20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ, ਸਾਲ 2025 ਵਿਚ 1300 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਤੋਂ ਹਾਸਿਲ ਕੀਤੇ 10,000 ਤੋਂ ਵੱਧ ਨੌਕਰੀਆਂ ਦੇ ਆਫ਼ਰ

Ad Position 21
No active advertisement
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐਸ. ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਪ੍ਰਭਨੂਰ ਸਿੰਘ <br/> 28-04-2026
ਪਟਿਆਲਾ, 27 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐਸ. ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੀ ਸ਼ਾਨਦਾਰ ਗਲੋਬਲ ਰੈਂਕਿੰਗ ਲਈ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ | ਯੂਨੀਵਰਸਿਟੀ ਨੇ ਹਾਲ ਹੀ ਵਿਚ ਜਾਰੀ ਹੋਈ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ ਆਪਣੀ ਚੜ੍ਹਤ ਨੂੰ ਲਗਾਤਾਰ ਬਰਕਰਾਰ ਰੱਖਦੇ ਹੋਏ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ | ਚੰਡੀਗੜ੍ਹ ਯੂਨੀਵਰਸਿਟੀ ਨੇ ਤਿੰਨ ਪ੍ਰਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨੀਕਲ, ਐਰੋਨਾਟਿਕਲ ਅਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ ਵਿਚ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ ਵਿਚ ਜਗ੍ਹਾ ਬਣਾ ਕੇ ਆਪਣੀ ਅਕਾਦਮਿਕ ਉੱਤਮਤਾ ਦਾ ਲੋਹਾ ਮੰਨਵਾਇਆ ਹੈ | ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਬਜੈੱਕਟ ਰੈਂਕਿੰਗ ਵਿਚ ਆਪਣੀ ਸਥਿਤੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕੀਤਾ ਹੈ | ਇਸ ਉਪਲਬਧੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ 1 ਫ਼ੀਸਦੀ ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ੁਮਾਰ ਹੋ ਗਈ ਹੈ, ਜਿਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਇਸ ਦੀ ਪਛਾਣ ਅਤੇ ਸ਼ਾਖ਼ ਹੋਰ ਵੀ ਮਜ਼ਬੂਤ ਹੋਈ ਹੈ | ਪ੍ਰੋ. (ਡਾ.) ਬਾਵਾ ਨੇ ਕਿਹਾ ਕਿ 1300 ਤੋਂ ਵੱਧ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 2025 ਸੈਸ਼ਨ ਦੇ ਵਿਦਿਆਰਥੀਆਂ ਨੂੰ 10,000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ | ਇਸ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਪੈਕੇਜ 1.74 ਕਰੋੜ ਰੁਪਏ ਰਿਹਾ, ਜਦਕਿ ਘਰੇਲੂ ਪੈਕੇਜ ਦੀ ਪੇਸ਼ਕਸ਼ 54.75 ਲੱਖ ਰੁਪਏ ਰਹੀ | ਇਨ੍ਹਾਂ 'ਚੋਂ 31 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ, ਜਦਕਿ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਸਾਲਾਨਾ ਸੈਲਰੀ ਪੈਕੇਜ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ | ਪ੍ਰੋਫੈਸਰ (ਡਾ.) ਬਾਵਾ ਨੇ ਦੱਸਿਆ ਕਿ ਸਾਲ 2024 ਅਤੇ 2025 ਦੌਰਾਨ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਚੋਟੀ ਦੀਆਂ ਐਮਐਨਸੀ ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ | ਇਨ੍ਹਾਂ ਵਿਚੋਂ ਲਗਭਗ 1100 ਵਿਦਿਆਰਥੀ ਮਾਲਵਾ ਖੇਤਰ ਨਾਲ ਸੰਬੰਧ ਰੱਖਦੇ ਹਨ | ਚੰਡੀਗੜ੍ਹ ਯੂਨੀਵਰਸਿਟੀ ਦੀਆਂ ਖੋਜ ਅਤੇ ਨਵੀਨਤਾ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਾਮ 20,000 ਤੋਂ ਵੱਧ ਰਿਸਰਚ ਪਬਲੀਕੇਸ਼ਨ ਦਰਜ ਹਨ | ਹੁਣ ਤੱਕ 5519 ਤੋਂ ਵੱਧ ਪੇਟੈਂਟ ਫਾਈਲ ਕੀਤੇ ਗਏ ਹਨ, ਜਦਕਿ 5212 ਪੇਟੈਂਟ ਪ੍ਰਕਾਸ਼ਿਤ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024' ਵਿੱਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ 'ਮੌਲਾਨਾ ਅਬੁਲ ਕਲਾਮ ਆਜ਼ਾਦ' (ਮਾਕਾ) ਟਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ | ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਹੁਣ ਤੱਕ 138 ਰਾਸ਼ਟਰੀ ਅਤੇ 87 ਅੰਤਰਰਾਸ਼ਟਰੀ ਤਗਮਿਆਂ ਸਮੇਤ ਕੁੱਲ 610 ਤਗਮੇ ਜਿੱਤੇ ਹਨ | ਯੂਨੀਵਰਸਿਟੀ ਆਪਣੇ ਖਿਡਾਰੀਆਂ ਨੂੰ 6.5 ਕਰੋੜ ਰੁਪਏ ਦੇ ਸਾਲਾਨਾ ਬਜਟ ਨਾਲ ਆਧੁਨਿਕ ਅਤੇ ਮੁਫ਼ਤ ਸਹੂਲਤਾਂ ਪ੍ਰਦਾਨ ਕਰਦੀ ਹੈ | ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਭਾਰਤੀ ਕਬੱਡੀ ਟੀਮ ਦੇ ਕਪਤਾਨ ਤੇ ਅਰਜੁਨ ਐਵਾਰਡੀ ਪਵਨ ਸ਼ੇਰਾਵਤ ਅਤੇ ਭਾਰਤੀ ਹਾਕੀ ਖਿਡਾਰੀ ਸੰਜੇ ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਅਥਲੀਟ ਦਿੱਤੇ ਹਨ | ਉਨ੍ਹਾਂ ਅਖੀਰ 'ਚ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੈਕ ਏ+ਗ੍ਰੇਡ ਪ੍ਰਾਪਤ ਕਰਨ ਵਾਲੀ ਭਾਰਤ ਦੀਆਂ ਚੋਟੀ ਦੀਆਂ 5 ਫ਼ੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦਾ ਡੰਪ ਮੁੜ ਲੱਗਾ ਸੁਲਘਣ ਅਗਲੀ ਖ਼ਬਰ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡਾਂ ਵਿਚ 15 ਕਰੋੜ ਰੁਪਏ ਤੋਂ ਵੱਧ ਦੇ ਸੜਕਾਂ ਦੇ ਨਵੀਨੀਕਰਨ ਦੇ ਕਾਰਜਾਂ ਦੀ ਸ਼ੁਰੂਆਤ
Ad Position 24