ਚੇਤਨਪੁਰਾ, 26 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਸਥਾਨਕ ਨਗਰ ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਸੰਤੂ ਨੰਗਲ ਪਠਾਣ ਨੰਗਲ ਵਿਖੇ ਦੇਰ ਰਾਤ ਕੁਝ ਅਣਪਛਾਤੇ ਚੋਰਾਂ ਵਲੋਂ ਕਈ ਘਰਾਂ ਦੀਆਂ ਕੰਧਾਂ ਟੱਪੀਆਂ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਿੰਡ ਚੇਤਨਪੁਰਾ ਵਿਖੇ ਅੱਡੇ ਉੱਪਰ ਸਥਿਤ ਰਾਜਾ ਸੈਂਟਰੀ ਸਟੋਰ ਅਮਰੀਕ ਸਿੰਘ ਪਠਾਨ ਨੰਗਲ ਦੇ ਕਰਿਆਨਾ ਸਟੋਰ ਵਿਚ ਕੁਝ ਸਾਮਾਨ ਤੇ ਨਕਦੀ ਚੋਰੀ ਕੀਤੀ ਗਈ ਇਸੇ ਤਰ੍ਹਾਂ ਪਿੰਡ ਸੰਤੂ ਨੰਗਲ ਵਿਖੇ ਸਾਬਕਾ ਸਰਪੰਚ ਮੱਖਣ ਸਿੰਘ, ਜਥੇਦਾਰ ਕੁਲਵੰਤ ਸਿੰਘ, ਜਥੇਦਾਰ ਸੰਤੋਖ ਸਿੰਘ, ਬਿਕਰਮਜੀਤ ਸਿੰਘ ਸੀ ਆਰ ਪੀ ਦੇ ਨੌਜਵਾਨ, ਰਣਜੀਤ ਸਿੰਘ ਵੱਡੇ ਬੂਹੇ ਵਾਲੇ, ਡਰਾਈਵਰ ਹਰਨੇਕ ਸਿੰਘ ਗ੍ਰੰਥੀ ਗੁਰਦੇਵ ਸਿੰਘ ਸਪੁੱਤਰ ਦਿਲਬਾਗ ਸਿੰਘ ਪ੍ਰਗਟ ਸਿੰਘ ਦੇ ਘਰਾਂ ਵਿਚ ਦਾਖਲ ਹੋ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਸਫਲ ਰਹੇ ਤੇ ਪਿੰਡ ਵਿਚ ਰੌਲਾ ਪੈਣ ਕਾਰਨ ਚੋਰ ਪਿੰਡ ਦੇ ਬਾਹਰ ਖੜੀ ਇਕ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ | ਪਿੰਡ ਦੇ ਸਰਪੰਚ ਜਸਬੀਰ ਸਿੰਘ ਜੱਸ ਨੇ ਦੱਸਿਆ ਕਿ ਇਸ ਸੰਬੰਧੀ ਸੀ.ਸੀ.ਟੀ.ਵੀ. ਕੈਮਰੇ ਵਿਚ ਆ ਰਹੀਆਂ ਤਸਵੀਰਾਂ ਦੇ ਅਧਾਰ 'ਤੇ ਪੁਲਿਸ ਥਾਣਾ ਝੰਡੇਰ ਵਿਖੇ ਸੂਚਨਾ ਦਿੱਤੀ ਗਈ ਹੈ ਤਾਂ ਜੋ ਅੱਗੇ ਤੋਂ ਕੋਈ ਸਮਾਜ ਵਿਰੋਧੀ ਅਨਸਰ ਅਜਿਹੀ ਅਨਹੋਣੀ ਘਟਨਾ ਨੂੰ ਅੰਜਾਮ ਨਾ ਦੇ ਸਕੇ |