25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਘਰ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Ad Position 21
No active advertisement
ਪਿੰਡ ਸਦਾਨਾ ਵਿਖੇ ਲੱਗੀ ਹੋਈ ਅੱਗ ਨੂੰ ਬੁਝਾਉਂਦੇ ਹੋਏ ਫਾਇਰ ਬਿ੍ਗੇਡ ਕਰਮਚਾਰੀ ਤੇ ਹੋਰ | ਤਸਵੀਰ: ਘੁੰਮਣ <br/> 27-04-2026
ਦੀਨਾਨਗਰ, 26 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੁਲਿਸ ਸਟੇਸ਼ਨ ਦੀਨਾਨਗਰ ਅਧੀਨ ਪੈਂਦੇ ਪਿੰਡ ਸਦਾਨਾ ਵਿਖੇ ਅੱਜ ਦੁਪਹਿਰ ਵੇਲੇ ਵਾਪਰੀ ਅੱਗ ਲੱਗਣ ਦੀ ਇਕ ਘਟਨਾ ਦੌਰਾਨ ਇਕ ਗੁੱਜਰ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਜਾਣਕਾਰੀ ਮਿਲੀ ਹੈ | ਪੀੜਤ ਪਰਿਵਾਰ ਦੇ ਮੁਖੀ ਲਿਆਕਤ ਅਲੀ ਪੁੱਤਰ ਮੁਰੀਦ ਅਲੀ ਵਾਸੀ ਸਦਾਨਾ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਉਹ ਕੰਮ 'ਤੇ ਗਿਆ ਹੋਇਆ ਸੀ ਤੇ ਘਰ ਕੋਈ ਵੀ ਨਹੀਂ ਸੀ ਕਿ ਮਗਰੋਂ ਅਚਾਨਕ ਘਰ ਨੂੰ ਅੱਗ ਲੱਗ ਗਈ | ਜਦੋਂ ਨੂੰ ਲੋਕ ਇਕੱਠੇ ਹੋਏ ਤਾਂ ਅੱਗ ਕਾਫ਼ੀ ਫੈਲ ਚੁੱਕੀ ਸੀ ਤੇ ਕਾਬੂ ਤੋਂ ਬਾਹਰ ਹੋ ਚੁੱਕੀ ਸੀ ਜਿਸ ਮਗਰੋਂ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਪਰਿਵਾਰ ਦੇ ਅਨੁਸਾਰ ਘਟਨਾ ਵਿਚ ਭਾਵੇਂ ਉਸ ਦੇ ਪਰਿਵਾਰਕ ਮੈਂਬਰ ਤੇ ਪਸ਼ੂ ਸੁਰੱਖਿਅਤ ਰਹੇ ਹਨ ਪਰ ਉਸ ਦਾ ਸਾਰਾ ਘਰ ਤੇ ਅੰਦਰ ਪਏ ਸਾਮਾਨ ਦੇ ਇਲਾਵਾ ਪਸ਼ੂਆਂ ਲਈ ਰੱਖੀ ਸਾਰੀ ਪਰਾਲੀ ਸੜ ਕੇ ਸੁਆਹ ਹੋ ਗਈ ਹੈ ਜਿਸ ਨਾਲ ਉਸ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਪੀੜਤ ਲਿਆਕਤ ਅਲੀ ਨੇ ਪ੍ਰਸ਼ਾਸਨ ਕੋਲੋਂ
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਅਤੇ ਕੇਜਰੀਵਾਲ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣ-ਜਸਬੀਰ ਸਿੰਘ ਡਿੰਪਾ <br/> ਅਗਲੀ ਖ਼ਬਰ ਭੈਣੀ ਮੀਆਂ ਖਾਂ ਦੀ ਬਦਲੇਗੀ ਨੁਹਾਰ, 2 ਕਰੋੜ ਦੀ ਲਾਗਤ ਨਾਲ ਹੋਣਗੇ ਵਿਕਾਸ ਕਾਰਜ : ਐਡਵੋਕੇਟ ਸੇਖਵਾਂ
Ad Position 24