ਨਾਭਾ, 26 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਸਾਬਕਾ ਕੌਂਸਲਰ ਰੋਜੀ ਨਾਗਪਾਲ ਦੇ ਪਤੀ ਉੱਘੇ ਸਮਾਜਸੇਵੀ ਦੀਪਕ ਨਾਗਪਾਲ ਵਲੋਂ ਰਿਆਸਤੀ ਸਹਿਰ ਦੇ ਵਾਰਡ ਨੰਬਰ 19 'ਚ ਆਪਣੀਆਂ ਸਰਗਰਮੀਆਂ ਚ ਤੇਜ਼ੀ ਲਿਆਉਂਦੇ ਹੋਏ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਅੱਜ ਉਨ੍ਹਾਂ ਵਲੋਂ ਵਾਰਡ ਨੰਬਰ 19 ਵਿਚ ਐਲ.ਬੀ.ਐਮ. ਗਰਲਜ਼ ਕਾਲਜ ਨਿਵਾਸੀਆਂ ਦੀ ਮੁੱਖ ਤੌਰ 'ਤੇ ਸਫ਼ਾਈ ਦੀ ਮੰਗ ਤੇ ਪੂਰੇ ਇਕ ਮਹੀਨੇ ਤੋਂ ਕੂੜੇ ਦਾ ਡੰਪ ਦੀ ਲਗਿਆ ਹੋਇਆ ਸੀ, ਦੀ ਪੂਰਨ ਤੌਰ 'ਤੇ ਸਫ਼ਾਈ ਕਰਵਾਈ ਗਈ ਅਤੇ ਸੀਵਰੇਜ ਦੇ ਨਾਲ-ਨਾਲ ਸੜਕ ਤੇ ਆਲੇ ਦੁਆਲੇ ਇੰਟਰਲਾਕਿੰਗ ਟਾਈਲਾਂ ਲਗਾਈਆਂ | ਉਪਰੰਤ ਸਮਾਜਸੇਵੀ ਦੀਪਕ ਨਾਗਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਵਾਰਡ ਨੰਬਰ 19 ਦੀ ਕਾਇਆ ਕਲਪ ਕਰਨ ਲਈ ਮੈਨੂੰ ਵਾਰਡ ਵਾਸੀਆਂ ਦੀ ਸੇਵਾ 'ਚ ਲਗਾਇਆ ਗਿਆ ਹੈ ਜਿਸ ਕਰਕੇ ਉਹ ਹਰ ਸਮੇਂ ਵਾਰਡ ਵਾਸੀਆ ਦੀ ਸੇਵਾ 'ਚ ਹਾਜ਼ਰ ਰਹਿਣਗੇ |