26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਤਲਵੰਡੀ ਖੁੰਮਣ ਦੇ ਦਰਜਨ ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ- ਗਿੱਲ, ਸਰਪੰਚ ਸੰਧੂ <br/>

Ad Position 21
No active advertisement
ਅਜੀਤ ਡੈਸਕ 27-04-2026
ਜੈਂਤੀਪੁਰ , 26 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ 'ਆਪ' ਨੂੰ ਮਜੀਠਾ ਹਲਕੇ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦ ਪਿੰਡ ਤਲਵੰਡੀ ਖੁੰਮਣ ਦੇ ਸਰਪੰਚ ਰਘਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਵਿਚ ਵੱਡੀ ਗਿਣਤੀ 'ਚ ਲੋਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਦਰਜਨ ਤੋਂ ਵੱਧ ਪਰਿਵਾਰ ਪੀ.ਏ. ਲਖਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਤੇ ਸੰਬੋਧਨ ਕਰਦਿਆਂ ਗਿੱਲ ਨੇ ਕਿਹਾ ਕਿ 'ਆਪ' ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋ ਦੁੱਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ | ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ 'ਚ ਜਸਵੰਤ ਸਿੰਘ, ਬਲਗੇਰ ਸਿੰਘ, ਦਿਲਬਾਗ ਸਿੰਘ, ਰਸ਼ਪਾਲ ਸਿੰਘ, ਗੀਤਾ, ਰਾਜੂ, ਹਰਜਿੰਦਰ ਕੌਰ, ਰੇਸ਼ਮ ਸਿੰਘ, ਮਨਜੀਤ ਕੌਰ, ਬੀਰੋ, ਕਮਲਦੀਪ ਕੌਰ, ਮੂਰਤੀ ਰਾਮ, ਦਰਸ਼ਨ ਕੌਰ, ਸੁਖਦੇਵ ਸਿੰਘ ਆਦਿ ਸ਼ਾਮਿਲ ਸਨ, ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਜਿੰਦਰ ਸਿੰਘ, ਗੁਰਲਾਲ ਸਿੰਘ,ਜਰਨੈਲ ਸਿੰਘ ਸੰਧੂ,ਬਲਵਿੰਦਰ ਸਿੰਘ, ਸਾਬਕਾ ਸਰਪੰਚ ਹਰਅੰਮਿ੍ਤਪਾਲ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਬੱਗਾ ਸਿੰਘ, ਮਨਪ੍ਰੀਤ ਸਿੰਘ, ਬਾਪੂ ਤਰਲੋਕ ਸਿੰਘ, ਡਾ. ਪੂਰਨ ਸਿੰਘ, ਦਲਜੀਤ ਸਿੰਘ ਫੌਜੀ, ਸੁਰਜੀਤ ਸਿੰਘ ਫੌਜੀ, ਬਾਬਾ ਸਰੂਪ ਸਿੰਘ, ਗੋਪੀ ਰੰਧਾਵਾ, ਰਾਜਾ ਡਰਾਈਵਰ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਤਲਾਣੀ ਸਾਹਿਬ ਕਾਲਜ ਵਿਖੇ ਚੱਲ ਰਹੇ ਐਨ.ਸੀ.ਸੀ. ਕੈਂਪ ਵਿਚ ਬੱਚਿਆਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ <br/> ਅਗਲੀ ਖ਼ਬਰ -ਮਾਮਲਾ ਸਰਕਾਰੀ ਰਿਕਾਰਡ ਦੀ ਭੰਨ ਤੋੜ ਕਰਕੇ ਜ਼ਮੀਨ ਆਪਣੇ ਨਾਂਅ ਕਰਾਉਣ ਦਾ- ਥਾਣਾ ਖਿਲਚੀਆਂ ਵਿਖੇ ਤਹਿਸੀਲਦਾਰ, ਪਟਵਾਰੀ...
Ad Position 24