18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਡੀ.ਏ. ਦੇ ਸੰਬੰਧ 'ਚ ਮੁੱਖ ਦਫ਼ਤਰ ਪਾਵਰਕਾਮ ਦੇ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 07-05-2026
ਪਟਿਆਲਾ, 6 ਮਈ (ਧਰਮਿੰਦਰ ਸਿੰਘ ਸਿੱਧੂ)-ਪਾਵਰਕਾਮ ਅਤੇ ਟਰਾਂਸਕੋ ਦੋਵੇਂ ਨਿਗਮਾਂ ਦੇ ਸਮੂਹ ਕਰਮਚਾਰੀਆਂ, ਅਧਿਕਾਰੀਆਂ ਅਤੇ ਇੰਜੀਨੀਅਰਾਂ ਵਲੋਂ ਸਾਂਝੇ ਤੌਰ 'ਤੇ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਇੰਪਲਾਈਜ਼, ਇੰਜੀਨੀਅਰਜ਼ ਅਤੇ ਪੈਨਸ਼ਨਰਜ਼ ਦੇ ਬੈਨਰ ਹੇਠ ਮੁੱਖ ਦਫ਼ਤਰ ਪਾਵਰਕਾਮ ਦੇ ਸਾਹਮਣੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਬਿਜਲੀ ਨਿਗਮ ਮੈਨੇਜਮੈਂਟ ਦੇ ਉਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਜਿਸ ਵਿਚ ਨਿਗਮ ਵਲੋਂ ਮਾਨਯੋਗ ਅਦਾਲਤ ਵਿਚ ਰਿੱਟ ਪਟੀਸ਼ਨ ਪਾਈ ਗਈ ਹੈ ਕਿ ਪੰਜਾਬ ਸਰਕਾਰ ਵਾਂਗ ਪਾਵਰ ਕਾਰਪੋਰੇਸ਼ਨ ਆਪਣੇ ਕਰਮਚਾਰੀਆਂ ਨੂੰ ਡੀ.ਏ ਦੇਣ ਲਈ ਪਾਬੰਦ ਨਹੀਂ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਇੰਜ. ਦਵਿੰਦਰ ਗੋਇਲ, ਅਵਤਾਰ ਸਿੰਘ ਕੈਂਥ, ਹਰਪੀ੍ਰਤ ਸਿੰਘ, ਇੰਜ. ਅਮਨਦੀਪ ਜਿਹਲਵੀ, ਸੰਜੀਵ ਕੁਮਾਰ, ਦਲਵੀਰ ਸਿੰਘ ਜੌਹਲ, ਅਮਿਤ ਕੁਮਾਰ, ਕੁਲਜੀਤ ਸਿੰਘ ਰਟੌਲ, ਗੁਰਵਿੰਦਰ ਸਿੰਘ ਗੁਰੂ, ਸਰਦਾਰਾ ਸਿੰਘ, ਵਿਜੇ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਪਰਮਜੀਤ ਕੌਰ ਕੈਂਥ, ਕੁਲਜੀਤ ਸਿੰਘ ਰਟੌਲ ਵਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਪੀਐਸਪੀਸੀਐਲ ਮੈਨੇਜਮੈਂਟ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਰਿੱਟ ਪਟੀਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਇਕ ਖ਼ੁਦਮੁਖ਼ਤਿਆਰ ਅਦਾਰਾ ਹੈ ਜੋ ਕਿ ਪੰਜਾਬ ਰਾਜ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਦੇ ਅਧੀਨ ਅਪਰੇਟ ਹੁੰਦਾ ਹੈ ਅਤੇ ਇਸ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੇ ਤਨਖ਼ਾਹ, ਭੱਤੇ ਅਤੇ ਡੀ.ਏ. ਸੰਬੰਧੀ ਰੈਗੂਲੇਸ਼ਨ ਵੱਖਰੇ ਹਨ ਅਤੇ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਤਰਜ਼ 'ਤੇ ਡੀ.ਏ.ਜਾਂ ਹੋਰ ਭੱਤੇ ਮਿਲਣ | ਆਗੂਆਂ ਵਲੋਂ ਇਹ ਵੀ ਦੱਸਿਆ ਗਿਆ ਕਿ ਕੁੱਝ ਦਿਨ ਪਹਿਲਾਂ ਬਿਜਲੀ ਮੰਤਰੀ ਅਤੇ ਸੀ.ਐਮ.ਡੀ. ਪਾਵਰ ਕਾਰਪੋਰੇਸ਼ਨ ਵਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਇਹ ਬਿਆਨ ਦਿੱਤਾ ਸੀ ਕਿ ਬਿਜਲੀ ਨਿਗਮ ਲਗਭਗ 7800 ਕਰੋੜ ਰੁਪਏ ਦੇ ਮੁਨਾਫ਼ੇ ਵਿਚ ਚੱਲ ਰਿਹਾ ਹੈ, ਇਸ ਲਈ ਜੇਕਰ ਬਿਜਲੀ ਨਿਗਮ ਮੁਨਾਫ਼ੇ ਵਿਚ ਚੱਲ ਰਿਹਾ ਹੈ ਅਤੇ ਘੱਟ ਰੇਟਾਂ ਤੇ ਜਾਂ ਮੁਫ਼ਤ ਬਿਜਲੀ ਸਪਲਾਈ ਆਮ ਲੋਕਾਂ ਅਤੇ ਖੇਤੀਬਾੜੀ ਲਈ ਦੇ ਸਕਦਾ ਹੈ ਤਾਂ ਕਰਮਚਾਰੀਆਂ ਨੂੰ ਡੀ.ਏ. ਕਿਉਂ ਨਹੀਂ ਦਿੱਤਾ ਜਾ ਰਿਹਾ | ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਅਪੀਲ ਕੀਤੀ ਗਈ ਹੈ ਕਿ ਬਿਜਲੀ ਨਿਗਮਾਂ ਦੇ ਕਰਮਚਾਰੀਆਂ ਦਾ ਬਕਾਇਆ 18 ਫ਼ੀਸਦੀ ਡੀ.ਏ. ਤੁਰੰਤ ਰੀਲੀਜ਼ ਕੀਤਾ ਜਾਵੇ ਨਹੀਂ ਤਾਂ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਵੀ ਕੀਤਾ ਜਾਵੇਗਾ | ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ | ਅੱਜ ਦੇ ਰੋਸ ਪ੍ਰਦਰਸ਼ਨ ਵਿਚ ਨਰਿੰਦਰ ਸਿੰਘ ਕਲਸੀ, ਕੰਵਲਜੀਤ ਸਿੰਘ, ਨਸੀਮ ਖ਼ਾਨ, ਸਰਬਜੀਤ ਕੌਰ, ਉਮਾ ਸ਼ਰਮਾ, ਸ੍ਰੀਮਤੀ ਸ਼ਕੁੰਤਲਾ, ਮਨਦੀਪ ਕੈਂਥ, ਰਾਜਦੀਪ ਕੌਰ, ਮੀਨਾ ਕੁਮਾਰੀ, ਕੰਵਲਜੀਤ ਕੌਰ, ਜਤਿੰਦਰ ਕੁਮਾਰ, ਹਰਗੁਰਮੀਤ ਸਿੰਘ, ਲਖਵੀਰ ਸਿੰਘ, ਕੰਚਨ ਕੁਮਾਰ, ਜਗਮੇਲ ਸਿੰਘ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਲੌਟ 'ਚ ਲਿਫ਼ਟਿੰਗ ਦੀ ਸਮੱਸਿਆ ਕਾਰਨ ਆੜ੍ਹਤੀਏ ਪ੍ਰੇਸ਼ਾਨ ਅਗਲੀ ਖ਼ਬਰ ਨਗਰ ਨਿਗਮ ਨਾਜਾਇਜ਼ ਕਬਜ਼ਾ ਛੁਡਾਉਣ 'ਚ ਕਿਉਂ ਹੋ ਰਿਹੈ ਨਾਕਾਮ...?
Ad Position 24