07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੱਛਮੀ ਬੰਗਾਲ ਸਮੇਤ 3 ਰਾਜਾਂ 'ਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਭਾਜਪਾਈਆਂ ਨੇ ਕੱਢੀ ਮੋਟਰਸਾਈਕਲ ਰੈਲੀ

Ad Position 21
No active advertisement
ਜਿੱਤ ਦੀ ਖੁਸ਼ੀ 'ਚ ਢੋਲ ਦੀ ਥਾਪ 'ਤੇ ਭੰਗੜਾ ਪਾਉਂੇਦੇ ਹੋਏ ਜਗਦੀਸ਼ ਜੱਗਾ ਅਤੇ ਹੋਰ ਭਾਜਪਾ ਆਗੂ | (ਸੱਜੇ) ਭਾਜਪਾ ਦੀ ਜਿੱਤ ਦੀ ਖੁਸ਼ੀ 'ਚ ਸੈਂਕੜੇ ਨੌਜਵਾਨ ਮੋਟਰਸਾਈਕਲ ਰੈਲੀ ਕੱਢਦੇ ਹੋਏ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 05-05-2026
ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਪੱਛਮੀ ਬੰਗਾਲ, ਆਸਾਮ ਅਤੇ ਪਾਡੂਾਚੇਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਵੱਡੇ ਅੰਤਰ ਨਾਲ ਹੋਈ ਜਿੱਤ ਦੀ ਖ਼ੁਸ਼ੀ 'ਚ ਅੱਜ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ 'ਚ ਇਕ ਮੋਟਰਸਾਈਕਲ ਰੈਲ਼ੀ ਕੱਢੀ ਗਈ, ਵੰਡੇ ਗਏ ਲੱਡੂ ਅਤੇ ਢੋਲ ਦੀ ਛਾਪ ਤੇ ਭੰਗੜੇ ਪਾਏ ਗਏ | ਇਸ ਦੌਰਾਨ ਜਗਦੀਸ਼ ਜੱਗਾ ਨੇ ਕਿਹਾ ਕਿ ਭਾਜਪਾ ਵੱਲੋਂ ਪੱਛਮੀ ਬੰਗਾਲ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ 15 ਸਾਲਾਂ ਦੇ ਰਾਜ ਦਾ ਕਿੱਲਾ ਤੋੜਨਾ ਇਕ ਵੱਡੀ ਗੱਲ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਹ ਕਰ ਦਿਖਾਇਆ ਹੈ | ਉਹਨਾਂ ਕਿਹਾ ਕਿ ਹੁਣ 2027 'ਚ ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੱਕੀ ਹੈ ਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨਾ ਤਹਿ ਹੈ | ਇਸ ਖ਼ੁਸ਼ੀ ਦੇ ਮੋਕੇ ਦੌਰਾਨ ਸਾੈਕੜੇ ਮੋਟਰਸਾਈਕਲ ਸਵਾਰਾਂ ਵੱਲੋਂ ਭਾਜਪਾ ਦੇ ਝੰਡੇ ਲਗਾ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਕਾਲੋਨੀਆਂ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਜਗਦੀਸ਼ ਕੁਮਾਰ ਜੱਗਾ ਅੱਗੇ ਟਰੈਕਟਰ ਚਲਾ ਕੇ ਚੱਲ ਰਹੇ ਸਨ | ਇਸ ਮੋਕੇ ਭਾਜਪਾ ਆਗੂ ਪ੍ਰਦੀਪ ਨੰਦਾ, ਡਾ. ਨੰਦ ਲਾਲ, ਰੁਪਿੰਦਰ ਸਿੰਘ ਰੂਪੀ, ਵਕੀਲ ਇਕਬਾਲ ਸਿੰਘ, ਵਕੀਲ ਪਰਮਵੀਰ ਚੌਧਰੀ, ਯਸ਼ਪਾਲ ਟੰਡਨ, ਦਲਬੀਰ ਸਿੰਘ ਭੰਗੂ, ਮਨੋਜ ਪਹੂਜਾ, ਜਸਵਿੰਦਰ ਸਿੰਘ ਸੰਧੂ, ਵਿਸ਼ੂ ਸ਼ਰਮਾ ਸਮੇਤ ਸੈਂਕੜੇ ਮੋਟਰਸਾਈਕਲ ਸਵਾਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਦਾ ਨਗਰ ਕੌਂਸਲ ਪ੍ਰਧਾਨ ਬਣਨ ਦੇ ਬਾਵਜੂਦ ਨਹੀਂ ਮਿਲੀ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਬਰਸਾਤੀ ਪਾਣੀ... ਅਗਲੀ ਖ਼ਬਰ ਪੱਛਮੀ ਬੰਗਾਲ ਤੇ ਹੋਰ ਸੂਬਿਆਂ 'ਚ ਭਾਜਪਾ ਦੀ ਲੋਕਾਂ ਪ੍ਰਤੀ ਨੀਤੀਆਂ ਦੀ ਹੋਈ ਵੱਡੀ ਜਿੱਤ-ਡਾ. ਤੇਜਾ
Ad Position 24