14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਰਕਾਰੀ ਮੈਡੀਕਲ ਕਾਲਜ 'ਚ ਵਿਸ਼ਵ ਹੱਥਾਂ ਦੀ ਸਾਫ਼-ਸਫ਼ਾਈ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-05-2026
ਪਟਿਆਲਾ, 5 ਮਈ (ਮਨਦੀਪ ਸਿੰਘ ਖਰੌੜ)-ਸਰਕਾਰੀ ਮੈਡੀਕਲ ਕਾਲਜ ਵਿਖੇ ਮਾਈਕਰੋਬਾਇਓਲੋਜੀ ਵਿਭਾਗ ਵਲੋਂ ਅੱਜ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਉਂਦੇ ਹੋਏ ਰਜਿੰਦਰਾ ਹਸਪਤਾਲ 'ਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੱਥਾਂ ਦੀ ਸਫ਼ਾਈ ਬਾਰੇ ਜਾਗਰੂਕ ਕੀਤਾ | ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਰਮਿੰਦਰ ਪਾਲ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸਾਲ ਚੋਪੜਾ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਅਤੇ ਜੁਆਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਡਾ. ਰੁਪਿੰਦਰ ਬਖ਼ਸ਼ੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ 100 ਤੋਂ ਵੱਧ ਡਾਕਟਰਾਂ ਨੇ ਹੱਥ ਸਾਫ਼ ਰੱਖਣ ਲਈ ਸਹੁੰ ਚੁੱਕੀ ਤਾਂ ਜੋ ਹੱਥਾਂ ਤੋਂ ਫੈਲਣ ਵਾਲੀ ਇਨਫੈਕਸ਼ਨ 'ਤੇ ਰੋਕ ਲਾਈ ਜਾ ਸਕੇ | ਡਾਇਰੈਕਟਰ ਪਿ੍ੰਸੀਪਲ ਡਾ. ਆਰ.ਪੀ.ਐਸ. ਸੀਬੀਆ ਅਤੇ ਪ੍ਰੋਫੈਸਰ ਅਤੇ ਮੁਖੀ ਫੋਰੈਂਸਿਕ ਵਿਭਾਗ ਡਾ. ਆਕਾਸ਼ਦੀਪ ਅਗਰਵਾਲ ਨੇ ਹੱਥ ਸਾਫ਼ ਰੱਖਣ ਦੀ ਸਹੁੰ ਚੁੱਕ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਪ੍ਰੋਗਰਾਮ ਦੌਰਾਨ ਰਜਿੰਦਰਾ ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਟੀਮ ਦੀਆਂ ਸਟਾਫ਼ ਨਰਸਾਂ ਨੇ ਓ.ਪੀ.ਡੀ. ਵਿਚ ਆਏ ਮਰੀਜ਼ਾਂ ਨੂੰ ਹੱਥਾਂ ਦੀ ਸਫ਼ਾਈ ਰੱਖਣ ਬਾਰੇ ਜਾਗਰੂਕ ਕੀਤਾ | ਇਸ ਮੌਕੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਡਾ. ਰੇਨੂੰ ਬਾਂਸਲ, ਡਾ. ਮਨਦੀਪ ਕੌਰ, ਡਾ. ਸ਼ਿਵਾਨੀ ਸ਼ਰਮਾ, ਡਾ. ਸੁਨੀਲ ਭਾਰਦਵਾਜ, ਡਾ. ਸਰਜੀਵਨ ਕੌਰ, ਸੀਨੀਅਰ ਰੈਜੀਡੈਂਟਸ ਅਤੇ ਜੂਨੀਅਰ ਰੈਜੀਡੈਂਟਸ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਵੱਖ-ਵੱਖ ਸੂਬਿਆਂ 'ਚ ਹੋਈ ਵੱਡੀ ਜਿੱਤ ਦੀ ਖ਼ੁੁਸ਼ੀ 'ਚ ਬੱਬੂ ਬਾਂਸਲ ਤੇ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਵੰਡੇ... ਅਗਲੀ ਖ਼ਬਰ ਚੇਅਰਮੈਨ ਮਹਿਤਾ ਵਲੋਂ ਗੁਰੂ ਰਵਿਦਾਸ ਧਰਮਸ਼ਾਲਾ ਲਈ ਢਾਈ ਲੱਖ ਦੇਣ ਦਾ ਐਲਾਨ
Ad Position 24