06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜ਼ਿਲ੍ਹੇ ਦੇ ਦਸਵੀਂ ਦੇ ਟਾਪਰ ਦਿਵਰਾਜ ਸਿੰਘ ਦੇ ਮਾਪਿਆਂ ਨੇ ਕਰਵਾਇਆ ਮੂੰਹ ਮਿੱਠਾ ਸੋਸ਼ਲ ਮੀਡੀਆ ਤੋਂ ਦੂਰੀ ਅਤੇ ਪੜ੍ਹਾਈ ਨੂੰ ਪੂਰਾ ਸਮਾਂ ਦੇਣਾ ਦਸਿਆ ਸਫ਼ਲਤਾ ਦਾ ਰਾਜ <br/>

Ad Position 21
No active advertisement
ਅਜੀਤ ਡੈਸਕ 02-05-2026
ਪਟਿਆਲਾ, 1 ਮਈ (ਧਰਮਿੰਦਰ ਸਿੰਘ ਸਿੱਧੂ)-ਦਿਵਰਾਜ ਸਿੰਘ ਜੋ ਕਿ ਸੀ.ਆਈ.ਐਸ.ਸੀ.ਈ. ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਜ਼ਿਲ੍ਹੇ 'ਚੋਂ 99.6 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ 'ਤੇ ਆਇਆ ਹੈ ਨੇ ਅੱਜ 'ਅਜੀਤ' ਨਾਲ ਗਲਬਾਤ ਕਰਦਿਆਂ ਦਸਿਆ ਕਿ ਉਹ ਹੁਣ ਜੇ.ਈ.ਈ. ਦਾ ਇਮਤਿਹਾਨ ਦੇ ਕੇ ਆਈ.ਆਈ.ਟੀ. ਮੁੰਬਈ ਜਾਣਾ ਚਾਹੁੰਦਾ ਹੈ ਤਾਂ ਜੋ ਉਹ ਕੰਪਿਊਟਰ ਸਾਇੰਸ ਦੇ ਖੇਤਰ 'ਚ ਇੰਜੀਨੀਅਰਿੰਗ ਕਰ ਸਕੇ | ਇਸ ਮੌਕੇ ਗਲਬਾਤ ਕਰਦਿਆਂ ਉਸ ਦੇ ਮਾਤਾ ਨਵਜੋਤ ਕੌਰ ਸਿੱਧੂ ਜੋ ਕਿ ਪਟਿਆਲਾ ਦੇ ਸਰਕਾਰੀ ਸਿਵਲ ਲਾਈਨ ਸਕੂਲ ਵਿਖੇ ਬਤੌਰ ਲੈਕਚਰਾਰ ਪੰਜਾਬੀ ਸੇਵਾਵਾਂ ਨਿਭਾ ਰਹੇ ਹਨ ਅਤੇ ਉਸ ਦੇ ਪਿਤਾ ਡਾ. ਸੁਖਪਾਲ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਫਿਜ਼ਿਕਸ ਦੇ ਪ੍ਰੋਫ਼ੈਸਰ ਹਨ ਨੇ ਦਸਿਆ ਕਿ ਦਿਵਰਾਜ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਦਾ ਸੀ ਅਤੇ ਉਹ ਜ਼ਿਆਦਾਤਰ ਪੜ੍ਹਾਈ ਰਾਤ ਸਮੇਂ ਕਰਦਾ ਸੀ | ਦਿਵਰਾਜ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ਼ ਪੜ੍ਹਾਈ ਲਈ ਕੀਤੀ ਜਾਂਦੀ ਸੀ ਅਤੇ ਉਸ ਦੀ ਕਰੜੀ ਮਿਹਨਤ ਦਾ ਕੀਤਾ ਨਤੀਜਾ ਹੁਣ ਪੂਰੇ ਸੂਬੇ ਦੇ ਸਾਹਮਣੇ ਹੈ |

Ad Position 22
No active advertisement
ਪਿਛਲੀ ਖ਼ਬਰ ਕੰਟਰੈਕਟ ਅਧਿਆਪਕਾਂ ਲਈ ''ਬਰਾਬਰ ਕੰਮ, ਬਰਾਬਰ ਤਨਖਾਹ'' ਨੂੰ ਮਿਲੀ ਮਜ਼ਬੂਤੀ-ਡਾ. ਤੇਜਿੰਦਰ ਪਾਲ ਸਿੰਘ <br/> ਅਗਲੀ ਖ਼ਬਰ ਸਮਾਣਾ ਹਾਦਸੇ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ <br/>
Ad Position 24
No active advertisement