜਸਤਰਵਾਲ, ਕੁਲਵਿੰਦਰ ਸਿੰਘ ਛੀਨਾ ਕਰਮ ਸਿੰਘ ਅਤੇ ਦਿਆਲ ਸਿੰਘ ਛੀਨਾ ਨੇ ਦੱਸਿਆ ਕੇ ਅੱਗ ਲੱਗਣ ਕਾਰਨ ਪਿੰਡ ਜਸਤਰਵਾਲ ਅਤੇ ਛੀਨਾ ਕਰਮ ਸਿੰਘ ਦੇ ਕਿਸਾਨਾਂ ਦਾ ਕੋਈ 30 ਤੋਂ 40 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ | ਕਣਕ ਦੇ ਨਾੜ ਨੂੰ ਅੱਗ ਲੱਗਣ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਇਸ ਤੋਂ ਪਹਿਲੋਂ ਸਰਹੱਦੀ ਖੇਤਰ ਵਿਚ ਆਏ ਹੜ੍ਹਾਂ ਕਾਰਨ ਸਾਡੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ਜਿਸ ਦਾ ਅਜੇ ਤੱਕ ਸਰਕਾਰ ਪਾਸੋਂ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਸਾਨੂੰ ਕਣਕ ਦੀ ਫਸਲ ਦੀ ਇਸ ਮਾਰ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ | ਕਿਸਾਨਾਂ ਨੇ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਠੇਕੇ 'ਤੇ ਲੈ ਕੇ ਭਾਰੀ ਖਰਚਾ ਕਰਕੇ ਫਸਲਾਂ ਬੀਜੀਆਂ ਸਨ | ਪੀੜਤ ਕਿਸਾਨਾਂ ਨੇ ਸਰਕਾਰ ਪਾਸੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਕੇ ਦੂਜੀ ਫਸਲ ਦੀ ਬਿਜਾਈ ਕਰ ਸਕੀਏ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ 'ਚ ਸ਼ਾਮਿਲ ਹੋਣ ਵਾਲਿਆਂ ਦੇ ਪੁਤਲੇ ਸਾੜੇ ਅਗਲੀ ਖ਼ਬਰ ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਸੰਤੂ ਨੰਗਲ- ਪਠਾਨ ਨੰਗਲ ਵਿਚ ਅਣਪਛਾਤੇ ਚੋਰਾਂ ਨੇ ਪਾਈ ਦਹਿਸ਼ਤ <br/>
Ad Position 24