26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

-ਮਾਮਲਾ ਸਰਕਾਰੀ ਰਿਕਾਰਡ ਦੀ ਭੰਨ ਤੋੜ ਕਰਕੇ ਜ਼ਮੀਨ ਆਪਣੇ ਨਾਂਅ ਕਰਾਉਣ ਦਾ- ਥਾਣਾ ਖਿਲਚੀਆਂ ਵਿਖੇ ਤਹਿਸੀਲਦਾਰ, ਪਟਵਾਰੀ, ਨੰਬਰਦਾਰ ਸਮੇਤ 6 ਜਣਿਆਂ 'ਤੇ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 27-04-2026
ਬਾਬਾ ਬਕਾਲਾ ਸਾਹਿਬ, 26 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਕਾਲੇਕੇ ਨਿਵਾਸੀ ਇਕ ਕਿਸਾਨ ਦੇ ਬਿਆਨਾਂ ਤੇ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਸਰਕਾਰੀ ਰਿਕਾਰਡ ਦੀ ਭੰਨ ਤੋੜ ਕਰਕੇ ਜ਼ਮੀਨ ਆਪਣੇ ਨਾਮ ਕਰਾਉਣ ਦੇ ਮਾਮਲੇ ਤਹਿਤ ਤਹਿਸੀਲਦਾਰ (ਹੁਣ ਸੇਵਾ ਮੁਕਤ), ਹਲਕਾ ਪਟਵਾਰੀ, ਪਿੰਡ ਦੇ ਨੰਬਰਦਾਰ ਸਮੇਤ 6 ਜਣਿਆਂ 'ਤੇ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ
ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਕਾਲੇਕੇ ਦੇ ਵਸਨੀਕ ਕੁਲਵੰਤ ਸਿੰਘ ਪੁੱਤਰ ਸੋਹਨ ਸਿੰਘ ਨੇ ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਨੂੰ ਇਕ ਨੰਬਰੀ ਦਰਖਾਸਤ ਦੇ ਕੇ ਦੋਸ਼ ਲਾਇਆ ਸੀ ਕਿ ਮੇਰੇ ਪਿਤਾ ਸੋਹਣ ਸਿੰਘ ਦੇ ਨਾਮ ਪਰ ਇਕ ਜ਼ਮੀਨ ਕੁਲ ਰਕਬਾ (0-10), ਖਸਰਾ ਨੰ: 1043, ਖਾਤਾ ਖਤੌਨੀ 77/167 ਮੁਤਾਬਕ ਜਮ੍ਹਾਂਬੰਦੀ ਸਾਲ 2017-2018 ਵਾਕਿਆ ਰਕਬਾ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ (ਅੰਮਿ੍ਤਸਰ) ਵਿਖੇ ਹੈ, ਉਪ੍ਰੋਕਤ ਜ਼ਮੀਨ 0-10 ਮਰਲੇ, ਖਸਰਾ ਨੰ: 1043, ਖਾਤਾ/ਖਤੌਨੀ ਨੰ: 82/169 ਜਮ੍ਹਾਂਬੰਦੀ ਸਾਲ 2022-2023 ਦਾ ਇੰਦਰਾਜ ਮਨਸ਼ਾ ਸਿੰਘ ਪੁੱਤਰ ਚੰਨਣ ਸਿੰਘ ਦੇ ਨਾਮ ਪਰ ਬੋਲਦਾ ਹੈ, ਜਮ੍ਹਾਂਬੰਦੀ ਸਾਲ 2007-08, ਸਾਲ 2012-13, ਸਾਲ 2017, 18 ਅਤੇ ਸਾਲ 2022-23 ਨੂੰ ਹਲਕਾ ਪਟਵਾਰੀ ਹਰਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ, ਤਹਿਸੀਲਦਾਰ (ਸੇਵਾ ਮੁਕਤ) ਸੁਖਦੇਵ ਕੁਮਾਰ ਬੰਗੜ ਨੇ ਜਮ੍ਹਾਂਬੰਦੀ ਸਾਲ 2017-18 ਵਿਚ ਪੁਰਾਣੇ ਚੱਲੇ ਆ ਰਹੇ ਇੰਦਰਾਜ ਜੋ ਮੇਰੇ ਪਿਤਾ ਸੋਹਣ ਸਿੰਘ ਪੁੱਤਰ ਰੂੜ ਸਿੰਘ ਪੁੱਤਰ ਚੂਹੜ ਸਿੰਘ ਦੇ ਨਾਮ ਪਰ ਦਰਜ ਸੀ, ਉਹ ਜਮ੍ਹਾਂਬੰਦੀ ਸਾਲ 2022-23 ਦੇ ਇੰਦਰਾਜ ਵਿਚੋਂ ਕੱਟਕੇ ਬਿਨਾਂ ਕਿਸੇ ਦਸਤਾਵੇਜ਼ ਦੇ ਮਨਸ਼ਾ ਸਿੰਘ ਪੁੱਤਰ ਚੰਨਣ ਸਿੰਘ ਦੇ ਨਾਮ ਪਰ ਕਰ ਦਿੱਤਾ | ਹਰਜਿੰਦਰ ਸਿੰਘ ਪਟਵਾਰੀ ਅਤੇ ਤਹਿਸੀਲਦਾਰ ਬੰਗੜ ਨੇ ਮਨਸ਼ਾ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ ਅਤੇ ਬਲਰਾਜ ਸਿੰਘ (ਸਾਰੇ ਵਾਸੀ ਪਿੰਡ ਕਾਲੇਕੇ) ਨਾਲ ਹਮਸਲਾਹ ਹੋ ਕੇ ਉਪ੍ਰੋਕਤ ਜ਼ਮੀਨ ਰਕਬਾ 10 ਮਰਲੇ ਖਸਰਾ ਨੰਬਰ 1043, ਖਾਤਾ ਖਤੌਨੀ ਨੰ: 82/169 ਜਮਾਂਬੰਦੀ ਸਾਲ 2022-2023 ਵਾਕਿਆ ਰਕਬਾ ਪਿੰਡ ਕਾਲੇਕੇ ਦਾ ਇਕ ਤਬਦੀਲ ਮਲਕੀਅਤਨਾਮਾ ਦਸਤਾਵੇਜ਼ ਨੰਬਰ 2024/ 2025/ 94/ 1/1584 ਮਿਤੀ 26-11-2024 ਵਲੋਂ ਮਨਸ਼ਾ ਸਿੰਘ, ਸਰਬਜੀਤ ਸਿੰਘ ਦੇ ਹੱਕ 'ਚ ਕਰ ਦਿੱਤਾ ਗਿਆ, ਤਬਦੀਲ ਮਲਕੀਅਤਨਾਮੇ ਉਪਰ ਬਲਰਾਜ ਸਿੰਘ ਅਤੇ ਨੰਬਰਦਾਰ ਸੰਤੋਖ ਸਿੰਘ ਆਦਿ ਨੇ ਬਤੌਰ ਗਵਾਹਾਨ ਦਸਤਖਤ ਕੀਤੇ ਹਨ, ਉਪ੍ਰੋਕਤ ਦੋਸ਼ੀਆਂ ਵਲੋਂ ਤਬਦੀਲ ਮਲਕੀਅਤਨਾਮਾ ਇਸ ਲਈ ਰਜਿਸਟਰਡ ਕਰਾਇਆ ਗਿਆ ਹੈ ਤਾਂ ਕਿ ਜਮ੍ਹਾਂਬੰਦੀ ਦੀ ਕੀਤੀ ਭੰਨਤੋੜ ਉਪਰ ਪਰਦਾ ਪਾਇਆ ਜਾ ਸਕੇ ਅਤੇ ਤੱਥਾਂ ਨੂੰ ਛੁਪਾਇਆ ਜਾ ਸਕੇ | ਇੰਝ ਕਰਕੇ ਦੋਸ਼ੀਆਂ ਵਲੋਂ ਜਿੱਥੇ ਮੇਰੇ ਨਾਲ ਧੋਖਾ ਕੀਤਾ ਗਿਆ, ਓਥੇ ਸਰਕਾਰੀ ਦਸਤਾਵੇਜ਼ਾਂ ਦੀ ਭੰਨਤੋੜ ਕਰਕੇ ਸਰਕਾਰ ਦੇ ਮਾਲਕੀਅਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ | ਥਾਣਾ ਖਿਲਚੀਆਂ ਦੀ ਪੁਲਿਸ ਨੇ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀਆਂ ਖਿਲਾਫ ਪੁਲਿਸ ਨੇ ਥਾਣਾ ਖਿਲਚੀਆਂ ਵਿਖੇ ਐੱਫ.ਆਈ.ਆਰ.-0037, ਜੁਰਮ ਜੇਰੇ ਧਾਰਾ 318 (4), 61(2), 338, 336 (3), 340 (2), ਬੀ.ਐੱਨ.ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਖੁੰਮਣ ਦੇ ਦਰਜਨ ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ- ਗਿੱਲ, ਸਰਪੰਚ ਸੰਧੂ <br/> ਅਗਲੀ ਖ਼ਬਰ ਮੁੱਖ ਮੰਤਰੀ ਅਤੇ ਕੇਜਰੀਵਾਲ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣ-ਜਸਬੀਰ ਸਿੰਘ ਡਿੰਪਾ <br/>
Ad Position 24