ਬਾਬਾ ਬਕਾਲਾ ਸਾਹਿਬ, 26 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਦੇ 7 ਸਾਂਸਦ ਮੈਂਬਰਾਂ (ਰਾਜ ਸਭਾ ਮੈਂਬਰਾਂ) ਵਲੋਂ ਆਪ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣਾ, ਆਪ ਦੀ ਪੰਜਾਬ ਵਿਚ ਹਾਲਤ ਪਤਲੀ ਹੋ ਗਈ ਹੈ ਅਤੇ ਇਹ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦੇ ਬਰਾਬਰ ਹੈ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਗੇ ਆਗੇ ਦੇਖੀਏ ਹੋਤਾ ਹੈ ਕਿਆ |' ਆਉਣ ਵਾਲੇ ਸਮੇਂ ਵਿਚ ਹੋਰ ਵੀ ਬਹੁਤ ਸਾਰੇ ਆਪ ਦੇ ਵਿਧਾਇਕ, ਮੰਤਰੀ ਅਤੇ ਸੀਨੀਅਰ ਆਪ ਆਗੂ, 'ਆਪ' ਨੂੰ ਛੱਡ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾ, ਗੁਰਵਿੰਦਰ ਸਿੰਘ ਚੀਮਾਂਬਾਠ, ਜਸਪੁਨੀਤ ਸਿੰਘ ਭਿੰਡਰ, ਮਾ: ਸੰਤੋਖ ਸਿੰਘ ਚੀਮਾਂ, ਯੁੱਧਬੀਰ ਸਿੰਘ ਸਰਲੀ, ਸੋਨੂੰ ਭਲਾਈਪੁਰ, ਪਲਵਿੰਦਰ ਸਿੰਘ ਪੱਪਾ, ਸਰਪੰਚ ਅਰਜਨਬੀਰ ਸਿੰਘ ਸਰਾਂ, ਗੁਰਜੀਤ ਸਿੰਘ ਵੈਰੋਵਾਲ, ਲਾਡੀ ਸੱਤੋਵਾਲ, ਸਾ: ਸਰਪੰਚ ਅਮਰੀਕ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਰਾਮਪੁਰ, ਧਰਮਿੰਦਰ ਸਿੰਘ ਟਪਿਆਲਾ ਅਤੇ ਹੋਰ ਵਰਕਰ ਹਾਜ਼ਰ ਸਨ |