ਭਾਦਸੋਂ, 26 ਅਪ੍ਰੈਲ (ਪ੍ਰਦੀਪ ਦੰਦਰਾਲਾ)-ਹਰ ਮਹੀਨੇ ਦੀ ਤਰ੍ਹਾਂ ਇਸ ਮਾਹ ਵੀ ਸੰਤ ਬਾਵਾ ਬਾਵਾ ਪੂਰਨ ਦਾਸ ਦੇ ਤਪ ਅਸਥਾਨ ਫ਼ਕੀਰੋ ਕੇ ਬਖਸ਼ਿਸ-ਏ-ਤਖਤ ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ ਵਿਖੇ ਦਸਮੀਂ ਦਾ ਦਿਹਾੜਾ ਗੱਦੀ ਨਸੀਨ ਬਾਬਾ ਗੁਰਚਰਨ ਸਿੰਘ ਸਿੰਘ ਦੀ ਅਗਵਾਈ 'ਚ ਦਸਮੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸੇਵਾ ਸਿਮਰਨ ਦੇ ਧਾਰਨੀ ਬਣਨ ਲਈ ਪ੍ਰੇਰਿਆ | ਇਸ ਮੌਕੇ ਰਣਬੀਰ ਸਿੰਘ ਖੱਟੜਾ ਆਈ.ਜੀ., ਲਖਵੀਰ ਸਿੰਘ ਲੌਟ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਸਤਬੀਰ ਸਿੰਘ ਖੱਟੜਾ, ਬਲਵਿੰਦਰ ਸਿੰਘ ਕੰਗ ਸਰਪੰਚ, ਸੁਖਦੀਪ ਸਿੰਘ ਟੋਡਰਮਾਜਰਾ ਮੋਹਾਲੀ, ਐਮ.ਡੀ. .ਗੁਰਬਾਜ ਸਿੰਘ ਖਲੀਫੇਵਾਲਾ, ਸਾਹਿਬ ਸਿੰਘ ਕੰਗ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਮਨਜੀਤ ਸਿੰਘ ਕਾਠਮੱਠੀ, ਚਰਨਜੀਤ ਸਿੰਘ ਟਿਵਾਣਾ, ਐਸ.ਡੀ.ਓ. ਜਗਦੀਸ ਸਿੰਘ, ਗਿਆਨੀ ਭਜਨ ਸਿੰਘ, ਮਨਜੀਤ ਸਿੰਘ ਜਾਤੀਵਾਲ, ਬਲਜੀਤ ਸਿੰਘ ਰੋੜੇਵਾਲ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਜਗਤਾਰ ਸਿੰਘ ਭੱਟੀ, ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |