26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਤਲਾਣੀ ਸਾਹਿਬ ਕਾਲਜ ਵਿਖੇ ਚੱਲ ਰਹੇ ਐਨ.ਸੀ.ਸੀ. ਕੈਂਪ ਵਿਚ ਬੱਚਿਆਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ <br/>

Ad Position 21
No active advertisement
ਅਜੀਤ ਡੈਸਕ 27-04-2026
ਅਟਾਰੀ ਸਰਹੱਦ, 26 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਹੁਸਸ਼ਿਆਰ ਨਗਰ ਵਿਖੇ ਚੱਲ ਰਹੇ ਐਨਸੀਸੀ ਕੈਂਪ ਦੌਰਾਨ ਐਨਸੀਸੀ ਕੈਡਟਾਂ ਨੂੰ ਸੰਬੋਧਨ ਕਰਦੇ ਹੋਏ ਕੈਂਪ ਕਮਾਂਡੈਂਟ ਕਰਨਲ ਪੀਡੀਐਸ ਬੱਲ ਨੇ ਕਿਹਾ ਕਿ ਐਨਸੀਸੀ ਦੀ ਟ੍ਰੇਨਿੰਗ ਪ੍ਰਾਪਤ ਵਿਦਿਆਰਥੀ ਜ਼ਿੰਦਗੀ ਵਿਚ ਅਨੁਸ਼ਾਸਨ ਨੂੰ ਜੀਵਨ ਦਾ ਇੱਕ ਹਿੱਸਾ ਬਣਾ ਲੈਂਦਾ ਹੈ | ਐਨਸੀਸੀ ਵਿਦਿਆਰਥੀ ਨੂੰ ਚਲਣਾ, ਫਿਰਨਾ, ਉੱਠਣਾ, ਬੈਠਣਾ, ਪਹਿਨਣਾ ਤੇ ਬੋਲ ਬਾਣੀ ਕਿਸੇ ਨਾਲ ਸਾਂਝੀ ਕਰਨ ਅਤੇ ਸਹੀ ਢੰਗ ਨਾਲ ਖਾਣਾ ਸਿਖਾਉਣ ਦੇ ਨਾਲ ਨਾਲ ਆਪਣੇ ਤੋਂ ਸੀਨੀਅਰ ਅਧਿਕਾਰੀ ਦਾ ਹੁਕਮ ਮੰਨਣਾ ਅਤੇ ਉਸ ਦੀ ਪਾਲਣਾ ਕਰਨਾ ਵੀ ਸਿਖਾਉਂਦੀ ਹੈ | ਐਨਸੀਸੀ ਦੇ ਵਿਚ ਏ, ਬੀ ਅਤੇ ਸੀ ਸਰਟੀਫਿਕੇਟ ਕੈਡਟ ਪੰਜ ਸਾਲ ਦੀ ਸਖਤ ਟ੍ਰੇਨਿੰਗ ਕਰਨ ਉਪਰੰਤ ਪ੍ਰਾਪਤ ਕਰਦਾ ਹੈ | ਇਹ ਸਰਟੀਫਿਕੇਟ ਕੈਡਟ ਨੂੰ ਭਾਰਤੀ ਫੌਜ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਅਤੇ ਜ਼ਿਲ੍ਹਾ ਪੁਲਿਸ ਵਿਚ ਨੌਕਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੇ ਹਨ ਬਸ਼ਰਤ ਕੇ ਉਹ ਮੈਡੀਕਲ ਫਿਟ ਹੋਣ ਅਤੇ ਸਾਰੇ ਸਰੀਰਿਕ ਮਾਪਦੰਡ ਪੂਰੇ ਕਰਦੇ ਹੋਣ | ਅੱਜ ਦੇ ਸਮੇਂ ਵਿਚ ਐਨਸੀਸੀ ਵਿਦਿਆਰਥੀਆਂ ਨੂੰ ਦੇਸ਼ ਦਾ ਚੰਗਾ ਨਾਗਰਿਕ ਬਣਾਉਣ ਲਈ ਸਫਲ ਕੋਸ਼ਿਸ਼ ਕਰ ਰਹੀ ਹੈ | ਇਸ ਬਾਰੇ ਵਿਸਥਾਰ ਸਹਿਤ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਕਰਨਲ ਅੰਮਿ੍ਤ ਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਲੈਕਚਰ ਤੋਂ ਇਲਾਵਾ ਡਰਿਲ, ਫਾਇਰਿੰਗ, ਗਾਰਡ ਦੀ ਤਿਆਰੀ, ਰੈਫਲ ਡਰਿੱਲ, ਥਾਲਸੈਨਿਕ ਕੈਂਪ ਅਤੇ ਰਿਪਬਲਿਕ ਡੇ ਕੈਂਪ ਦੀ ਤਿਆਰੀ ਆਦਿ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਤੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ ਅਤੇ ਸੁਖਪਾਲ ਸਿੰਘ ਸੰਧੂ ਐਨਸੀਸੀ ਅਫਸਰ ਤੋਂ ਇਲਾਵਾ ਸੂਬੇਦਾਰ ਗੁਰਦੇਵ ਸਿੰਘ, ਸੂਬੇਦਾਰ ਬਲਜਿੰਦਰ ਸਿੰਘ, ਸੂਬੇਦਾਰ ਪ੍ਰਗਟ ਸਿੰਘ ਰੰਧਾਵਾ, ਬੀਐਚ ਐਮ ਕਵਲਜੀਤ ਸਿੰਘ, ਹਵਾਲਦਾਰ ਮਲਕੀਤ ਸਿੰਘ, ਹਵਾਲਦਾਰ ਗੁਰਦੀਪ ਸਿੰਘ ਆਦਿ ਐਨਸੀਸੀ ਸਟਾਫ ਅਤੇ ਐਨਸੀਸੀ ਕੈਡਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਸੰਤੂ ਨੰਗਲ- ਪਠਾਨ ਨੰਗਲ ਵਿਚ ਅਣਪਛਾਤੇ ਚੋਰਾਂ ਨੇ ਪਾਈ ਦਹਿਸ਼ਤ <br/> ਅਗਲੀ ਖ਼ਬਰ ਤਲਵੰਡੀ ਖੁੰਮਣ ਦੇ ਦਰਜਨ ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ- ਗਿੱਲ, ਸਰਪੰਚ ਸੰਧੂ <br/>
Ad Position 24