21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਪਾਰਕਲਿੰਗ ਸਕੂਲ 'ਚ ਵਿਸ਼ਵ ਪ੍ਰੈੱਸ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਪਾਤੜਾਂ, 2 ਮਈ (ਜਗਦੀਸ਼ ਕੰਬੋਜ)-ਵਿਸ਼ਵ ਪ੍ਰੈਸ ਅਜ਼ਾਦੀ ਦਿਹਾੜ੍ਹੇ ਨੂੰ ਸਮਰਪਿਤ ਪਾਤੜਾਂ ਦੇ ਸਪਾਰਕਲਿੰਗ ਸਕੂਲ 'ਚ ਇਕ ਸਮਾਗਮ ਕਰਵਾਇਆ ਗਿਅਤ ਜਿਸ ਵਿਚ ਸਕੂਲ ਦੇ ਵਿੱਦਿਆਰਥੀਆ ਵਲੋਂ ਟੀ.ਵੀ. ਚੈਨਲਾਂ ਦੇ ਐਂਕਰਾਂ ਦੀ ਬਾਖੂਬੀ ਭੂਮਿਕਾ ਨਿਭਾਈ ਗਈ | ਇਸ ਤੋਂ ਇਲਾਵਾ ਪਾਤੜਾਂ ਇਲਾਕੇ 'ਚ ਪੱਤਰਕਾਰੀ ਖੇਤਰ ਵਿਚ ਕੰਮ ਕਰ ਰਹੇ ਸਰਗਰਮ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ | ਮੁੱਖ ਮਹਿਮਾਨ ਪੱਤਰਕਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਸਕੂਲ ਦੇ ਹੈੱਡ ਬੋਆਏ ਗਰਵਿਤ ਮਿੱਤਲ ਅਤੇ ਹੈੱਡ ਗਰਲ ਸਵਰੀਨ ਕੌਰ ਵਲੋਂ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣ ਐਲਿਸ ਨੇ ਸੁਆਗਤ ਭਾਸ਼ਣ ਨਾਲ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਅਤੇ ਮੀਡੀਆ ਦੀ ਅਹਿਮ ਭੂਮਿਕਾ 'ਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਸਕੂਲ ਦੀ ਪਿ੍ੰਸੀਪਲ ਹਰਮਨਦੀਪ ਕੌਰ ਹਰਿਕਾ ਨੇ ਸਾਰੇ ਮੀਡੀਆ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਅਤੇ ਆਪਣੇ ਸੰਬੋਧਨ ਵਿਚ ਸੱਚੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਸਤੰਭ ਹੈ ਅਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਪੱਤਰਕਾਰ ਗੁਰਨਾਮ ਸਿੰਘ ਚੌਹਾਨ ਨੇ ਪੱਤਰਕਾਰਤਾ ਦੀਆ ਜੁੰਮੇਵਾਰੀਆਂ ਅਤੇ ਚਣੌਤੀਆਂ ਸਬੰਧੀ ਬਾਰੇ ਵਿਸਥਾਰ ਸਹਿਤ ਦੱਸਿਆਂ ਗਿਆ ਅਤੇ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ 'ਤੇ ਇਹ ਸਨਮਾਨ ਕਰਨ ਲਈ ਸਪਾਰਕਲਿੰਗ ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਰਫੂਲ ਸਿੰਘ ਬੋਸਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਅਗਲੀ ਖ਼ਬਰ ਲਖਵੀਰ ਸਿੰਘ ਕਪੂਰੀ ਨੂੰ ਸਦਮਾ, ਸਹੁਰੇ ਦਾ ਦਿਹਾਂਤ
Ad Position 24