14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਿਜਲੀ ਸਪਲਾਈ ਨੂੰ ਲੈ ਕੇ ਪਿੰਡ ਗੁਲਜਾਰਪੁਰਾ (ਠਰੂਆ) ਦੇ ਲੋਕਾਂ ਨੇ ਕੈਥਲ-ਖਨੌਰੀ ਸੜਕ 'ਤੇ ਲਾਇਆ ਜਾਮ

Ad Position 21
No active advertisement
ਅਜੀਤ ਡੈਸਕ 06-05-2026
ਅਰਨੋਂ, 5 ਮਈ (ਦਰਸ਼ਨ ਸਿੰਘ ਪਰਮਾਰ)-ਨਜ਼ਦੀਕੀ ਪਿੰਡ ਗੁਲਜਾਰਪੁਰਾ (ਠਰੂਆ) ਦੇ ਲੋਕਾਂ ਵਲੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਦਿਨ ਅਤੇ ਰਾਤ ਸਮੇਂ ਬਿਜਲੀ ਦੇ ਸਹੀ ਤਰੀਕੇ ਨਾਲ ਨਾ ਆਉਣ ਕਰਕੇ ਮਜਬੂਰ ਹੋਏ ਪਿੰਡ ਅਤੇ ਡੇਰਿਆਂ ਦੇ ਲੋਕਾਂ ਵਲੋਂ ਬੀਤੀ ਰਾਤ ਸ਼ੇਰਗੜ੍ਹ ਬਿਜਲੀ ਗਰਿੱਡ ਦੇ ਗੇਟ ਸਾਹਮਣੇ ਇਕੱਠਿਆਂ ਹੋ ਕੇ ਕੈਥਲ-ਖਨੌਰੀ ਸੜਕ 'ਤੇ ਜਾਮ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਅਤੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਸੜਕ ਦੇ ਦੋਨਾਂ ਤਰਫ਼ ਭਾਰੀ ਅਤੇ ਹਲਕੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਣ ਕਰਕੇ ਆਮ ਲੋਕਾਂ ਨੂੰ ਰਾਤ ਦੇ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧ ਵਿਚ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਸਹਿਜਪਾਲ ਸਿੰਘ, ਯਾਦਵਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦੀਆਂ ਦੱਸਿਆ ਕੇ ਸਾਡੇ ਪਿੰਡ ਅਤੇ ਨਾਲ ਲਗਦੇ ਡੇਰਿਆਂ ਦੇ ਵਸਨੀਕਾਂ ਦੀ ਪਿਛਲੇ ਤਿੰਨ-ਚਾਰ ਦਿਨਾਂ ਤੋਂ ਘਰਾਂ ਦੀ ਬਿਜਲੀ ਪੂਰੀ ਤਰ੍ਹਾਂ ਖ਼ਰਾਬ ਕਰ ਰਹੀ ਹੈ ਜਿਸ ਬਾਰੇ ਅਸੀਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਈ ਦਿਨਾਂ ਤੋਂ ਬੇਨਤੀਆਂ ਕੀਤੀਆਂ ਪਰ ਇਨ੍ਹਾਂ ਵਲੋਂ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਅਤੇ ਡੇਰਾ ਵਾਸੀਆਂ ਵਲੋਂ ਮਜਬੂਰੀ ਵਿਚ ਸੜਕ 'ਤੇ ਜਾਮ ਲਗਾਉਣਾ ਪਿਆ | ਉਨ੍ਹਾਂ ਕਿਹਾ ਕਿ ਗਰਮੀ ਅਤੇ ਮੱਛਰਾਂ ਦੇ ਇਸ ਮੌਸਮ ਵਿਚ ਖ਼ਾਸ ਕਰਕੇ ਰਾਤ ਸਮੇਂ ਬਿਨਾਂ ਬਿਜਲੀ ਤੋਂ ਘਰਾਂ ਵਿਚ ਸੌਣਾ ਬਹੁਤ ਹੀ ਮੁਸ਼ਕਲ ਹੈ | ਸਭ ਤੋਂ ਜ਼ਿਆਦਾ ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧ ਵਿਚ ਬਿਜਲੀ ਗਰਿੱਡ ਦੇ ਕਰਮਚਾਰੀਆਂ ਦਾ ਕਹਿਣਾ ਸੀ ਕੀ ਕੋਈ ਬਾਰੀਕੀ ਫਾਲਟ ਹੋਣ ਕਰਕੇ ਲਾਇਨ ਹੋਲਡ ਨਹੀਂ ਹੋ ਰਹੀ ਹੈ ਜਿਸ ਨੂੰ ਠੀਕ ਕਰਨ ਲਈ ਜੇ.ਈ. ਸਮੇਤ ਕਰਮਚਾਰੀ ਲੱਗੇ ਹੋਏ ਹਨ ਪਰ ਨੁਕਸ ਨਹੀਂ ਮਿਲ ਰਿਹਾ ਜਲਦ ਹੀ ਲਾਇਨ ਠੀਕ ਕਰਕੇ ਬਿਜਲੀ ਚਾਲੂ ਕਰ ਦਿੱਤੀ ਜਾਵੇਗੀ | ਜਦੋਂ ਇਸ ਸੰਬੰਧ ਵਿਚ ਜੇ.ਈ. ਅਮਨ ਕੁਮਾਰ, ਐਸ.ਡੀ.ਓ. ਸ਼ੇਰਗੜ੍ਹ ਅਤੇ ਐਕਸੀਅਨ ਪਾਤੜਾਂ ਨਾਲ ਫ਼ੋਨ 'ਤੇ ਗਲ ਕਰਨੀ ਚਾਹੀ ਤਾਂ ਇਨ੍ਹਾਂ ਵਿਚੋਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ | ਲੋਕਾਂ ਦਾ ਕਹਿਣਾ ਹੈ ਕਿ ਹੈਰਾਨੀ ਵਾਲੀ ਗਲ ਤਾਂ ਇਹ ਹੈ ਕੇ ਜਦੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਲੋਕ ਇਸ ਬਾਰੇ ਸ਼ਿਕਾਇਤਾਂ ਕਰ ਰਹੇ ਸੀ ਤਾਂ ਇਨ੍ਹਾਂ ਲੋਕਾਂ ਵਲੋਂ ਦਿਨ ਦੇ ਸਮੇਂ ਨੁਕਸ ਕਿਉਂ ਨਹੀਂ ਕੱਢਿਆ ਗਿਆ | ਦੇਰ ਰਾਤ ਸਥਾਨਕ ਪੁਲਿਸ ਵੀ ਮੌਕੇ ਵਾਲੀ ਜਗ੍ਹਾ 'ਤੇ ਪਹੁੰਚੀ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਰ ਧਰਨਾਕਾਰੀ ਬਿਜਲੀ ਸੁਚਾਰੂ ਹੋਣ ਦੀ ਗਲ 'ਤੇ ਅੜੇ ਰਹੇ ਅਤੇ ਜਾਮ ਕਾਰਨ ਆਮ ਲੋਕ ਰਾਤ ਸਮੇਂ ਪਰੇਸ਼ਾਨ ਹੁੰਦੇ ਰਹੇ | ਦੇਰ ਰਾਤ ਬਿਜਲੀ ਸੁਚਾਰੂ ਹੋਣ 'ਤੇ ਹੀ ਲੋਕਾਂ ਵਲੋਂ ਜਾਮ ਖੋਲਿ੍ਹਆ ਗਿਆ | ਜਿਸ ਤੋਂ ਬਾਦ ਰਾਤ ਭਰ ਪ੍ਰੇਸ਼ਾਨ ਹੋਏ ਆਮ ਲੋਕ ਆਪਣੀਆਂ ਮੰਜ਼ਿਲਾਂ ਵਲ ਜਾ ਸਕੇ | ਇਸ ਮੌਕੇ ਪਿੰਡ ਅਤੇ ਡੇਰਿਆਂ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਵਿਭਾਗਾਂ ਨੂੰ ਸੌਂਪੇ ਨਵੇਂ ਟਰੈਕਟਰ ਅਗਲੀ ਖ਼ਬਰ ਕਿਸਾਨਾਂ ਦੇ ਵਫ਼ਦ ਨੇ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ ਸੌਂਪਿਆ
Ad Position 24