06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪਟਿਆਲਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ ਮਜ਼ਦੂਰ ਦਿਵਸ <br/>

Ad Position 21
No active advertisement
ਅਜੀਤ ਡੈਸਕ 02-05-2026
ਪਟਿਆਲਾ, 1 ਮਈ (ਧਰਮਿੰਦਰ ਸਿੰਘ ਸਿੱਧੂ)-ਅੱਜ ਸਥਾਨਕ ਪੁਰਾਣੇ ਬੱਸ ਅੱਡੇ ਵਿਖੇ ਏਟਕ, ਇਫਟੂ, ਸੀ.ਟੀ.ਯੂ., ਸੀਟੂ, ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸਾਂਝੇ ਤੌਰ ਤੇ ਕੌਮਾਂਤਰੀ ਮਜਦੂਰ ਦਿਵਸ ਮਨਾਇਆ ਗਿਆ | ਮਜ਼ਦੂਰ ਆਗੂਆਂ ਉੱਤਮ ਸਿੰਘ ਬਾਗੜੀ, ਸ੍ਰੀਨਾਥ ਅਤੇ ਹਰੀ ਸਿੰਘ ਦੌਣਕਲਾਂ, ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਵਿਚ ਕੀਤੀ ਗਈ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਐੱਸ.ਕੇ.ਗੌਤਮ, ਹਰਦੀਪ ਟੋਡਰਪੁਰ, ਬਿ੍ਜ ਭੂਸ਼ਨ, ਧਰਮਵੀਰ ਹਰੀਗੜ੍ਹ ਅਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਖ਼ੂਨ ਡੋਲਵੇਂ ਸੰਘਰਸ਼ ਉਪਰੰਤ ਦੁਨੀਆ ਭਰ ਵਿਚ ਮਜਦੂਰ ਜਮਾਤ ਨੇ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਹਾਸਿਲ ਕੀਤਾ ਸੀ ਪਰ ਮੋਦੀ ਸਰਕਾਰ ਵਲੋਂ 1 ਅਪ੍ਰੈਲ 2026 ਤੋਂ ਚਾਰ ਲੇਬਰ ਕੋਡ ਲਾਗੂ ਕਰਕੇ ਉਸ ਕਾਨੂੰਨ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ | ਇਸੇ ਤਰ੍ਹਾਂ ਯੂਨੀਅਨ ਰਜਿਸਟੇ੍ਰਸ਼ਨ ਕਰਵਾਉਣ ਲਈ ਸਖ਼ਤ ਸ਼ਰਤਾਂ ਲਾਗੂ ਕਰਕੇ ਅਤੇ ਹੜਤਾਲ ਕਰਨ ਦੇ ਅਧਿਕਾਰ ਨੂੰ ਲਗਭਗ ਖ਼ਤਮ ਕਰਕੇ ਮੋਦੀ ਸਰਕਾਰ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ | ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸੈਸ਼ਨ ਬੁਲਾ ਕੇ ਮਜ਼ਦੂਰ ਹਿਤੈਸ਼ੀ ਹੋਣ ਦਾ ਪ੍ਰਚਾਰ ਕਰ ਰਹੀ ਹੈ ਪਰ ਸੱਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮਜਦੂਰਾਂ ਜਾਂ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ | ਇਸ ਮੌਕੇ ਸੁਖਦੇਵ ਰਾਮ, ਬਲਜਿੰਦਰ ਲੱਖੋਮਾਜਰਾ, ਪਿੰਕੀ ਖਰਾਬਗੜ, ਰਮੇਸ਼ ਕੁਮਾਰ ਅਤੇ ਸੁੱਚਾ ਸਿੰਘ ਕੋਲ ਨੇ ਆਖਿਆ ਕਿ ਪੂਰੇ ਦੇਸ ਵਿੱਚ ਘੱਟ-ਘੱਟ ਉਜਰਤ 30000/- ਰੁਪਏ ਮਹੀਨਾ ਤੈਅ ਕਰਕੇ ਹਰ ਤਰ੍ਹਾਂ ਦੇ ਸਕੀਮ ਵਰਕਰਾਂ ਨੂੰ ਇਸ ਦੇ ਘੇਰੇ ਵਿਚ ਲਿਆਂਦਾ ਜਾਵੇ, ਅੱਠ ਘੰਟੇ ਦੀ ਡਿਊਟੀ ਤੋਂ ਵੱਧ ਲੱਗੇ ਓਵਰਟਾਈਮ ਦਾ ਦੁੱਗਣਾ ਮਿਹਨਤਾਨਾ ਦਿੱਤਾ ਜਾਵੇ ਅਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਮਿੰਦਰ ਪਟਿਆਲਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਆਗੂ ਅਮਨਦੀਪ ਖਿਓਵਾਲੀ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ |
ਮਈ ਦਿਵਸ ਦੇ ਮੌਕੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਮੁੱਖ ਦਫ਼ਤਰ 'ਤੇ ਜਥੇਬੰਦੀ ਦਾ ਨਿਸ਼ਾਨ ਲਹਿਰਾਇਆ
ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ-ਮਨਜੀਤ ਸਿੰਘ ਚਾਹਲ
ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਨੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਕੇਸਰੀ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਭੇਟ ਕੀਤੀ | ਜਥੇਬੰਦੀ ਵਲੋਂ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਅਤੇ ਸੂਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਮਜਦੂਰਾਂ ਦੀ ਫੈਡਰੇਸ਼ਨ ਨੇ ਇਕ ਮਈ 1886 ਨੂੰ ਅੱਠ ਘੰਟੇ ਕੰਮ ਕਰਨ ਦੀ ਮੰਗ ਲਈ ਲੰਮੀਆਂ ਹੜਤਾਲਾਂ ਤੇ ਸੰਘਰਸ਼ ਕੀਤੇ ਸਨ | ਸ਼ਿਕਾਗੋ ਪੁਲਿਸ ਨੇ ਹੜਤਾਲ ਕਰ ਰਹੇ ਮਜਦੂਰਾਂ ਤੇ ਗੋਲੀ ਚਲਾਈ ਜਿਸ ਕਾਰਨ 6 ਮਜਦੂਰ ਸ਼ਹੀਦ ਹੋ ਗਏ | ਅੱਜ ਮਜਦੂਰਾਂ ਅਤੇ ਮੁਲਾਜ਼ਮਾਂ ਨੂੰ 8 ਘੰਟੇ ਕੰਮ ਕਰਨ ਦੀ ਸਿਹਰਾ ਸ਼ਿਕਾਗੋ ਦੇ ਸ਼ਹੀਦਾਂ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਕੇਂਦਰ ਸਰਕਾਰ ਕਿਰਤ ਕਾਨੂੰਨਾਂ ਵਿਚ ਬਦਲਾਅ ਕਰਕੇ ਦੇਸ਼ ਨੂੰ ਪੂੰਜੀਪਤੀਆਂ ਦੇ ਹੱਥਾਂ ਦੇਣ ਜਾ ਰਹੀ ਹੈ | ਇਸ ਕਾਨੂੰਨ ਤਹਿਤ ਮੁਲਾਜ਼ਮਾਂ ਅਤੇ ਮਜ਼ਦੂਰਾਂ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਹੈ, ਲੇਬਰ ਕਾਨੂੰਨਾਂ ਨੂੰ ਪੂੰਜੀਪਤੀਆਂ ਦੇ ਅਨੁਸਾਰ ਪਰਿਭਾਸ਼ਤ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਵੀ ਮੁਲਾਜ਼ਮਾਂ ਤੇ ਮਜਦੂਰਾਂ ਦੇ ਮਸਲੇ ਹੱਲ ਨਹੀਂ ਕਰ ਰਹੀ ਹੈ | ਠੇਕੇਦਾਰੀ ਸਿਸਟਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਜਿਸ ਨਾਲ ਮਜ਼ਦੂਰ ਦੀ ਲੁੱਟ ਹੋ ਰਹੀ ਹੈ | ਪੈਸਕੋ ਵਰਗੀਆਂ ਕੰਪਨੀਆਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਨਾਮ 'ਤੇ ਭਾਰੀ ਕਮਿਸ਼ਨ ਲੈ ਰਹੀਆਂ ਹਨ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਮਾਨਯੋਗ ਅਦਾਲਤਾਂ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਸੰਜੀਦਾ ਨਹੀਂ, ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇ ਤਰਜ਼ 'ਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਫ਼ੀਸਦੀ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ | ਠੇਕੇ 'ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ, 2004 ਤੋਂ ਬਾਅਦ ਹੋਈ ਭਰਤੀ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਉਨ੍ਹਾਂ ਪੰਜਾਬ ਦੇ ਮਿਹਨਤਕਸ਼ ਅਵਾਮ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਹਰਵਿੰਦਰ ਸਿੰਘ ਚੱਠਾ, ਰਾਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਘੱਗਾ, ਦਰਸ਼ਨ ਸਿੰਘ ਰਾਜੀਆਂ, ਪਰਤਾਪ ਸਿੰਘ ਸੁਖੇਵਾਲ, ਗੁਰਦੀਪ ਸਿੰਘ ਬੋਲੜਕਲਾਂ, ਰਿਸ਼ੂ ਅਰੋੜਾ, ਪਿ੍ਤਪਾਲ ਸਿੰਘ ਲਾਡੀ, ਜਗਜੀਤ ਸਿੰਘ ਮੱਤੀ, ਰਾਮ ਚੰਦਰ ਸਿੰਘ ਖਾਈ, ਸਲਵਿੰਦਰ ਕੁਮਾਰ, ਹਰੀ ਸਿੰਘ ਪਾਤੜਾਂ ਆਦਿ ਹਾਜ਼ਰ ਸਨ |
ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਮਜ਼ਦੂਰ ਦਿਵਸ ਮਨਾਇਆ
ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜਮਾਂ ਦੀ ਨੁਮਾਇੰਦਾ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਸੂਬਾ ਪੱਧਰ 'ਤੇ 1 ਮਈ ਦਾ ਦਿਹਾੜਾ ਮਨਾਇਆ ਗਿਆ | ਇਸ ਮਜਦੂਰ ਦਿਹਾੜੇ ਮੌਕੇ ਪੰਜਾਬ ਦੇ ਕੋਨੇ-ਕੋਨੇ ਤੋ ਹਜਾਰਾ ਗਿਣਤੀ ਵਿਚ ਮੁਲਾਜਮਾਂ ਤੇ ਮਜ਼ਦੂਰ ਵਰਗ ਨੇ ਹਿੱਸਾ ਲਿਆ | ਇਸ ਮੌਕੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਸਮਾਜ ਵਿਚ ਇਸ ਵੇਲੇ ਭਿ੍ਸ਼ਟਾਚਾਰ, ਨਸ਼ਾਖੋਰੀ , ਬੇਰੁਜਗਾਰੀ ਲੁੱਟ ਖਸੁੱਟ ਸਮੇਤ ਸਮਰਾਜ ਕੜੀ ਨੂੰ ਤੋੜਨ ਲਈ ਵਚਨ ਬੱਧਤਾ ਮੁਲਾਜਮ ਤੇ ਮਜਦੂਰ ਕਰਨਗੇ | ਸ. ਟੌਹੜਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁਲਾਜਮਾਂ ਦੀਆ ਮੰਗਾਂ ਨੂੰ ਉਭਾਰਿਆ ਗਿਆ ਉੱਥੇ ਹੀ ਮਜਦੂਰਾਂ ਦੇ ਮਸਲਿਆ ਬਾਰੇ ਵੀ ਜਾਗਰੂਕ ਕੀਤਾ ਗਿਆ | ਕੇਂਦਰ ਸਰਕਾਰ ਵਲੋਂ ਜੋ ਲੇਬਰ ਦੇ ਨਵੇਂ ਕਾਨੂੰਨ ਲਾਗੂ ਕੀਤੇ ਹਨ ਅਤੇ ਮਨੋਰੇਗਾ ਸਕੀਮ ਨੂੰ ਬੰਦ ਕਰਨ ਦੀ ਵੀ ਨਿਖੇਧੀ ਕੀਤੀ ਗਈ | ਸਰਕਾਰ ਕੇਂਦਰ ਪੈਟਰਨ ਤੇ 18% ਡੀ.ਏ ਰਿਲੀਜ ਨਹੀ ਕਰ ਰਹੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੀ ਦਿਹਾੜੀਦਾਰ ਠੇਕੇ 'ਤੇ ਲੱਗੇ ਕਰਮਚਾਰੀ ਵਰਕਚਾਰਜ ਆਦਿ ਕਾਮਿਆ ਦੀਆਂ ਸੇਵਾਵਾ ਰੈਗੂਲਰ ਨਹੀ ਕਰ ਰਹੀ | ਆਗੂਆਂ ਨੇ ਕਿਹਾ ਕਿ ਸਾਲ 2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਨੂੰ 2.45 ਨਾਲ ਪੈਨਸ਼ਨ ਦਿੱਤੀ ਜਾ ਰਹੀ ਜਦਕਿ 2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆ ਨੂੰ 2.59 ਨਾਲ ਪੈਨਸ਼ਨ ਮਿਲਦੀ ਹੈ | ਸਰਕਾਰ ਇਹ ਵਿਤਕਰਾ ਦੂਰ ਕਰੇ ਜਿਹੜੀਆ ਅਸਾਮੀਆਂ ਵਿਭਾਗ ਵਾਈਜ ਪੁਨਰਗਠਨ ਦਾ ਬਹਾਨਾ ਬਣਾਕੇ ਖਤਮ ਕੀਤੀਆ ਅਸਾਮੀਆ ਨੂੰ ਬਹਾਲ ਕੀਤਾ ਜਾਵੇ | ਕੱਟੇ ਹੋਏ 32 ਭੱਤੇ ਬਹਾਲ ਕੀਤੇ ਜਾਣ ਆਦਿ ਮੰਗਾਂ ਦੀ ਪੂਰਤੀ ਸਰਕਾਰ ਕਰੇ | ਕੇਂਦਰ ਵੱਲੋ 17/7/2020 ਦਾ ਜਾਰੀ ਕੀਤਾ ਪੱਤਰ ਰੱਦ ਕੀਤਾ ਜਾਵੇ | ਇਸ ਮੋਕੇ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਮੁਲਾਜਮਾ ਦੀਆਂ ਮੰਗਾਂ ਦੀ ਪੂਰਤੀ ਕਰੇ ਤਾਂ ਜੋ ਮੁਲਾਜਮਾਂ ਨਾਲ ਕੀਤੇ ਵਾਇਦੇ ਪੂਰੇ ਹੋ ਸਕਣ ਉਹਨਾਂ ਆਖਿਆ ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਹੈ ਕਿਸੇ ਦੀ ਕੋਈ ਸੁਣਵਾਈ ਨਹੀ ਹੋ ਰਹੀ ਸਰਕਾਰ 18% ਡੀ.ਏ ਤੁਰੰਤ ਰਿਲੀਜ ਕਰੇ ਅਤੇ ਬਾਕੀ ਮੁਲਾਜਮਾਂ ਦੀਆ ਮੰਗਾਂ ਦੀ ਪੂਰਤੀ ਕਰੇ | ਹੋਰਨਾ ਤੋ ਇਲਾਵਾ ਕੁਲਬੀਰ ਸਿੰਘ ਸੈਦਖੇੜੀ, ਗਿਆਨ ਸਿੰਘ ਘਨੌਲੀ, ਬਲਬੀਰ ਸਿੰਘ ਕੰਬੋਜ, ਕਿਰਨ ਮਹਿਤਾ, ਚਿੰਤ ਰਾਮ, ਰਾਕੇਸ਼ ਬਾਤਿਸ਼, ਸਤਪਾਲ ਸਿੰਘ ਖਾਨਪੁਰ ਸੈਕਟਰੀ, ਮਲਕੀਤ ਸਿੰਘ ਪੰਜੌਲੀ, ਪ੍ਰੇਮ ਚੰਦ, ਜਸਵਿੰਦਰ ਸਿੰਘ ਮੋਹਾਲੀ, ਬਲਦੇਵ ਸਿੰਘ, ਰਾਜੇਸ ਮਨੀ, ਕਿ੍ਸ਼ਨ ਕੁਮਾਰ, ਨਿਰਮਲ ਸਿੰਘ ਲੋਦੀਮਾਜਰਾ , ਸੁਖਵਿੰਦਰ ਸਿੰਘ ਪ੍ਰਧਾਨ ਪੁਲਿਸ ਐਸੋਸੀਏਸ਼ਨ , ਗੁਰਦੀਪ ਸਿੰਘ ਵਾਲੀਆ ਪ੍ਰਧਾਨ ਪੈਨਸ਼ਨ ਯੂਨੀਅਨ, ਬਾਜ ਸਿੰਘ ਖਾਹਿਰ ਅਧਿਆਪਕ ਦੱਲ, ਵਿਕੀ ਪ੍ਰਧਾਨ ਮੰਡੀ ਗੋਬਿੰਦਗੜ੍ਹ, ਸੁਖਪਾਲ ਸਿੰਘ, ਕੁਲਵਿੰਦਰ ਸਿੰਘ, ਲਛਮਣ ਸਿੰਘ ਗਿੱਲ, ਰਾਮ ਸਿੰਘ, ਨਿਰਭੈ ਸਿੰਘ, ਪਵਿੱਤਰ ਸਿੰਘ ਮੋੜ, ਸੂਚਾ ਸਿੰਘ, ਓਮ ਪ੍ਰਕਾਸ਼ ਜਲੰਧਰੀ, ਬੰਤ ਸਿੰਘ ਦੌਲਤਪੁਰ, ਕੋਮਲ ਸਿੰਘ, ਬਾਵਾ ਸਿੰਘ, ਜਸਵਿੰਦਰ ਸਿੰਘ ਪੰਜਾਬੀ, ਰਾਮ ਗਰਗ, ਜਰਨੈਲ ਸਿੰਘ, ਭੀਮ ਸੈਨ, ਯੁਵਰਾਜ ਆਦਿ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ¢
ਡੀ. ਏ. ਵੀ. ਪਬਲਿਕ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ
ਡੀਏਵੀ ਪਬਲਿਕ ਸਕੂਲ ਭੁਪਿੰਦਰਾ ਰੋਡ ਵਿਚ ਮਜਦੂਰ ਦਿਵਸ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਦਰਜਾ 4 ਕਰਮਚਾਰੀਆਂ ਦੇ ਵਿਸ਼ੇਸ਼ ਯੋਗਦਾਨ ਨੂੰ ਸਨਮਾਨ ਦਿੱਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਇਕ ਵਿਸ਼ੇਸ਼ ਸਭਾ ਨਾਲ ਹੋਈ | ਵਿਦਿਆਰਥੀਆਂ ਵਲੋਂ ਸੋਚਣ ਲਈ ਮਜਬੂਰ ਕਰਨ ਵਾਲਾ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਸਹਾਇਕ ਸਟਾਫ਼ ਦੀ ਮਿਹਨਤ, ਸਮਰਪਣ ਅਤੇ ਰੋਜ਼ਾਨਾ ਦੇ ਯੋਗਦਾਨ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸਤਿਕਾਰ ਦੀ ਲੋੜ ਨੂੰ ਉਭਾਰਿਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ਅਨੁ ਤਿਵਾਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਦਰਜਾ 4 ਕਰਮਚਾਰੀਆਂ ਨੂੰ ਹੱਥੋਂ ਬਣੇ ਕਾਰਡ ਭੇਟ ਕੀਤੇ | ਇਹ ਕਾਰਡ ਵਿਦਿਆਰਥੀਆਂ ਵਲੋਂ ਸੋਸ਼ਲ ਸਟੱਡੀਜ਼ ਵਿਭਾਗ ਦੀ ਰਹਿਨੁਮਾਈ ਹੇਠ ਤਿਆਰ ਕੀਤੇ ਗਏ ਸਨ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਸੰਬੋਧਨ ਕਰਦਿਆਂ ਮਜਦੂਰ ਦਿਵਸ ਦੀ ਮਹੱਤਤਾ ਬਾਰੇ ਗੱਲ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਪਰਿਵਾਰ ਦਾ ਹਰ ਮੈਂਬਰ ਮਹੱਤਵਪੂਰਨ ਹੈ ਅਤੇ ਹਰ ਕੋਈ ਸਤਿਕਾਰ ਦਾ ਹੱਕਦਾਰ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਿਹਨਤ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਸਭ ਦਾ ਧੰਨਵਾਦ ਕਰਨ ਜੋ ਸਕੂਲ ਦੇ ਸੁਚਾਰੂ ਚੱਲਣ ਲਈ ਨਿਰੰਤਰ ਮਿਹਨਤ ਕਰਦੇ ਹਨ |
ਨਛੱਤਰ ਸਿੰਘ ਅਰਾਈਮਾਜ਼ਰਾ ਵਲੋਂ ਮਜ਼ਦੂਰ ਦਿਵਸ ਮੌਕੇ ਲੇਬਰ ਯੂਨੀਅਨ
ਦਫ਼ਤਰ ਘੱਗਾ ਅਤੇ ਪਾਤੜਾਂ ਵਿਖੇ ਮਨਾਇਆ ਮਜ਼ਦੂਰ ਦਿਵਸ
ਪਾਤੜਾਂ, (ਗੁਰਇਕਬਾਲ ਸਿੰਘ ਖਾਲਸਾ)-ਕਾਂਗਰਸ ਪਾਰਟੀ ਦੇ ਐਸਸੀ ਸੈੱਲ ਪੰਜਾਬ ਦੇ ਸੂਬਾ ਕੋਆਰਡੀਨੇਟਰ ਅਤੇ ਹਲਕਾ ਸ਼ੁਤਰਾਣਾਂ ਤੌਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਨਛੱਤਰ ਸਿੰਘ ਅਰਾਈਾ ਮਾਜਰਾ ਵੱਲੋਂ ਅੱਜ ਮਜ਼ਦੂਰ ਦਿਵਸ ਮੌਕੇ ਲੇਬਰ ਯੂਨੀਅਨ ਦਫਤਰ ਘੱਗਾ ਅਤੇ ਪਾਤੜਾਂ ਵਿਖੇ ਪਹੁੰਚ ਕੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਨਛੱਤਰ ਸਿੰਘ ਅਰਾਈਾਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਜਿੱਥੇ ਸਾਇੰਸ ਅਤੇ ਆਧੁਨਿਕ ਮਸ਼ੀਨਾਂ ਦਾ ਵੱਡਾ ਯੋਗਦਾਨ ਹੈ ਉੱਥੇ ਹੀ ਮਜ਼ਦੂਰ ਵਰਗ ਨੇ ਵੀ ਦੇਸ਼ ਦੀ ਤਰੱਕੀ ਅਤੇ ਮਜਬੂਤੀ ਲਈ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਨ੍ਹਾਂ ਦੀਆਂ ਮੰਗਾਂ ਵੱਲ ਖਾਸ ਧਿਆਨ ਦੇ ਕੇ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਮਹਿੰਗਾਈ ਦੇ ਦੌਰ ਵਿਚ ਆਮ ਆਦਮੀ ਨੂੰ ਆਪਣਾ ਪਰਿਵਾਰ ਪਾਲਣਾ ਵੀ ਔਖਾ ਹੋਇਆ ਹੈ | ਨਛੱਤਰ ਸਿੰਘ ਅਰਾਈਮਜਰਾਂ ਨੇ ਮਜ਼ਦੂਰ ਵਰਗ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਇਨ੍ਹਾਂ ਨਾਲ ਸਰਪੰਚ ਮਾਲਕ ਸਿੰਘ ਦੁਤਾਲ, ਪ੍ਰਤਾਪ ਸਿੰਘ ਦੁਤਾਲ, ਪੁਸ਼ਪਿੰਦਰ ਸਿੰਘ ਦੁਤਾਲ, ਗੁਰਪ੍ਰੀਤ ਸਿੰਘ ਮਵੀ ਕਲਾਂ, ਹੈਪੀ ਮਵੀ ਕਲਾਂ, ਨਰਿੰਦਰ ਸਿੰਗਲਾ, ਬਿੱਲਾ ਅਰੋੜਾ, ਜੈ ਪ੍ਰਤਾਪ ਸਿੰਘ ਡੇਜੀ, ਸ਼ੇਖਰ ਚੰਦ, ਬਲਦੇਵ ਸਿੰਘ ਬੋਹੜੀਵਾਲ, ਬਹਾਦਰ ਸਿੰਘ, ਕੁਲਵੰਤ ਸਿੰਘ ਤੇਈਪੁਰ, ਹਰਦੀਪ ਸਿੰਘ ਕੁਲਾਰਾਂ, ਪਿ੍ਤਪਾਲ ਸਿੰਘ ਬਿੱਟੂ ਸ਼ਾਹਪੁਰ, ਜਸਵਿੰਦਰ ਸਿੰਘ ਘੱਗਾ, ਹਰਜਿੰਦਰ ਸਿੰਘ ਘੱਗਾ ਆਦਿ ਹਾਜ਼ਰ ਸਨ |
ਪਿੰਡ ਜਲਾਲਪੁਰ ਵਿਖੇ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
ਬਨੂੜ, (ਭੁਪਿੰਦਰ ਸਿੰਘ)-ਪਿੰਡ ਜਲਾਲਪੁਰ ਵਿਖੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੂਬਾ ਕਮੇਟੀ ਮੈਂਬਰ ਰੁਪਿੰਦਰ ਕੌਰ ਜਲਾਲਪੁਰ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰੁਪਿੰਦਰ ਕੌਰ ਜਲਾਲਪੁਰ ਨੇ ਮਜ਼ਦੂਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦਿਹਾੜੇ 'ਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਨੂੰ ਮਾਨ ਸਨਮਾਨ ਦਿੱਤਾ ਜਾਵੇ ਅਤੇ ਵੱਡਿਆਂ ਨੂੰ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿਚ ਸਰਮਾਏਦਾਰਾਂ ਦੀ ਲੁੱਟ ਖਿਲਾਫ ਮਈ ਦਿਵਸ ਦੇ ਸ਼ਹੀਦਾਂ ਨੇ ਝੰਡਾ ਚੁੱਕਿਆ ਸੀ | ਉਨ੍ਹਾਂ ਹਾਲਾਤਾਂ ਵਿਚ ਅੱਜ ਸਾਡੇ ਦੇਸ਼ ਦੀ ਮਜ਼ਦੂਰ ਜਮਾਤ ਪਿਸ ਰਹੀ ਹੈ, 12 ਤੋਂ 14 ਘੰਟੇ ਕੰਮ ਕਰ ਕੇ ਵੀ ਵੱਡੀ ਮਜਦੂਰ ਆਬਾਦੀ ਆਪਣੇ ਰੋਜਾਨਾ ਦੀਆਂ ਜਰੂਰਤਾਂ ਪੂਰੀਆਂ ਕਰਨ ਤੋਂ ਅਸਮਰਥ ਹਨ | ਇਸ ਮੌਕੇ ਮਨਰੇਗਾ ਕਾਮਿਆਂ ਨੂੰ ਲੱਡੂ ਵੰਡੇ ਗਏ |
ਮਈ ਦੇ ਸ਼ਹੀਦਾਂ ਦੇ ਮਾਰਗ 'ਤੇ ਚੱਲ ਕੇ ਹੀ ਮਜ਼ਦੂਰ ਜਮਾਤ ਨੂੰ ਮੁਕਤੀ ਮਿਲ਼ ਸਕਦੀ ਹੈ-ਕਾਮਰੇਡ ਗਦਾਈਆ
ਨਾਭਾ, (ਜਗਨਾਰ ਸਿੰਘ ਦੁਲੱਦੀ)-ਦੁਨੀਆਂ ਦੇ ਕਿਰਤੀਆਂ ਨੂੰ ਇੱਕ ਮਈ ਦੇ ਸ਼ਹੀਦਾਂ ਦੇ ਰਾਹ 'ਤੇ ਚੱਲਕੇ ਹੀ ਮੁਕਤੀ ਮਿਲ਼ ਸਕਦੀ ਹੈ, ਜੇਕਰ ਇਨ੍ਹਾਂ ਸ਼ਹੀਦਾਂ ਦੇ ਰਾਹ ਨੂੰ ਵਿਸਾਰ ਦਿੱਤਾ ਤਾਂ ਕਿਰਤੀਆਂ ਦੀ ਮੰਦਹਾਲੀ ਲਾਜ਼ਮੀ ਹੈ, ਦੁਨੀਆਂ ਦੇ ਪੂੰਜੀਪੱਤੀਆ ਦੀ ਜਮਾਤ ਬਹੁਤ ਤਕੜੀ ਹੋ ਚੁੱਕੀ ਹੈ, ਜਿਸ ਪੂਰੀ ਦੁਨੀਆ ਦੇ ਕਿਰਤੀਆਂ ਨੂੰ ਮੰਦਹਾਲੀ ਦੇ ਦਿਨ ਕੱਟਣੇ ਪੈ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਕ ਮਈ ਦੇ ਸ਼ਹੀਦਾਂ ਦੀ ਯਾਦ ਵਿਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਦੀ ਇਕਾਈ ਵਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆ ਜੱਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕੀਤਾ | ਉਨ੍ਹਾਂ ਕਿਹਾ ਕਿ ਇਕ ਮਈ ਦੇ ਸ਼ਹੀਦਾਂ ਨੇ ਮਜ਼ਦੂਰਾ ਦੀ ਜ਼ਿੰਦਗੀ ਦੀ ਬਿਹਤਰੀ ਲਈ ਕੁਰਬਾਨੀਆਂ ਕੀਤੀਆਂ, ਤਾਂ ਕਿਤੇ ਜਾ ਕੇ ਕਿਰਤੀਆਂ ਦੀ ਜ਼ਿੰਦਗੀ ਸੁਖਾਲੀ ਹੋਈ ਸੀ, ਦੇ ਬਾਵਜੂਦ ਅੱਜ਼ ਸਾਡੇ ਦੇਸ਼ ਦੀ ਮੋਦੀ ਹਕੂਮਤ ਨੇ ਵਿਸ਼ਵ ਵਾਪਰ ਸੰਸਥਾ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦ੍ਰਾ ਕੋਸ਼, ਵਲੋਂ ਤਹਿ ਆਰਥਿਕ ਨੀਤੀਆਂ ਲਾਗੂ ਕੀਤੀਆਂ ਹਨ, ਜਿਸ ਕਰਕੇ ਪਬਲਿਕ ਅਦਾਰਿਆ ਨੂੰ ਪੂੰਜੀਪਤੀਆਂ ਕੋਲ਼ ਕੋਡੀਆ ਦੇ ਭਾਅ ਵੇਚ ਦਿੱਤਾ ਹੈ, ਤਾਂ ਹੀ ਸਾਡੇ ਦੇਸ਼ ਦੀ ਜਵਾਨੀ ਨੂੰ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ |
ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼-ਬਰਸਟ
ਸਮਾਣਾ, (ਸਾਹਿਬ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਅੱਜ ਮਜ਼ਦੂਰ ਦਿਵਸ ਦੇ ਮੌਕੇ 'ਤੇ ਹਲਕਾ ਸਮਾਣਾ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ | ਸਮਾਗਮ ਦੌਰਾਨ ਸ. ਬਰਸਟ ਨੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਮਜ਼ਦੂਰ ਵਰਗ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਵੱਖ-ਵੱਖ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ | ਸ. ਬਰਸਟ ਨੇ ਕਿਹਾ ਕਿ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ | ਭਾਵੇਂ ਉਹ ਖੇਤਾਂ ਵਿੱਚ ਕੰਮ ਕਰਨ ਵਾਲਾ ਹੋਵੇ, ਮੰਡੀਆਂ ਵਿਚ ਬੋਝ ਚੁੱਕਣ ਵਾਲਾ ਹੋਵੇ ਜਾਂ ਉਸਾਰੀ ਦੇ ਕੰਮ ਕਰਨ ਵਾਲਾ ਹੋਵੇ, ਹਰ ਇਕ ਦਾ ਦੇਸ਼ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਹੈ ਅਤੇ ਇਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਰਤੀ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ | ਇਸ ਮੌਕੇ ਸ. ਬਰਸਟ ਵਲੋਂ ਅਮਰਜੀਤ ਸਿੰਘ ਪ੍ਰਧਾਨ ਪੱਲੇਦਾਰ ਯੂਨੀਅਨ ਸਮਾਣਾ, ਮਦਨ ਲਾਲ ਪ੍ਰਧਾਨ ਈ ਰਿਕਸ਼ਾ ਆਜ਼ਾਦ ਯੂਨੀਅਨ ਸਮਾਣਾ, ਜੁਗਰਾਜ ਸਿੰਘ ਪ੍ਰਧਾਨ ਆਟੋ ਯੂਨੀਅਨ ਸਮਾਣਾ, ਦਰਸ਼ਨ ਸਿੰਘ ਪ੍ਰਧਾਨ ਰੇਹੜੀ ਯੂਨੀਅਨ ਸਮਾਣਾ, ਜੀਤ ਸਿੰਘ ਵਾਈਸ ਪ੍ਰਧਾਨ ਈ-ਰਿਕਸ਼ਾ ਯੂਨੀਅਨ ਸਮਾਣਾ, ਪਿ੍ੰਸ ਕੁਮਾਰ ਖ਼ਜ਼ਾਨਚੀ ਈ-ਰਿਕਸ਼ਾ ਯੂਨੀਅਨ ਸਮਾਣਾ, ਨਿਰਭੈ ਸਿੰਘ ਖ਼ਾਲਸਾ ਰਾਜ ਮਿਸਤਰੀ ਯੂਨੀਅਨ, ਗੁਰਮੇਲ ਸਿੰਘ ਰਾਜ ਮਿਸਤਰੀ ਮਜ਼ਦੂਰ ਯੂਨੀਅਨ, ਰੂਪ ਸਿੰਘ ਪ੍ਰਧਾਨ ਕਮੇਟੀ ਸਟੈਂਡ ਯੂਨੀਅਨ, ਸੋਨੂੰ ਪ੍ਰਧਾਨ ਆਟੋ ਯੂਨੀਅਨ ਦਾਣਾ ਮੰਡੀ, ਸੁਰੇਸ਼ ਪ੍ਰਧਾਨ ਮਜ਼ਦੂਰ ਯੂਨੀਅਨ ਤੇ ਕਮੇਟੀ, ਗੁਰਮੀਤ ਸਿੰਘ ਨਾਮਧਾਰੀ ਟਰੱਕ ਯੂਨੀਅਨ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਕੁਲਦੀਪ ਸਿੰਘ ਵਿਰਕ ਜਸਬੀਰ ਸਿੰਘ ਤਰੈਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਰਬਾਰਾ ਸਿੰਘ ਤੁੱਲੇਵਾਲ ਬਲਾਕ ਸੰਮਤੀ ਮੈਂਬਰ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਬਲਕਾਰ ਡਕਾਲਾ ਮੈਂਬਰ ਮੰਡੀ ਬੋਰਡ, ਗਿਨੀ ਖੰਗੂੜਾ, ਹਰਸ਼ਵੀਰ ਵਿਰਕ, ਸੋਮ ਚੰਦ ਸੋਮੀ ਸਰਪੰਚ ਤਰਖਾਣਮਾਜਰਾ, ਅੰਗਰੇਜ਼ ਭੁੱਲਰ, ਰਵਿੰਦਰ ਬੱਲੀ, ਬਿੰਦਰ ਨਾਗਰ, ਜੈਂਕੀ ਮਹਿਰਾ, ਸ਼ੰਕਰ ਜਿੰਦਲ, ਹਜ਼ਾਰੀ ਲਾਲ ਜੌਹਰੀ, ਬਲਵਿੰਦਰ ਸਿੰਘ ਗਾਜੀਪੁਰ, ਡਾ. ਹਰਮੇਸ਼, ਗੁਰਪਿਆਰ ਨਵਾਂ ਗਾਓ ਸਮੇਤ ਸੈਂਕੜੇ ਦੀ ਗਿਣਤੀ ਵਿਚ ਪਾਰਟੀ ਵਲੰਟੀਅਰ ਹਾਜ਼ਰ ਸਨ |
ਟਿਵਾਣਾ ਤੇ ਗੁਰਵਿੰਦਰ ਸਿੰਘ ਮਈ ਦਿਵਸ ਦਾ ਲਹਿਰਾਇਆ ਝੰਡਾ
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਨਿੱਜੀ ਸਹਾਇਕ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਵਿਧਾਇਕ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਮਜ਼ਦੂਰ ਦਿਵਸ ਮੌਕੇ ਸਮਾਣਾ ਵਿਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵਣ ਰੇਂਜ ਦਫ਼ਤਰ ਸਮਾਣਾ ਵਿਖੇ ਮਈ ਦਿਵਸ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਸਮੂਹ ਕਿਰਤੀ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਖ਼ੁਸ਼ੀ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੀ ਕੜੀ ਮਿਹਨਤ ਨਾਲ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦੇ ਹਨ | ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਸਲਾਮ ਕਰਨ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਇਹ ਦਿਨ ਉਨ੍ਹਾਂ ਮਜਦੂਰਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਅਤੇ ਕੰਮ ਦੇ ਘੰਟੇ ਨਿਸ਼ਚਿਤ ਕਰਵਾਉਣ ਲਈ ਵੱਡਾ ਸੰਘਰਸ਼ ਕੀਤਾ ਸੀ | ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਅਸੀਂ ਜੋ ਵੀ ਤਰੱਕੀ ਦੇਖ ਰਹੇ ਹਾਂ, ਉਸ ਦੀ ਬੁਨਿਆਦ ਕਿਰਤੀ ਵਰਗ ਦੀ ਮਿਹਨਤ ਨਾਲ ਰੱਖੀ ਗਈ ਹੈ | ਚ

Ad Position 22
No active advertisement
ਪਿਛਲੀ ਖ਼ਬਰ ਹੁਣ ਪਾਤੜਾਂ ਵਿਚ ਗੋਡਿਆਂ ਦੇ ਦਰਦ ਲਈ ਗੋਡਿਆਂ ਦਾ ਆਪ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਅੱਜ ਤੋਂ ਓ. ਪੀ. ਡੀ. ਸ਼ੁਰੂ... ਅਗਲੀ ਖ਼ਬਰ 02-05-26
Ad Position 24
No active advertisement