14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਮਾਜਸੇਵੀ ਦੇ ਪੁੱਤਰ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-05-2026
ਰਾਜਪੁਰਾ, 5 ਮਈ (ਜੀ.ਪੀ. ਸਿੰਘ)-ਰੋਟਰੀ ਕਲੱਬ ਰਾਜਪੁਰਾ ਅਤੇ ਬਲੱਡ ਹੈਲਪ ਲਾਈਨ ਫਾਊਾਡੇਸ਼ਨ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਉੱਘੇ ਸਮਾਜ ਸੇਵੀ ਸੁਰੇਸ਼ ਅਣਖੀ ਦੇ ਪੁੱਤਰ ਕ੍ਰਾਂਤੀਵੀਰ ਦੇ 18ਵੇਂ ਜਨਮਦਿਨ ਮੌਕੇ ਸੰਦੀਪ ਗੁਡਵਾਨੀ ਪ੍ਰਧਾਨ ਰੋਟਰੀ ਕਲੱਬ, ਜਰਨਲ ਸਕੱਤਰ ਅਮਨ ਮਹਿਰਾ ਧਮੋਲੀ, ਸੁਰੇਸ਼ ਮੂਖੀਜਾ, ਡਾ. ਸਤੀਸ਼ ਮਾਂਝੀ, ਗੁਰਦੇਵ ਸਿੰਘ ਲਾਲਕਾ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਅਤੇ ਸਾਬਕਾ ਪੁਲਿਸ ਕਪਤਾਨ ਚੰਦ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ, ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਕੈਂਪ 'ਚ ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਟੀਮ ਨੇ 105 ਸਵੈਇਛੁੱਕ ਖ਼ੂਨਦਾਨੀਆਂ ਦਾ ਖੂਨ ਇਕੱਤਰ ਕੀਤਾ |
ਇਸ ਦੌਰਾਨ ਰਾਜਪੁਰਾ ਇਲਾਕੇ ਦੀਆਂ ਸਨਮਾਨਿਤ ਸ਼ਖ਼ਸੀਅਤਾਂ, ਸਮਾਜ ਸੇਵਕਾਂ, ਮਹਾਨ ਖ਼ੂਨਦਾਨੀਆਂ, ਧਾਰਮਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਖ਼ੂਨਦਾਨੀਆਂ ਦਾ ਹੌਸਲਾ ਵਧਾਇਆ ਅਤੇ ਕ੍ਰਾਂਤੀਵੀਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਬੀਜੇਪੀ, ਟ੍ਰੈਫਿਕ ਪੁਲਿਸ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ, ਸੀਨੀਅਰ 'ਆਪ' ਆਗੂ ਪ੍ਰਵੀਨ ਛਾਬੜਾ, ਮਾਰਕੀਟ ਕਮੇਟੀ ਰਾਜਪੁਰਾ ਚੇਅਰਮੈਨ ਦੀਪਕ ਸੂਦ, ਯੂਥ ਆਗੂ ਸੋਨੂੰ ਕੱਕੜ, ਰਿੰਕੂ ਕੁਮਾਰ ਮੋਹਾਲੀ, ਬਲਵਿੰਦਰ ਸਿੰਘ ਲਾਲਕਾ, ਵਿਜੈ ਕੁਮਾਰ ਲਾਲਕਾ, ਅਮਰੀਕ ਸਿੰਘ ਫਰੀਦਪੁਰ ਗੁੱਜਰਾਂ, ਰਣਜੀਤ ਸਿੰਘ ਵਰਤੀਆ, ਡਾ. ਖ਼ਰੈਤੀ ਲਾਲ, ਹੈਰੀ ਰਾਜਪੁਰਾ, ਮੋਨੀ ਅੱਤਰੀ, ਕੇਵਲ ਪੁਰੀ ਨਲਾਸ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਵਲੋਂ ਪਿੰਡ ਅਲਹੌਰਾਂ ਕਲਾਂ ਵਿਖੇ ਖੇਡ ਗਰਾਊਾਡ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਛੂਹੀਆਂ ਨਵੀਆਂ ਉਚਾਈਆਂ-ਜਸਪਾਲ ਸਿੰਘ ਭੰਗੂ
Ad Position 24