03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐਡੂਮੌਂਟ ਵਰਲਡ ਸਕੂਲ ਵਲੋਂ ਮਜ਼ਦੂਰ ਦਿਵਸ ਦੇ ਮੌਕੇ ਨੈਨੀਆਂ ਅਤੇ ਵੈਨ ਡਰਾਈਵਰਾਂ ਲਈ ਵਿਸ਼ੇਸ਼ ਧਾਰਮਿਕ ਯਾਤਰਾ ਕਰਵਾਈ

Ad Position 21
No active advertisement
ਨਾਭਾ ਦੇ ਐਡੂਮੌਂਟ ਵਰਲਡ ਸਕੂਲ ਵਲੋਂ ਮਜ਼ਦੂਰ ਦਿਵਸ ਮੌਕੇ ਤੇ ਨੈਨੀਆਂ ਅਤੇ ਵੈਨ ਡਰਾਈਵਰਾਂ ਦੇ ਧਾਰਮਿਕ ਟੂਰ ਦਾ ਦਿ੍ਸ਼ | ਅਜੀਤ ਤਸਵੀਰ <br/> 04-05-2026
ਨਾਭਾ, 3 ਮਈ (ਜਗਨਾਰ ਸਿੰਘ ਦੁਲੱਦੀ)-ਮਜ਼ਦੂਰ ਦਿਵਸ ਮੌਕੇ 'ਤੇ ਰਿਆਸਤੀ ਸਹਿਰ ਨਾਭਾ ਸਥਿਤ ਐਡੂਮੌਂਟ ਵਰਲਡ ਸਕੂਲ ਵਲੋਂ ਨੈਨੀਆਂ (ਸਹਾਇਕ ਸਟਾਫ਼) ਅਤੇ ਵੈਨ ਡਰਾਈਵਰਾਂ ਦੀ ਸੇਵਾ, ਮਿਹਨਤ ਨਿਸ਼ਠਾ ਤੇ ਸਮਰਪਣ ਨੂੰ ਸਲਾਮ ਕਰਨ ਲਈ ਇਕ ਵਿਸ਼ੇਸ਼ ਧਾਰਮਿਕ ਯਾਤਰਾ ਕਰਵਾਈ ਗਈ | ਇਹ ਉਪਰਾਲਾ ਸਿਰਫ ਇਕ ਯਾਤਰਾ ਨਹੀਂ ਸੀ, ਸਗੋਂ ਸਾਡੇ ਸਕੂਲ ਪਰਿਵਾਰ ਦੇ ਅਹਿਮ ਹਿੱਸੇ ਬਣੇ ਇਨ੍ਹਾਂ ਕਰਮਚਾਰੀਆਂ ਪ੍ਰਤੀ ਕਦਰ, ਸਤਿਕਾਰ ਅਤੇ ਧੰਨਵਾਦ ਪ੍ਰਗਟਾਉਣ ਦਾ ਸੁੰਦਰ ਯਤਨ ਸੀ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਨੈਨੀਆਂ ਤੇ ਡਰਾਈਵਰਾਂ ਨੂੰ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ | ਇਹ ਦੋਵੇਂ ਸਥਾਨ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੇ ਹਨ ਅਤੇ ਹਰ ਸਿੱਖ ਲਈ ਗਹਿਰੀ ਆਸਥਾ ਦੇ ਕੇਂਦਰ ਹਨ | ਯਾਤਰਾ ਦੌਰਾਨ ਸਾਰੇ ਸਟਾਫ਼ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਇਸ ਯਾਤਰਾ ਲਈ ਸੁਚੱਜੇ ਪ੍ਰਬੰਧ ਕੀਤੇ ਗਏ | ਜਿਸ ਵਿਚ ਆਰਾਮਦਾਇਕ ਬੱਸਾਂ ਸਵਾਦਿਸ਼ਟ ਤੇ ਸਾਫ਼ ਸੁਥਰਾ ਭੋਜਨ, ਹੋਰ ਜ਼ਰੂਰਤਾਂ ਤੇ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਪੂਰੀ ਯਾਤਰਾ ਦੌਰਾਨ ਖੁਸ਼ੀ, ਉਤਸ਼ਾਹ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਿਆ ਰਿਹਾ | ਨੈਨੀਆਂ ਤੇ ਡਰਾਈਵਰਾਂ ਨੇ ਇਕੱਠੇ ਸਮਾਂ ਬਿਤਾਉਂਦੇ ਹੋਏ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਸ ਦਿਨ ਨੂੰ ਯਾਦਗਾਰ ਦਿਨ ਬਣਾਇਆ | ਇਸ ਮੌਕੇ 'ਤੇ ਸਕੂਲ ਦੇ ਪ੍ਰਬੰਧਕਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਨੈਨੀਆਂ ਅਤੇ ਵੈਨ ਡਰਾਈਵਰਾਂ ਦਾ ਯੋਗਦਾਨ ਸਕੂਲ ਦੀ ਸੁਚਾਰੂ ਕਾਰਗੁਜ਼ਾਰੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਹ ਵਿਦਿਆਰਥੀਆਂ ਦੀ ਸੁਰੱਖਿਆ ਸਫ਼ਾਈ ਅਤੇ ਸਾਂਭ ਸੰਭਾਲ ਵਿਚ ਬੇਮਿਸਾਲ ਭੂਮਿਕਾ ਨਿਭਾਉਂਦੇ ਹਨ | ਇਸ ਤਰ੍ਹਾਂ ਦੇ ਉਪਰਾਲੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ | ਯਾਤਰਾ ਦੇ ਆਖੀਰ ਵਿਚ ਨੈਨੀਆਂ ਤੇ ਸਮੂਹ ਵੈਨ ਡਰਾਈਵਰਾਂ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਦਿਨ ਲਈ ਆਪਣੀ ਖੁਸ਼ੀ ਪ੍ਰਗਟਾਈ | ਇਹ ਉਪਰਾਲਾ ਸਿਰਫ ਇਕ ਯਾਤਰਾ ਨਹੀਂ ਸੀ, ਸਗੋਂ ਸਕੂਲ ਅਤੇ ਸਟਾਫ਼ ਵਿਚਕਾਰ ਪਿਆਰ, ਸਤਿਕਾਰ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਇਕ ਸ਼ਾਨਦਾਰ ਪ੍ਰਤੀਕ ਬਣਿਆ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਗਗਨਦੀਪ ਸਿੰਘ ਅਹੂਜਾ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਵਲੋਂ ਸਨਮਾਨਿਤ ਅਗਲੀ ਖ਼ਬਰ ਰਿੰਟੂ ਨੇ ਜੋਸ਼ੀ ਕਾਲੋਨੀ 'ਚ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਈ
Ad Position 24