06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਮਜ਼ਬੂਤ ਸੰਘਰਸ਼ ਕਰਨਾ ਹੋਵੇਗਾ- ਕਾਮਰੇਡ ਜਗਰੂਪ, ਕਾਮਰੇਡ ਗਦਾਈਆ

Ad Position 21
No active advertisement
ਅਜੀਤ ਡੈਸਕ 04-05-2026
ਨਾਭਾ, 3 ਮਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਲਈ ਮਜ਼ਬੂਤ ਸੰਘਰਸ਼ ਕਰਨਾ ਪਵੇਗਾ, ਫੇਰ ਹੀ ਸਾਨੂੰ ਨਰੇਗਾ ਹੱਕ ਮਿਲ ਸਕਦਾ ਹੈ, ਜੇਕਰ ਬੋਲਾਂਗੇ ਨਹੀਂ, ਲੜਾਂਗੇ ਨਹੀਂ, ਆਪਣੀ ਜਥੇਬੰਦੀ ਨੂੰ ਮਜ਼ਬੂਤ ਨਹੀਂ ਕਰਾਂਗੇ, ਫਿਰ ਸਰਕਾਰਾਂ ਸਾਨੂੰ ਸਾਡਾ ਹੱਕ ਨਹੀਂ ਦੇਣਗੀਆਂ, ਕੇਂਦਰ ਦੀ ਮੋਦੀ ਹਕੂਮਤ ਨਰੇਗਾ ਨੂੰ ਪਸੰਦ ਨਹੀਂ ਕਰਦੀ ਹੈ, ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਜਿਸ ਕਰਕੇ ਕੇਂਦਰ ਸਰਕਾਰ ਸਿਰਫ ਪੂੰਜੀਪਤੀਆਂ ਲਈ ਹੀ ਸੋਚਦੀ ਹੈ ਤੇ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਹੀ ਬਣਾਂ ਰਹੀਂ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵਲੋਂ ਨਾਭਾ ਨੇੜਲੇ ਪਿੰਡ ਗਦਾਈਆ ਵਿਖੇ ਆਯੋਜਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਨਰੇਗਾ ਕਾਮਿਆਂ ਦੇ ਸੂਬਾ ਸਲਾਹਕਾਰ ਕਾਮਰੇਡ ਜਗਰੂਪ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ 2005 ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਤੇ ਕਮਿਊਨਿਸਟਾਂ ਦੀ ਭਾਈਵਾਲੀ ਸਰਕਾਰ ਨੇ ਬਣਾਇਆ, ਕਿਉਂਕਿ ਪਿੰਡਾ ਵਿਚ ਕੰਮ ਘੱਟ ਗਿਆ ਸੀ, ਖੇਤੀਬਾੜੀ 'ਚ ਮਸ਼ੀਨਰੀ ਆਉਣ ਨਾਲ ਪੇਂਡੂ ਕਾਮੇਂ ਕੰਮ ਤੋਂ ਵਿਹਲੇ ਹੋ ਗਏ ਸਨ | ਜਿਸ ਕਰਕੇ ਇਨ੍ਹਾਂ ਕਾਮਿਆਂ ਲਈ ਜੀਵਨ ਨਿਰਬਾਹ ਕਰਨਾ ਬਹੁਤ ਔਖਾ ਹੋ ਗਿਆ ਸੀ, ਇਸ ਲਈ 100 ਦਿਨ ਕੰਮ ਦੀ ਗਾਰੰਟੀ ਵਾਲਾ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਬਣਾਇਆ ਗਿਆ | ਜਿਸ ਦੀ ਮੂਲ ਭਾਵਨਾ ਪੇਂਡੂ ਖੇਤਰਾਂ ਦੇ ਕਾਮਿਆਂ ਨੂੰ ਆਰਥਿਕ ਲਾਭ ਪਹੁੰਚਾਉਣਾ ਸੀ ਪਰ ਇਨ੍ਹਾਂ ਬਦਲ-ਬਦਲ ਕੇ ਆ ਰਹੀਆਂ ਸਰਕਾਰਾਂ ਵਲੋਂ ਪੇਂਡੂ ਕਾਮਿਆਂ ਲਈ ਬਣੇ ਇਸ ਐਕਟ ਨੂੰ ਪਾਰਦਰਸ਼ੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਕਿਰਤੀਆਂ ਨੂੰ ਸਿਰਫ ਲਾਰੇ ਹੀ ਲਾਏ ਗਏ | ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਬਣਿਆ ਕਰੀਬ 21 ਸਾਲ ਹੋ ਗਏ ਹਨ, ਕਾਮਿਆਂ ਨੇ ਕੰਮ ਮੰਗਣਾ ਸੀ, 15 ਦਿਨਾਂ ਦੇ ਅੰਦਰ-ਅੰਦਰ ਕੰਮ ਦੇਣਾ ਲਾਜ਼ਮੀ ਸੀ, ਕੰਮ ਨਾ ਦੇਣ ਦੀ ਸੂਰਤ ਵਿਚ ਬੇਰੁਜ਼ਗਾਰੀ ਭੱਤਾ ਦੇਣਾ ਲਾਜ਼ਮੀ ਸੀ ਪਰ ਸਰਕਾਰ ਨੇ 21 ਸਾਲਾਂ ਪੰਜਾਬ ਕਾਮਿਆਂ ਨੂੰ ਕੰਮ ਨਹੀਂ ਦਿੱਤਾ ਤੇ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਦਿੱਤਾ ਜੋ ਕਿ ਇਨ੍ਹਾਂ ਕਿਰਤੀਆਂ ਨਾਲ ਘੋਰ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਖ਼ਿਲਾਫ਼ ਡਟ ਕੇ ਸੰਘਰਸ਼ ਕਰਨਾ ਹੈ | ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਨਰੇਗਾ ਨੂੰ ਬਦਲ ਕੇ ਭਾਵੇਂ ਐਕਟ ਬਣਾਇਆ ਜਿਸ ਦਾ ਨਾਮ ਵੀ ਬੀ ਜੀ ਗ੍ਰਾਮ ਜੀ ਰੱਖ ਦਿੱਤਾ ਜੋ ਕਿ ਹਾਲੇ ਲਾਗੂ ਨਹੀਂ ਹੋਇਆ | ਜਿਸ ਕਰਕੇ ਕੰਮ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿਚ ਲੜਨਾ ਪਵੇਗਾ | ਇਸ ਸਮਾਗਮ ਨੂੰ ਪੰਜਾਬ ਇਸਤਰੀ ਸਭਾ ਦੀ ਆਗੂ ਬਲਜੀਤ ਕੌਰ ਗਦਾਈਆ, ਸੁਰਜੀਤ ਸਿੰਘ ਗੁਰਦਿੱਤਪੁਰਾ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਰੌਸ਼ਨ ਸਿੰਘ ਫ਼ੌਜੀ ਕਿਸ਼ਨਗੜ੍ਹ, ਦੇਵ ਸਿੰਘ ਘਣੀਵਾਲ, ਪ੍ਰਕਾਸ਼ ਕੌਰ ਘਣੀਵਾਲ, ਜਗਜੀਤ ਸਿੰਘ ਗਦਾਈਆ, ਅਮਰਜੀਤ ਸਿੰਘ ਗਦਾਈਆ, ਭਿੰਦਰ ਸਿੰਘ ਗਦਾਈਆ, ਰਾਜਿੰਦਰ ਸਿੰਘ ਕਕਰਾਲਾ, ਅਮਨਦੀਪ ਕੌਰ ਕਕਰਾਲਾ, ਜਸ ਧਨੌਰੀ, ਮੱਘਰ ਸਿੰਘ ਭੀਲੋਵਾਲ, ਨੌਜਵਾਨਾਂ ਦੀ ਸਾਬਕਾ ਆਗੂ ਦਲਜੀਤ ਕੌਰ ਨੌਗੀ, ਜਸਬੰਤ ਕੌਰ
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਦੁਗਾਲ ਦੀ ਸ੍ਰੀ ਰਾਮ ਗਊਸ਼ਾਲਾ ਅੰਦਰ ਅੱਗ ਕਾਰਨ ਹੋਏ ਨੁਕਸਾਨ ਲਈ 50 ਲੱਖ ਰੁਪ... ਅਗਲੀ ਖ਼ਬਰ ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਮਜ਼ਬੂਤ ਸੰਘਰਸ਼ ਕਰਨਾ ਹੋਵੇਗਾ- ਕਾਮਰੇਡ ਜਗਰੂਪ, ਕਾਮ...
Ad Position 24