03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਯੋਗਾ ਪਰਿਵਾਰ ਸਮਾਣਾ ਵਲੋਂ ਨਵੇਂ ਚੁਣੇ ਪ੍ਰਧਾਨ ਦਰਸ਼ਨ ਮਿੱਤਲ ਤੇ ਜੀਵਨ ਗਰਗ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 04-05-2026
ਸਮਾਣਾ, 3 ਮਈ (ਸਾਹਿਬ ਸਿੰਘ)-ਯੋਗਾ ਪਰਿਵਾਰ ਸਮਾਣਾ ਦੇ ਮੈਂਬਰਾਂ ਨੇ ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਮਿੱਤਲ ਅਤੇ ਲਾਈਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰੇਮ ਗਰਗ, ਰਾਮ ਲਾਲ, ਕਿੱਟੀ ਗਰਗ, ਨਰੇਸ਼ ਜੈਨ, ਵੇਦ ਸਿੰਗਲਾ, ਦੇਵ ਰਾਜ, ਜਗਰੂਪ ਸਿੰਘ, ਬਸੰਤ ਵਰਮਾ, ਹੰਸ ਰਾਜ, ਭਗਬਾਨ ਦਾਸ, ਸਤਪਾਲ, ਬਲਜਿੰਦਰ ਸਿੰਘ, ਹਰਜਿੰਦਰ ਕੌਰ, ਪਰਵੀਨ ਗਰਗ, ਰੁਪਾਲੀ ਗਰਗ, ਰਿਤਾ ਰਾਣੀ, ਰਮਨ, ਕਮਲੇਸ਼, ਮੂਰਤੀ ਦੇਵੀ ਅਤੇ ਸ਼ਿਲਪਾ ਆਦਿ ਵਲੋਂ ਇਨ੍ਹਾਂ ਨਵ-ਨਿਯੁਕਤ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ | ਯੋਗਾ ਪਰਿਵਾਰ ਦੇ ਮੈਂਬਰਾਂ ਨੇ ਦੋਵਾਂ ਆਗੂਆਂ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਖ਼ੂਬੀ ਨਾਲ ਨਿਭਾਉਂਦੇ ਹੋਏ ਸਮਾਜ ਸੇਵਾ ਅਤੇ ਧਰਮਸ਼ਾਲਾ-ਸਕੂਲ ਵਿਕਾਸ ਵਿਚ ਯੋਗਦਾਨ ਪਾਉਣਗੇ | ਇਸ ਮੌਕੇ ਮਿੱਤਲ ਅਤੇ ਗਰਗ ਨੇ ਯੋਗਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਵਧ ਚੜ੍ਹ ਕੇ ਸੇਵਾ ਕਰਨ ਦਾ ਸੰਕਲਪ ਦੁਹਰਾਇਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦਿਨੋਂ-ਦਿਨ ਨਵੀਆਂ ਉਚਾਈਆਂ ਨੂੰ ਛੂਹ ਰਹੀ-ਹਰਦੀਪ ਸਿੰਘ ਜੋਸ਼ਨ ਅਗਲੀ ਖ਼ਬਰ ਪੱਤਰਕਾਰ ਗਗਨਦੀਪ ਸਿੰਘ ਅਹੂਜਾ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ ਵਲੋਂ ਸਨਮਾਨਿਤ
Ad Position 24