12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਮਾਣਾ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਅਧੀਨ ਕਈ ਪਿੰਡਾਂ ਵਿਚ ਜਾਂਚ

Ad Position 21
No active advertisement
ਅਜੀਤ ਡੈਸਕ 29-04-2026
ਸਮਾਣਾ, 28 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਉਪ-ਮੰਡਲ ਸਮਾਣਾ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿਚ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ 'ਕੋਰਡਨ ਐਂਡ ਸਰਚ ਓਪ੍ਰੇਸ਼ਨ' (ਕਾਸੋ) ਚਲਾਇਆ ਗਿਆ | ਇਹ ਓਪ੍ਰੇਸ਼ਨ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਦੀ ਦੇਖਰੇਖ ਹੇਠ ਕੀਤਾ ਗਿਆ | ਪੁਲਿਸ ਨੇ ਨਸ਼ੇ ਦੇ 'ਹਾਟਸਪਾਟ' ਮੰਨੇ ਜਾਂਦੇ ਪਿੰਡ ਮਰੋੜੀ, ਤਲਵੰਡੀ ਮਾਲਿਕ, ਤਰਖਾਣਮਾਜਰਾ, ਸ਼ੇਰਮਾਜਰਾ ਅਤੇ ਮੁਰਾਦਪੁਰਾ ਵਿਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ | ਤਲਾਸ਼ੀ ਮੁਹਿੰਮ ਦੌਰਾਨ ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਬਲਜੀਤ ਸਿੰਘ, ਸਦਰ ਸਮਾਣਾ ਵਿਜੇ ਪਰੋਚਾ ਅਤੇ ਸੀ.ਆਈ.ਏ. ਸਮਾਣਾ ਦੇ ਮੁਖੀ ਅੰਕੁਰਦੀਪ ਸਿੰਘ ਦੀ ਅਗਵਾਈ ਹੇਠ ਲਗਭਗ ਸੌ ਤੋਂ ਵੱਧ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ | ਟੀਮਾਂ ਵਲੋਂ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਘਰਾਂ ਦੀ ਤਲਾਸ਼ੀ ਵੀ ਲਈ ਗਈ | ਪੁਲਿਸ ਉਪ-ਕਪਤਾਨ ਬਰਾੜ ਨੇ ਦੱਸਿਆ ਕਿ ਸਮਾਣਾ ਪੁਲਿਸ ਨੇ ਚਾਰ ਮਹੀਨਿਆਂ ਵਿਚ ਨਸ਼ੀਲੇ ਪਦਾਰਥਾਂ ਦੇ 82 ਮੁੱਕਦਮੇ ਦਰਜ ਕਰਕੇ 89 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਕੇਵਲ ਚਾਲੂ ਅਪ੍ਰੈਲ ਮਹੀਨੇ ਵਿਚ 22 ਮੁੱਕਦਮੇ ਦਰਜ ਕੀਤੇ ਹਨ | ਤਸਕਰਾਂ ਦੀਆਂ 7 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਇਲਾਕੇ ਵਿਚ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਗਤੀਵਿਧੀਆਂ 'ਤੇ ਨਕੇਲ ਕੱਸਣਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਓਪ੍ਰੇਸ਼ਨ ਜਾਰੀ ਰਹਿਣਗੇ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ | ਸਥਾਨਕ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਇਲਾਕੇ ਵਿਚ ਨਸ਼ਾ ਜਲਦੀ ਖ਼ਤਮ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ-ਇੰਦਰਜੀਤ ਸਿੰਘ ਸੰਧੂ ਅਗਲੀ ਖ਼ਬਰ ਉੱਤਰੀ ਭਾਰਤ ਦਾ ਇਕ ਨੰਬਰ 'ਤੇ ਆਇਆ ਸ਼ਹਿਰ ਮੌਜੂਦਾ ਵਿਧਾਇਕਾ ਨੇ 566 ਨੰਬਰ 'ਤੇ ਪਹੁੰਚਾਇਆ-ਹਰਦਿਆਲ ਕੰਬੋਜ
Ad Position 24